ETV Bharat / state

ਔਰਤਾਂ ਲਈ ਵੱਡਾ ਤੋਹਫ਼ਾ ! ਹਰ ਸੂਬੇ ਦੀਆਂ 50 ਹਜ਼ਾਰ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਮੁਫਤ ਮਸ਼ੀਨਾਂ, ਸਿਖਲਾਈ ਲਈ ਵੀ ਮਿਲੇਗੀ ਵਿੱਤੀ ਮਦਦ... - PM SILAI MACHINE YOJANA

ਮਹਿਲਾਵਾਂ ਨੂੰ ਮੁਫਤ ਸਿਲਾਈ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਨਾਲ ਹੀ ਉਨ੍ਹਾਂ ਨੂੰ ਸਿਲਾਈ ਮਸ਼ੀਨ ਸਿੱਖਣ ਲਈ ਵਿੱਤੀ ਮਦਦ ਵੀ ਦਿੱਤੀ ਜਾਵੇਗੀ। ਪੜ੍ਹੋ ਪੂਰੀ ਖਬਰ..

PM Silai Machine Yojana
ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ (ETV Bharat)
author img

By ETV Bharat Punjabi Team

Published : Feb 24, 2025, 8:02 PM IST

ਲੁਧਿਆਣਾ: ਦੇਸ਼ ਦੀਆਂ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਮਹਿਲਾਵਾਂ ਨੂੰ ਹਰ ਸੂਬੇ ਵਿੱਚ ਮੁਫਤ ਸਿਲਾਈ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾਣਗੀਆਂ, ਸਗੋਂ ਉਨ੍ਹਾਂ ਨੂੰ ਸਿਲਾਈ ਮਸ਼ੀਨ ਸਿੱਖਣ ਲਈ ਵਿੱਤੀ ਮਦਦ ਵੀ ਦਿੱਤੀ ਜਾਵੇਗੀ। ਇਹ ਸਕੀਮ ਉਨ੍ਹਾਂ ਮਹਿਲਾਵਾਂ ਲਈ ਹੈ ਜੋ ਕਿ ਆਰਥਿਕ ਰੂਪ ਤੋਂ ਕਮਜ਼ੋਰ ਹਨ। ਜਿਨ੍ਹਾਂ ਦੇ ਪਤੀ ਦੀ ਸਲਾਨਾ ਆਮਦਨ 1.44 ਹਜ਼ਾਰ ਤੋਂ ਘੱਟ ਹੈ। ਵਿਧਵਾ, ਵਿਕਲੰਗ ਮਹਿਲਾਵਾਂ ਵੀ ਇਸ ਯੋਜਨਾ ਦੇ ਤਹਿਤ ਸਿਲਾਈ ਮਸ਼ੀਨ ਲੈ ਸਕਦੀਆਂ ਹਨ। ਯੋਜਨਾ ਤਹਿਤ ਆਰਥਿਕ ਰੂਪ ਤੋਂ ਕਮਜ਼ੋਰ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ।

ਲੁਧਿਆਣਾ ਦੀ ਇੰਡਸਟਰੀ ਨੂੰ ਵੀ ਮਿਲੇਗਾ ਬੂਸਟ

ਮਹਿਲਾਵਾਂ ਦੇ ਨਾਲ ਇਸ ਸਕੀਮ ਦੇ ਵਿੱਚ ਸਿੱਧੇ ਤੌਰ 'ਤੇ ਲੁਧਿਆਣਾ ਦੀ ਇੰਡਸਟਰੀ ਨੂੰ ਵੀ ਬੂਸਟ ਮਿਲੇਗਾ। ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਉਤਪਾਦਨ ਦਾ ਦੇਸ਼ ਦੇ ਵਿੱਚ ਸਭ ਤੋਂ ਜਿਆਦਾ ਵੱਡਾ ਸ਼ਹਿਰ ਹੈ। ਭਾਰਤ ਦੇ ਵਿੱਚ ਕੁੱਲ ਸਿਲਾਈ ਮਸ਼ੀਨ ਦੇ ਉਤਪਾਦਨ ਦੇ ਵਿੱਚ 80 ਫੀਸਦੀ ਹਿੱਸਾ ਲੁਧਿਆਣਾ ਦਾ ਹੈ। ਲੁਧਿਆਣਾ 'ਚ 450 ਦੇ ਕਰੀਬ ਛੋਟੇ ਵੱਡੇ ਸਿਲਾਈ ਮਸ਼ੀਨ ਕਾਰੋਬਾਰ ਨਾਲ ਜੁੜੇ ਯੂਨਿਟ ਹਨ। ਜਿਨ੍ਹਾਂ 'ਚ 60 ਦੇ ਕਰੀਬ ਯੂਨਿਟ ਪਿਛਲੇ ਕੁਝ ਸਾਲਾਂ ਦੇ ਦੌਰਾਨ ਬੰਦ ਹੋ ਚੁੱਕੇ ਹਨ। ਸਲਾਨਾ ਲੁਧਿਆਣਾ ਦੇ ਵਿੱਚ 3.5 ਲੱਖ ਤੋਂ ਲੈ ਕੇ 4 ਲੱਖ ਤੱਕ ਸਿਲਾਈ ਮਸ਼ੀਨ ਬਣਾਈ ਜਾਂਦੀ ਹੈ। ਹਾਲਾਂਕਿ ਇਹ ਪ੍ਰੋਡਕਸ਼ਨ ਕਾਲੀ ਮਸ਼ੀਨ ਦੇ ਨਾਲ ਸੰਬੰਧਿਤ ਅਤੇ ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ ਵਿੱਚ ਦੇਸ਼ ਵਿੱਚ ਬਣਾਈਆਂ ਗਈਆਂ ਸਿਲਾਈ ਮਸ਼ੀਨਾਂ ਵੰਡੀਆਂ ਜਾਣਗੀਆਂ।

ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ (ETV Bharat)

ਕੀ ਹੈ ਇਹ ਯੋਜਨਾ?

ਦਰਅਸਲ ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ 2025 ਦੇ ਵਿੱਚ ਹੀ ਲਾਗੂ ਕੀਤੀ ਗਈ ਹੈ। ਇਸ ਤਹਿਤ ਹਰ ਸੂਬੇ ਵਿੱਚ 50 ਹਜ਼ਾਰ ਮਹਿਲਾਵਾਂ ਜਿੰਨ੍ਹਾਂ ਦੀ ਉਮਰ 20 ਸਾਲ ਤੋਂ ਲੈ ਕੇ 40 ਸਾਲ ਦੇ ਵਿਚਕਾਰ ਹੈ। ਉਨ੍ਹਾਂ ਨੂੰ ਮੁਫਤ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਲਈ ਆਨਲਾਈਨ ਵੀ ਅਰਜੀ ਪਾਈ ਜਾ ਸਕਦੀ ਹੈ। ਜਿਸ ਲਈ ਆਧਾਰ ਕਾਰਡ ਅਤੇ ਪ੍ਰਮਾਣ ਪੱਤਰ ਦੇ ਨਾਲ ਫੋਟੋ ਹੋਣੀ ਲਾਜ਼ਮੀ ਹੈ। ਪੰਜ ਤੋਂ ਲੈ ਕੇ 15 ਦਿਨ ਦੇ ਵਿਚਕਾਰ ਉਡੀਕ ਕਰਨੀ ਹੋਵੇਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਲਾਈ ਮਸ਼ੀਨ ਦਿੱਤੀ ਜਾਵੇਗੀ। ਮਹਿਲਾਵਾਂ ਨੂੰ ਇਸ ਦੀ ਸਿਖਲਾਈ ਵੀ ਦਿੱਤੀ ਜਾਵੇਗੀ। 15,000 ਰੁਪਏ ਤੱਕ ਦੀ ਵਿੱਤੀ ਮਦਦ ਦੀ ਵੀ ਤਜਵੀਜ਼ ਹੈ। ਕਾਰੋਬਾਰੀਆਂ ਮੁਤਾਬਿਕ ਪਹਿਲੇ ਪੜਾਅ ਵਿੱਚ 8 ਲੱਖ ਮਸ਼ੀਨਾਂ ਦਿੱਤੀਆਂ ਜਾਣਗਈਆਂ। 8 ਲੱਖ ਕਾਲੀ ਮਸ਼ੀਨਾਂ ਅਤੇ 8 ਲੱਖ ਅੰਬਰੇਲਾ ਮਸ਼ੀਨਾਂ ਵੀ ਮੰਗਾਈਆਂ ਗਈਆਂ ਹਨ।

