ਨਵੀਂ ਦਿੱਲੀ: ਦਿੱਲੀ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਊਸ ਟੈਕਸ ਵਿੱਚ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਰਾਜਧਾਨੀ ਦੇ ਲੱਖਾਂ ਮਕਾਨ ਮਾਲਕਾਂ ਨੂੰ ਇਸ ਫੈਸਲੇ ਦਾ ਫਾਇਦਾ ਹੋਵੇਗਾ। ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹੋਰ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਨਿਵਾਸੀ ਵਿੱਤੀ ਸਾਲ 2024-25 ਦਾ ਹਾਊਸ ਟੈਕਸ ਸਮੇਂ 'ਤੇ ਜਮ੍ਹਾ ਕਰਵਾਉਣਗੇ, ਉਨ੍ਹਾਂ ਦੇ ਪਿਛਲੇ ਸਾਰੇ ਬਕਾਇਆ ਹਾਊਸ ਟੈਕਸ ਮੁਆਫ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਆਉਣ ਵਾਲੇ ਵਿੱਤੀ ਸਾਲ 'ਚ ਵੀ ਟੈਕਸ ਛੋਟ ਦਿੱਤੀ ਜਾਵੇਗੀ।
ਇਹ ਛੋਟ ਆਉਣ ਵਾਲੇ ਵਿੱਤੀ ਸਾਲ ਵਿੱਚ ਹੋਵੇਗੀ ਉਪਲਬਧ
ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਹਾਊਸ ਟੈਕਸ ਵਿੱਚ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਤਹਿਤ 100 ਗਜ਼ ਤੋਂ ਘੱਟ ਇਮਾਰਤਾਂ ਦਾ ਸਾਰਾ ਹਾਊਸ ਟੈਕਸ ਮੁਆਫ਼ ਕੀਤਾ ਜਾਵੇਗਾ। 100 ਗਜ਼ ਤੋਂ 500 ਗਜ਼ ਤੱਕ ਦੀਆਂ ਇਮਾਰਤਾਂ ਲਈ ਹਾਊਸ ਟੈਕਸ ਅੱਧਾ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰਿਹਾਇਸ਼ੀ ਮਕਾਨਾਂ, ਜਿਨ੍ਹਾਂ ਵਿੱਚ ਦੁਕਾਨਾਂ ਚੱਲ ਰਹੀਆਂ ਹਨ ਅਤੇ ਵਪਾਰਕ ਮਕਾਨਾਂ ਨੂੰ ਵੀ ਹਾਊਸ ਟੈਕਸ ਵਿੱਚ ਛੋਟ ਦਿੱਤੀ ਜਾਵੇਗੀ।
दिल्लीवालों के हित में AAP की MCD सरकार का बड़ा फैसला💯
— AAP (@AamAadmiParty) February 24, 2025
👉 जो दिल्लीवाले समय से वित्तीय वर्ष 2024-25 के House Tax का भुगतान करेंगे उनका पिछला बकाया सारा House Tax माफ कर दिया जाएगा
👉 इसके साथ ही वित्तीय वर्ष 2025-26 में 100 से 500 गज के मकानों का House Tax आधा किया जाएगा
👉… pic.twitter.com/VZCJo5VBZK
1300 ਅਪਾਰਟਮੈਂਟਾਂ ਨੂੰ ਹੋਵੇਗਾ ਫਾਇਦਾ
ਦਿੱਲੀ ਵਿੱਚ 1300 ਤੋਂ ਵੱਧ ਅਜਿਹੇ ਹਾਊਸਿੰਗ ਅਪਾਰਟਮੈਂਟ ਹਨ, ਜਿਨ੍ਹਾਂ ਨੂੰ ਹੁਣ ਤੱਕ ਹਾਊਸ ਟੈਕਸ ਵਿੱਚ ਕੋਈ ਛੋਟ ਨਹੀਂ ਮਿਲਦੀ। ਹੁਣ ਉਨ੍ਹਾਂ ਲਈ ਵੀ ਰਾਹਤ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸਾਰੇ ਅਪਾਰਟਮੈਂਟਾਂ ਦੇ ਨਿਵਾਸੀਆਂ ਨੂੰ ਹਾਊਸ ਟੈਕਸ ਵਿੱਚ 25% ਦੀ ਛੋਟ ਦਿੱਤੀ ਜਾਵੇਗੀ, ਬਸ਼ਰਤੇ ਉਹ ਸਮੇਂ ਸਿਰ ਟੈਕਸ ਜਮ੍ਹਾ ਕਰਾਉਣ।
