ਪੰਜਾਬ

punjab

ETV Bharat / entertainment

ਸੁਖਵਿੰਦਰ ਸਿੰਘ ਦੇ ਇਸ ਗਾਣੇ 'ਚ ਨਜ਼ਰ ਆਵੇਗੀ ਇਹ ਚਰਚਿਤ ਜੋੜੀ, ਇਸ ਦਿਨ ਹੋਵੇਗਾ ਰਿਲੀਜ਼ - Sukhwinder Singh New Song - SUKHWINDER SINGH NEW SONG

Sukhwinder Singh New Song: ਹਾਲ ਹੀ ਵਿੱਚ ਗਾਇਕ ਸੁਖਵਿੰਦਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅੰਕਿਤ ਗੁਪਤਾ ਅਤੇ ਪ੍ਰਿਅੰਕਾ ਚਾਹਰ ਚੌਧਰੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

Sukhwinder Singh New Song
Sukhwinder Singh New Song (instagram)

By ETV Bharat Entertainment Team

Published : Jul 11, 2024, 3:36 PM IST

ਚੰਡੀਗੜ੍ਹ: ਬਾਲੀਵੁੱਡ ਸੰਗੀਤ ਜਗਤ ਵਿੱਚ ਵੱਡੇ ਨਾਂਅ ਵਜੋਂ ਆਪਣਾ ਵਜੂਦ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਸੁਖਵਿੰਦਰ ਸਿੰਘ, ਜੋ ਆਪਣਾ ਨਵਾਂ ਗੀਤ 'ਬਾਰ-ਬਾਰ' ਲੈ ਕੇ ਆਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਚਾਰ ਚੰਨ ਲਾਵੇਗੀ ਬੀ-ਟਾਊਨ ਦੀ ਖੂਬਸੂਰਤ ਅਤੇ ਚਰਚਿਤ ਜੋੜੀ ਅੰਕਿਤ ਗੁਪਤਾ ਅਤੇ ਪ੍ਰਿਅੰਕਾ ਚਾਹਰ ਚੌਧਰੀ, ਜੋ ਇਸ ਤੋਂ ਪਹਿਲਾਂ ਵੀ ਕਈ ਪ੍ਰੋਜੈਕਟਾਂ ਨੂੰ ਇਕੱਠਿਆਂ ਪ੍ਰਭਾਵੀ ਰੂਪ ਦੇ ਚੁੱਕੇ ਹਨ।

'ਵਾਈਆਰਐਫ ਡਿਜਿਟਲ' ਅਤੇ 'ਸਾਗਾ ਮਿਊਜ਼ਿਕ' ਵੱਲੋਂ ਸੁਯੰਕਤ ਰੂਪ ਵਿੱਚ ਪੇਸ਼ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ਾਂ ਸੁਖਵਿੰਦਰ ਸਿੰਘ ਅਤੇ ਮਸ਼ਹੂਰ ਹਰਿਆਣਵੀ ਗਾਇਕਾ ਰੇਣੁਕਾ ਪਵਾਰ ਨੇ ਦਿੱਤੀਆਂ, ਜਦਕਿ ਇਸ ਦਾ ਸੰਗੀਤ ਭਰਤ ਕਮਲ ਵੱਲੋਂ ਤਿਆਰ ਕੀਤਾ ਗਿਆ ਹੈ।

ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਰੁਮਾਂਟਿਕ ਗੀਤ ਨੂੰ ਅਲਫਾਜ਼ ਵਿੰਦਰ ਨੱਥੂ ਮਾਜਰਾ ਨੇ ਦਿੱਤੇ ਹਨ, ਜਿਸ ਦੀ ਕੰਪੋਜੀਸ਼ਨ ਵੀ ਉਨ੍ਹਾਂ ਦੁਆਰਾ ਖੁਦ ਹੀ ਸਿਰਜੀ ਗਈ ਹੈ। ਸਦਾ ਬਹਾਰ ਸੰਗੀਤਕ ਸਾਂਚੇ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਿੱਗ ਸੈਟਅੱਪ ਅਤੇ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਮੰਨੇ-ਪ੍ਰਮੰਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਨਿਰਦੇਸ਼ਕ ਅਮਰਪ੍ਰੀਤ ਜੀਐਸ ਛਾਬੜਾ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਦੀ ਉਮਦਾ ਨਿਰਦੇਸ਼ਨਾਂ ਹੇਠ ਤਿਆਰ ਹੋਏ ਉਕਤ ਗੀਤ ਸੰਬੰਧਿਤ ਸੰਗੀਤਕ ਵੀਡੀਓ ਦੀ ਕੋਰਿਓਗ੍ਰਾਫ਼ਰੀ ਰਿਚੀ ਬਰਟਨ, ਜਦਕਿ ਕੈਮਰਾਬੱਧਤਾ ਸੁਨੀਤਾ ਰੇਡੀਆ ਨੇ ਕੁਸ਼ਲਤਾਪੂਰਵਕ ਅੰਜ਼ਾਮ ਦਿੱਤੀ ਹੈ।

ਸੰਗੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਤੇ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ 14 ਜੁਲਾਈ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਅਦਾਕਾਰ ਅੰਕਿਤ ਗੁਪਤਾ ਅਤੇ ਅਦਾਕਾਰਾ ਪ੍ਰਿਯੰਕਾ ਚਾਹਰ ਚੌਧਰੀ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਤੋਂ ਪਹਿਲਾਂ ਸੀਰੀਅਲ 'ਉਡਾਰੀਆਂ' ਅਤੇ ਬੌਸ ਸੀਜ਼ਨ 16 ਵਿੱਚ ਵੀ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਿੱਚ ਪੂਰੀ ਤਰਾਂ ਕਾਮਯਾਬ ਰਹੇ ਹਨ।

ਓਧਰ ਜੇਕਰ ਗਾਇਕ ਸੁਖਵਿੰਦਰ ਸਿੰਘ ਦੇ ਮੌਜੂਦਾ ਕਰੀਅਰ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਨੀਰਜ ਪਾਂਡੇ ਨਿਰਦੇਸ਼ਿਤ ਅਜੇ ਦੇਵਗਨ ਦੀ ਨਵੀਂ ਹਿੰਦੀ ਫਿਲਮ 'ਔਰੋ ਮੇਂ ਕਹਾਂ ਦਮ ਥਾ' 'ਚ ਉਨ੍ਹਾਂ ਵੱਲੋਂ ਗਾਏ ਗਾਣੇ 'ਹਵਾਓ ਮੇਂ ਬਿਖਰੇਗਾ ਪਿਆਰ ਕਾ ਗੁਲਾਲ' ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਕਈ ਹੋਰ ਫਿਲਮੀ ਗਾਣਿਆ ਨੂੰ ਨੂੰ ਵੀ ਚਾਰ ਚੰਨ ਲਾਉਣ ਜਾ ਰਹੇ ਹਨ ਇਹ ਪੰਜਾਬ ਮੂਲ ਬਿਹਤਰੀਨ ਗਾਇਕ।

ABOUT THE AUTHOR

...view details