PM Silai Machine Yojana
ਪ੍ਰਧਾਨ ਮੰਤਰੀ ਸਿਲਾਈ ਮਸ਼ੀਨ ਯੋਜਨਾ (ETV Bharat)
ਇਸ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਭਾਜਪਾ ਦੇ ਬੁਲਾਰੇ ਗੁਰਦੀਪ ਗੋਸ਼ਾ ਨੇ ਦੱਸਿਆ ਕਿ "ਇਸ ਸਕੀਮ ਦੇ ਨਾਲ ਨਾਲ ਸਿਰਫ ਸਾਡੀਆਂ ਮਹਿਲਾਵਾਂ ਭੈਣਾਂ ਨੂੰ ਰੁਜ਼ਗਾਰ ਮੁੱਹਈਆ ਹੋਵੇਗਾ, ਇਸ ਨਾਲ 'ਲਗਾਤਾਰ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਘਾਟੇ ਦੇ ਵਿੱਚ ਚੱਲ ਰਹੀ ਸੀ ਉਸ ਨੂੰ ਵੀ ਬੂਸਟ ਮਿਲ ਸਕੇਗਾ। ਇਸ ਦਾ ਸਿੱਧਾ ਲਾਭ ਮਹਿਲਾਵਾਂ ਨੂੰ ਮਿਲੇਗਾ" ।

ਲੁਧਿਆਣਾ ਤੋਂ 80 ਫੀਸਦੀ ਮਸ਼ੀਨਾਂ

ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਦਾ ਗੜ੍ਹ ਹੈ। ਆਜ਼ਾਦੀ ਤੋਂ ਪਹਿਲਾਂ ਲੁਧਿਆਣਾ ਵਿੱਚ ਸਿਲਾਈ ਮਸ਼ੀਨ ਬਣਦੀ ਰਹੀ ਹੈ ਪਰ ਹੁਣ ਤੱਕ ਜਿਹੜੀਆਂ ਲੁਧਿਆਣਾ ਦੇ ਵਿੱਚ ਸਿਲਾਈ ਮਸ਼ੀਨ ਬਣਾਈ ਜਾਂਦੀ ਹੈ ਉਹ ਬੇਸਿਕ ਮਸ਼ੀਨ ਹੈ। ਉਸ ਨੂੰ ਕਾਲੀ ਮਸ਼ੀਨ ਦਾ ਨਾਂ ਵੀ ਦਿੱਤਾ ਜਾਂਦਾ ਹੈ। ਲੁਧਿਆਣਾ ਸਲਾਈ ਮਸ਼ੀਨ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਭਾਰਤ ਵਿੱਚ ਸਪਲਾਈ ਹੋਣ ਵਾਲੀ ਕਾਲੀ ਮਸ਼ੀਨ 80 ਫੀਸਦੀ ਲੁਧਿਆਣਾ ਦੇ ਵਿੱਚ ਹੀ ਬਣਦੀ ਹੈ। ਉਹਨਾਂ ਦੱਸਿਆ ਕਿ ਆਰਡਰ ਆਉਣ ਦੇ ਨਾਲ ਸਿੱਧੇ ਤੌਰ 'ਤੇ ਸਿਲਾਈ ਮਸ਼ੀਨ ਇੰਡਸਟਰੀ ਨੂੰ ਇੱਕ ਵੱਡੀ ਰਾਹਤ ਮਿਲੇਗੀ।

ਇਸ ਸਬੰਧੀ ਸਾਡੇ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਸਿਲਾਈ ਮਸ਼ੀਨ ਇੰਡਸਟਰੀ ਲੁਧਿਆਣਾ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਨੇ ਦੱਸਿਆ ਕਿ "ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਦੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਲੇਬਰ ਜੁੜੀ ਹੋਈ ਹੈ । ਉਹਨਾਂ ਦੱਸਿਆ ਕਿ ਲੁਧਿਆਣਾ ਵਿੱਚ ਛੋਟੇ-ਛੋਟੇ ਯੂਨਿਟ ਅੰਦਰ ਸਿਲਾਈ ਮਸ਼ੀਨਾਂ ਦੇ ਪੁਰਜੇ ਆਦਿ ਬਣਾਏ ਜਾਂਦੇ ਹਨ, ਉਹਨਾਂ 'ਤੇ ਵੀ ਕਾਫੀ ਮਾਰ ਪੈ ਰਹੀ ਸੀ ,ਹੁਣ ਰਾਹਤ ਮਿਲੇਗੀ"ਚਿੱਟੀ ਮਸ਼ੀਨ ਦਾ ਚਲਨ

