ETV Bharat / state

'ਸੋਸ਼ਲ ਮੀਡੀਆ ਨਹੀਂ, ਕਿਤਾਬਾਂ ਨੂੰ ਟ੍ਰੇਂਡ ਬਣਾਓ', ਛੋਟੀ ਉਮਰੇ ਕਿਤਾਬ ਲਿਖ ਕੇ ਮਿਸ਼ਕੀ ਨੇ ਦਿੱਤਾ ਵੱਡਾ ਸੁਨੇਹਾ - MISHKI GAWRHI BOOK

ਛੋਟੀ ਉਮਰ ਦੀ ਕੁੜੀ ਨੇ ਹੋਰਨਾਂ ਨੂੰ ਪ੍ਰੇਰਿਤ ਕਰਨ ਲਈ ਲਿਖੀ ਕਿਤਾਬ। ਬੱਚੀ ਦੀ ਇੱਕ-ਇੱਕ ਗੱਲ ਉੱਤੇ ਕਹਿ ਦਿਓਗੇ - 'ਵਾਹ' ...

Mishki Gawrhi Write A book
ਛੋਟੀ ਉਮਰੇ ਕਿਤਾਬ ਲਿੱਖ ਕੇ ਮਿਸ਼ਕੀ ਨੇ ਦਿੱਤਾ ਵੱਡਾ ਸੁਨੇਹਾ ... (ETV Bharat)
author img

By ETV Bharat Punjabi Team

Published : Feb 8, 2025, 9:34 AM IST

Updated : Feb 8, 2025, 9:41 AM IST

ਸ੍ਰੀ ਮੁਕਤਸਰ ਸਾਹਿਬ: ਜਿੱਥੇ ਅੱਜ ਕੱਲ੍ਹ ਦੇ ਬੱਚੇ ਅਤੇ ਨੌਜਵਾਨ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੋਫਾਈਲ ਸਜਾਉਣ ਵਿੱਚ ਰੁਝੇ ਹੋਏ ਹਨ, ਉੱਥੇ ਹੀ ਤੁਹਾਨੂੰ ਅੱਜ ਅਜਿਹੀ ਕੁੜੀ ਨਾਲ ਮਿਲਵਾਉਣ ਜਾ ਰਹੇ ਹਾਂ, ਜਿਸ ਨੇ ਕਿਤਾਬ ਲਿਖ ਕੇ ਆਪਣੀ ਵੱਖਰੀ ਪ੍ਰੋਫਾਈਲ ਬਣਾਈ। ਇਹ ਪ੍ਰੋਫਾਈਲ ਨਾ ਸਿਰਫ਼ ਉਸ ਤੱਕ ਸੀਮਤ ਰਹੇਗੀ ਬਲਕਿ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ। ਅਸੀਂ ਗੱਲ ਕਰ ਰਹੇ ਮਿਸ਼ਕੀ ਗਾਵੜੀ ਦੀ, ਜਿਸ ਦੀ ਉਮਰ ਮਹਿਜ 14 ਸਾਲ ਹੈ ਪਰ ਉਸ ਦੀਆਂ ਗੱਲਾਂ ਵੱਡਿਆਂ ਨੂੰ ਵੀ ਸਿੱਖਿਆ ਦਿੰਦੀਆਂ ਹਨ। ਸਾਡੀ ਟੀਮ ਵੱਲੋਂ ਮਿਸ਼ਕੀ ਦੇ ਘਰ ਪਹੁੰਚ ਕੇ ਉਸ ਨਾਲ ਖਾਸ ਗੱਲਬਾਤ ਕੀਤੀ ਗਈ ਅਤੇ ਉਸ ਵੱਲੋਂ ਲਿਖੀ ਗਈ ਕਿਤਾਬ ਬਾਰੇ ਚਰਚਾ ਕੀਤੀ। ਮਿਸ਼ਕੀ ਨੇ ਦੱਸਿਆ ਆਖਿਰ ਉਸ ਨੂੰ ਕਿਤਾਬ ਲਿਖਣ ਲਈ ਕਿਵੇਂ ਪ੍ਰੇਰਨਾ ਮਿਲੀ।

ਛੋਟੀ ਉਮਰੇ ਕਿਤਾਬ ਲਿੱਖ ਕੇ ਮਿਸ਼ਕੀ ਨੇ ਦਿੱਤਾ ਵੱਡਾ ਸੁਨੇਹਾ (ETV Bharat)

ਕਿਸ ਕੰਮ ਕਰਕੇ ਮਿਸ਼ਕੀ ਦੀ ਚਰਚਾ ?