ਪੁਰਾਣੇ ਬਕਾਇਆ ਟੈਕਸਾਂ ਕਾਰਨ ਲੋਕ ਸਨ ਪ੍ਰੇਸ਼ਾਨ
ਦਿੱਲੀ ਨਗਰ ਨਿਗਮ ਦੇ ਮੇਅਰ ਮਹੇਸ਼ ਖੇੜੀ ਨੇ ਕਿਹਾ ਕਿ ਇਹ ਫੈਸਲਾ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਦਿੱਲੀ ਦੇ ਨਾਗਰਿਕਾਂ ਨੂੰ ਆਰਥਿਕ ਰਾਹਤ ਪ੍ਰਦਾਨ ਕਰਨਾ ਹੈ। ਹਾਊਸ ਟੈਕਸ ਵਿੱਚ ਇਸ ਛੋਟ ਦਾ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਆਮ ਆਦਮੀ ਪਾਰਟੀ ਦੇ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਇਹ ਕਦਮ ਪੁਰਾਣੇ ਹਾਊਸ ਟੈਕਸ ਵਿਵਾਦਾਂ ਨੂੰ ਖਤਮ ਕਰਨ ਵਿੱਚ ਵੀ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪੁਰਾਣੇ ਬਕਾਇਆ ਟੈਕਸਾਂ ਕਾਰਨ ਕਈ ਲੋਕ ਪ੍ਰੇਸ਼ਾਨ ਹਨ। ਇਸ ਮੁਆਫ਼ੀ ਨਾਲ ਨਾ ਸਿਰਫ਼ ਉਨ੍ਹਾਂ ਦਾ ਬੋਝ ਹਲਕਾ ਹੋਵੇਗਾ ਬਲਕਿ MCD ਅਤੇ ਨਾਗਰਿਕਾਂ ਵਿਚਕਾਰ ਵਿਸ਼ਵਾਸ ਵੀ ਮਜ਼ਬੂਤ ਹੋਵੇਗਾ।
जनता के लिए काम करती MCD में AAP की सरकार💯
— AAP (@AamAadmiParty) February 24, 2025
👉 पहले MCD के कर्मचारियों को तनख्वाह नहीं मिलती थी, अब कर्मचारियों को पहली तारीख़ को सैलरी मिलने लगी है
👉 अब हम वित्तीय वर्ष 2025-26 में 100 से 500 गज वाले मकानों का House Tax हाफ करने जा रहे हैं
👉 इसके साथ ही जिनके 100 गज से… pic.twitter.com/EcdwV0VyR0
ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਅਤੇ ਭਾਜਪਾ ਨੂੰ ਸਵਾਲ ਪੁੱਛੇ
ਸੰਜੇ ਸਿੰਘ ਨੇ ਕਿਹਾ ਕਿ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਚੋਣਾਂ 'ਚ ਨਰਿੰਦਰ ਮੋਦੀ ਨੂੰ 21 ਮਿਲੀਅਨ ਡਾਲਰ ਦਿੱਤੇ ਸਨ। ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਨੇ ਇਸ ਰਕਮ ਦਾ ਹਿਸਾਬ-ਕਿਤਾਬ ਚੋਣ ਕਮਿਸ਼ਨ ਨੂੰ ਦਿੱਤਾ ਹੈ? ਜੇਕਰ ਨਹੀਂ ਤਾਂ ਕੀ ਚੋਣ ਕਮਿਸ਼ਨ ਨੂੰ ਉਸ ਵਿਰੁੱਧ ਕਾਰਵਾਈ ਨਹੀਂ ਕਰਨੀ ਚਾਹੀਦੀ? ਭਾਰਤੀ ਜਨਤਾ ਪਾਰਟੀ ਵਿਦੇਸ਼ੀ ਪੈਸੇ ਨਾਲ ਚੋਣਾਂ ਲੜ ਰਹੀ ਹੈ, ਜੋ ਦੇਸ਼ ਦੀ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਨਰਿੰਦਰ ਮੋਦੀ ਅਤੇ ਭਾਜਪਾ ਨੂੰ ਇਸ ਮੁੱਦੇ 'ਤੇ ਜਨਤਕ ਤੌਰ 'ਤੇ ਜਵਾਬ ਦੇਣਾ ਚਾਹੀਦਾ ਹੈ।