ਹਾਲਾਂਕਿ ਅਜੋਕੇ ਸਮੇਂ ਦੇ ਵਿੱਚ ਚਿੱਟੀ ਮਸ਼ੀਨਾਂ ਦਾ ਚੱਲਣ ਚੱਲ ਪਿਆ ਹੈ। ਜਿਸਦੀ ਰਫਤਾਰ ਜਿਆਦਾ ਹੈ। ਇੰਡਸਟਰੀਅਲ ਅਤੇ ਕਮਰਸ਼ੀਅਲ ਮਨੋਰਥ ਦੇ ਲਈ ਚਿੱਟੀ ਮਸ਼ੀਨ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਮੋਟਰ ਦੇ ਨਾਲ ਚਲਦੀ ਹੈ ਅਤੇ ਉਸ ਦੀ ਰਫਤਾਰ ਤੇਜ਼ ਹੋਣ ਕਰਕੇ ਐਕੂਰੇਸੀ ਜਿਆਦਾ ਹੈ। ਜਿਸ ਨਾਲ ਕੱਪੜੇ ਦੀ ਸਿਲਾਈ ਆਮ ਮਸ਼ੀਨ ਨਾਲੋਂ ਜਿਆਦਾ ਬੇਹਤਰ ਹੁੰਦੀ ਹੈ ਪਰ ਫਿਲਹਾਲ ਅਹਿਮਦਾਬਾਦ ਵਿੱਚ ਜੂਕੀ ਕੰਪਨੀ ਦਾ ਪਹਿਲਾ ਪਲਾਂਟ ਲੱਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਅਗਰਵਾਲ ਨੇ ਦੱਸਿਆ ਕਿ "ਉਹ ਸ਼ੁਰੂ ਤੋਂ ਹੀ ਚਿੱਟੀ ਮਸ਼ੀਨ ਦਾ ਕੰਮ ਕਰਦੇ ਆ ਰਹੇ ਨੇ। ਉਹਨਾਂ ਕਿਹਾ ਕਿ ਹੁਣ ਤੱਕ ਇਹ ਮਸ਼ੀਨ ਇੰਪੋਰਟ ਕਰਵਾਈ ਜਾਂਦੀ ਸੀ ਪਰ ਹੁਣ ਅਹਿਮਦਾਬਾਦ ਵਿੱਚ ਕੰਪਨੀ ਵੱਲੋਂ ਪਲਾਂਟ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਕਾਲੀ ਮਸ਼ੀਨ ਦੇ ਨਾਲ ਜੇਕਰ ਚਿੱਟੀ ਮਸ਼ੀਨ ਦਿੰਦੀ ਹੈ ਤਾਂ ਇਸ ਦਾ ਹੋਰ ਲਾਭ ਹੋਵੇਗਾ। ਜੇਕਰ ਨਾਲ ਟ੍ਰੇਨਿੰਗ ਸੈਂਟਰ ਖੋਲੇ ਜਾਂਦੇ ਹਨ ਤਾਂ ਇਸ ਦਾ ਵੀ ਕਾਫੀ ਫਾਇਦਾ ਮਿਲ ਸਕਦਾ ਹੈ।"

ਬੰਦ ਹੋ ਰਹੀ ਇੰਡਸਟਰੀ

ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਰਹੇ ਪੰਕਜ ਅਰੋੜਾ ਮੁਤਾਬਿਕ 10 ਤੋਂ 15 ਫੀਸਦੀ ਸਿਲਾਈ ਮਸ਼ੀਨ ਇੰਡਸਟਰੀ ਲੁਧਿਆਣਾ ਦੇ ਵਿੱਚ ਬੰਦ ਹੋ ਚੁੱਕੀ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਲਾਨਾ ਲੁਧਿਆਣਾ ਵਿੱਚ ਔਸਤਨ 3.5 ਲੱਖ ਤੋਂ ਲੈਕੇ 4 ਲੱਖ ਸਿਲਾਈ ਮਸ਼ੀਨ ਬਣਾਈ ਜਾਂਦੀ ਹੈ । ਜਿਸ ਵਿੱਚੋਂ ਕੁਝ ਹਿੱਸਾ ਹੀ ਐਕਸਪੋਰਟ ਹੁੰਦਾ ਹੈ, ਬਾਕੀ ਜ਼ਿਆਦਾਤਰ ਇਹੀ ਮਸ਼ੀਨਾਂ ਘਰੇਲੂ ਇਸਤੇਮਾਲ ਦੇ ਲਈ ਹੀ ਵਰਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਜਾਹਿਰ ਤੌਰ 'ਤੇ ਕਾਲੀ ਮਸ਼ੀਨ ਬਣਾਉਣ ਵਾਲੀ ਇੰਡਸਟਰੀ ਨੂੰ ਫਾਇਦਾ ਤਾਂ ਹੋਵੇਗਾ ਪਰ ਨਾਲ ਹੀ ਜਦੋਂ ਇਕੱਠੇ ਇੰਨੇ ਸਾਰੇ ਆਰਡਰ ਆ ਜਾਣਗੇ ਬਾਅਦ ਦੇ ਵਿੱਚ ਉਹਨਾਂ ਨੂੰ ਮੁਸ਼ਕਿਲ ਹੋ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.