ਮਿਸ਼ਕੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਕਿਤਾਬ ਦਾ ਨਾਮ 'ਵਿਸਪਰਸ ਫਰਾਮ ਦ ਐਬੀਸ' ਹੈ। ਇਹ ਕਿਤਾਬ ਅੰਗਰੇਜ਼ੀ ਵਿੱਚ ਲਿਖੀ ਗਈ ਹੈ।

ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਅੱਜ ਕੱਲ੍ਹ ਕੋਈ ਵੀ ਕਿਤਾਬਾਂ ਵੱਲ ਧਿਆਨ ਨਹੀਂ ਦਿੰਦਾ, ਜੇਕਰ ਅੱਜ ਦੇ ਸਮੇਂ ਵਿੱਚ ਲੋਕਾਂ ਅਤੇ ਖ਼ਾਸਕਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ 8 ਘੰਟੇ ਅਰਾਮ ਨਾਲ ਆਨਲਾਈਨ ਸਕਰੀਨ ਟਾਈਮ ਉੱਤੇ ਬੀਤ ਜਾਂਦੇ ਹਨ। ਫਿਰ ਸੋਚਿਆ ਕਿ ਕੁਝ ਅਜਿਹਾ ਕੱਢਿਆ ਜਾਵੇ ਜਿਸ ਨਾਲ ਨੌਜਵਾਨ ਪ੍ਰੇਰਿਤ ਹੋਣ। ਇਸ ਲਈ ਇਹ ਕਿਤਾਬ ਲਿਖੀ। ਕਿਤਾਬ ਦਾ ਨਾਮ 'ਵਿਸਪਰਸ ਫਰਾਮ ਦ ਐਬੀਸ' ਹੈ, ਜਿਸ ਦਾ ਸਿੱਧਾ ਮਤਲਬ ਹੈ ਤੁਹਾਡਾ ਸਰੀਰ ਇੱਕ ਖੂਹ ਹੈ ਜਿੱਥੋ ਅਵਾਜ਼ਾਂ ਆਉਂਦੀਆਂ ਹਨ, ਉਸ ਨੂੰ ਅਸੀਂ ਖੁਦ ਹੀ ਨਹੀਂ ਸਮਝਦੇ ਅਤੇ ਲੋਕਾਂ ਅੱਗੇ ਮਖੌਟਾ ਪਾ ਕੇ ਚੱਲਦੇ ਹਾਂ।

- ਮਿਸ਼ਕੀ ਗਾਵੜੀ, ਲੇਖਿਕਾ

"ਸੋਸ਼ਲ ਮੀਡੀਆ ਨਹੀਂ, ਕਿਤਾਬਾਂ ਨੂੰ ਟ੍ਰੇਂਡ ਬਣਾਓ"

ਮਿਸ਼ਕੀ ਗਾਵੜੀ ਨੇ ਕਿਹਾ ਕਿ, "ਮੈਂ ਅਕਸਰ ਆਲੇ-ਦੁਆਲੇ ਅਤੇ ਦੋਸਤਾਂ ਨੂੰ ਵੀ ਦੇਖਿਆ ਕਿ ਉਹ ਜ਼ਿਆਦਾ ਸਮਾਂ ਸੋਸ਼ਲ ਮੀਡੀਆ, ਸਨੈਪਚੈਟ ਅਤੇ ਇੰਸਟਾ ਆਦਿ ਉੱਤੇ ਲੱਗੇ ਰਹਿੰਦੇ ਹਨ। ਅੱਜ ਕੱਲ੍ਹ ਕਿਸੇ ਨੂੰ ਕਿਤਾਬਾਂ ਦਾ ਸ਼ੌਂਕ ਨਹੀਂ ਰਿਹਾ, ਕਿਉਂ ਨਾ ਸੋਸ਼ਲ ਮੀਡੀਆ ਤੋਂ ਬਦਲ ਕੇ, ਕਿਤਾਬਾਂ ਨੂੰ ਟ੍ਰੇਂਡ ਬਣਾਈਏ।"

