ਲੁਧਿਆਣਾ : ਜ਼ਿਲ੍ਹੇ ਵਿੱਚ ਰੇਹੜੀ ਫੜੀਆਂ ਚੁੱਕਣ ਨੂੰ ਲੈਕੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਰੇਹੜੀ ਫੜੀਆਂ ਲਾਉਣ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਇੱਕ ਮਹਿਲਾ ਫੁੱਟ ਫੁੱਟ ਕੇ ਰੌਣ ਲੱਗੀ ਅਤੇ ਉਸਨੇ ਕਿਹਾ ਕਿ ਉਸਦਾ ਪਤੀ ਬਿਮਾਰ ਰਹਿੰਦਾ ਹੈ। ਸਾਰਾ ਘਰ ਦਾ ਖਰਚਾ ਇਨ੍ਹਾਂ ਰੇੜੀਆਂ ਤੋਂ ਹੀ ਚੱਲਦਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਹਾਦਸੇਦਾ ਸ਼ਿਕਾਰ ਹੋ ਗਿਆ ਸੀ, ਇਸ ਕਰਕੇ ਉਹ ਕੋਮਾਂ ਦੇ ਵਿੱਚ ਹੈ, ਜਿਸ ਕਾਰਨ ਘਰ ਦਾ ਖਰਚਾ ਉਹ ਰੇਹੜੀ ਲਗਾਕੇ ਚਲਾਉਂਦੀ ਹੈ, ਪਰ ਐਸਐਚਓ ਸਾਨੂੰ ਰੇਹੜੀਆਂ ਲਾਉਣ ਤੋਂ ਰੋਕ ਰਹੇ ਹਨ।
'ਸਾਨੂੰ ਲੁਧਿਆਣਾ ਦੀ ਮੇਅਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਤੁਸੀਂ ਰੇੜੀਆਂ ਲਗਾ ਸਕਦੇ ਹੋ'
ਇਸ ਤੋਂ ਅੱਗੇ ਉਸਨੇ ਕਿਹਾ ਕਿ ਸਾਨੂੰ ਲੁਧਿਆਣਾ ਦੀ ਮੇਅਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਤੁਸੀਂ ਰੇੜੀਆਂ ਲਗਾ ਸਕਦੇ ਹੋ। ਇਸ ਦੌਰਾਨ ਰੇੜੀਆਂ ਫੜੀਆਂ ਲਾਉਣ ਵਾਲਿਆਂ ਨੇ ਕਿਹਾ ਕਿ ਪਿੱਛੇ ਮਾਰਕੀਟ ਵਾਲੇ ਜਾਣ ਬੁੱਝ ਕੇ ਪੁਲਿਸ ਨੂੰ ਵਰਗਲਾ ਕੇ ਸਾਨੂੰ ਹਟਵਾ ਰਹੇ ਹਨ। ਜਦੋਂ ਕਿ ਸਾਡੇ ਕੋਲ ਬਕਾਇਦਾ ਕਾਰਪੋਰੇਸ਼ਨ ਵੱਲੋਂ ਕੱਟੀਆਂ ਗਈਆਂ ਪਰਚੀਆਂ ਵੀ ਹਨ ਸਾਡੇ ਕਾਰਡ ਬਣੇ ਹੋਏ ਹਨ। ਅਸੀਂ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।
'ਅਸੀਂ ਕਿਸੇ ਵੀ ਤਰ੍ਹਾਂ ਗੈਰ ਕਾਨੂੰਨੀ ਕਬਜ਼ਾ ਨਹੀਂ ਹੋਣ ਦੇਵਾਂਗੇ'
ਇਸ ਸਬੰਧੀ ਜਦੋਂ ਐਸਐਚਓ ਗਗਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਫ ਤੌਰ ਉੱਤੇ ਕਿਹਾ ਕਿ ਇਹ ਗੈਰ ਕਾਨੂੰਨੀ ਫੜੀਆਂ ਲਗਾਉਂਦੇ ਹਨ। ਸਾਨੂੰ ਉੱਪਰੋਂ ਹੁਕਮ ਆਏ ਹਨ ਅਸੀਂ ਕਿਸੇ ਵੀ ਤਰ੍ਹਾਂ ਗੈਰ ਕਾਨੂੰਨੀ ਕਬਜ਼ਾ ਨਹੀਂ ਹੋਣ ਦੇਵਾਂਗੇ। ਇਸੇ ਕਰਕੇ ਇਨ੍ਹਾਂ ਨੂੰ ਇੱਥੋਂ ਹਟਾਇਆ ਜਾ ਰਿਹਾ ਹੈ। ਐਸਐਚਓ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਇਹ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹਨ ਪਰ ਸਾਨੂੰ ਜੋ ਅਧਿਕਾਰਕ ਤੌਰ ਉੱਤੇ ਆਰਡਰ ਆਏ ਹਨ ਉਸ ਦੇ ਮੁਤਾਬਿਕ ਹੀ ਅਸੀਂ ਕੰਮ ਕਰ ਰਹੇ ਹਾਂ।