ਮਿਸ਼ਕੀ ਗਾਵੜੀ ਨੇ ਕਿਹਾ ਕਿ, "ਦਿਨ ਵਿੱਚ ਜਦੋਂ ਵੀ ਸਮਾਂ ਮਿਲਣਾ, ਉਹ ਸਮਾਂ ਮੋਬਾਈਲ ਨੂੰ ਦੇਣ ਦੀ ਬਜਾਏ, ਨਵੇਂ-ਨਵੇਂ ਸ਼ਬਦ ਸਿੱਖੇ ਅਤੇ ਕਿਤਾਬ ਲਿਖੀ। ਕਿਤਾਬ ਲਿਖਣ ਤੋਂ ਬਾਅਦ ਸਭ ਤੋਂ ਪਹਿਲਾਂ ਪਰਿਵਾਰ ਵਾਲਿਆਂ ਨੂੰ ਦੱਸਿਆ। ਪਰਿਵਾਰ ਵੱਲੋਂ ਮੈਨੂੰ ਹਮੇਸ਼ਾ ਸਪੋਰਟ ਰਹੀ ਹੈ। ਸਟੋਰੀ ਨੂੰ ਕਿਤਾਬ ਵਿੱਚ ਇਸ ਤਰ੍ਹਾਂ ਮੋਲਡ ਕੀਤਾ ਗਿਆ ਹੈ, ਕਿ ਕਿਤਾਬ ਪੜ੍ਹਨ ਵਿੱਚ ਦਿਲਚਸਪੀ ਵਧੇਗੀ।"

ਕਿਤਾਬ ਵੇਚਣ ਦੇ ਮਕਸਦ ਨਾਲ ਨਹੀਂ ਲਿਖੀ ਸੀ...

ਮਿਸ਼ਕੀ ਨੇ ਦੱਸਿਆ ਕਿ, "ਨੌਜਵਾਨਾਂ ਨੂੰ, ਖਾਸਕਰ ਆਪਣੀ ਉਮਰ ਦੇ ਬੱਚਿਆਂ ਨੂੰ ਸੇਧ ਦੇਣਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਸਮਝੋ ਅਤੇ ਜ਼ਿੰਦਗੀ ਵਿੱਚ ਕੁਝ ਕਰਨ ਦਾ ਟੀਚਾ ਰੱਖੋ। ਪਰਿਵਾਰ ਵਾਲਿਆਂ ਨੂੰ ਕਦੇ ਵੀ ਬੱਚਿਆਂ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ ਅਤੇ ਬੱਚਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਵੀ ਉਹ ਕਰਨਗੇ ਪਰਿਵਾਰ ਵਾਲੇ ਉਨ੍ਹਾਂ ਦੀ ਸਪੋਰਟ ਵਿੱਚ ਰਹਿਣਗੇ।" ਇਸ ਖਾਸ ਮੌਕੇ ਪਰਿਵਾਰ ਵਿੱਚ ਵੀ ਖੁਸ਼ੀ ਦਾ ਮਹੌਲ ਨਜ਼ਰ ਆਇਆ। ਪਰਿਵਾਰ ਨੂੰ ਮਿਸ਼ਕੀ ਉੱਤੇ ਮਾਣ ਮਹਿਸੂਸ ਹੋਇਆ ਕਿ ਉਹ ਅੱਜ ਕੱਲ੍ਹ ਦੇ ਬੱਚਿਆਂ ਤੋਂ ਵੱਖ ਸੋਚ ਰਹੀ ਹੈ।

Last Updated : Feb 8, 2025, 9:41 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.