ਚੰਡੀਗੜ੍ਹ: ਪ੍ਰਯਾਗਰਾਜ 'ਚ ਆਯੋਜਿਤ ਮਹਾਂਕੁੰਭ ਇੰਨੀ ਦਿਨੀਂ ਆਸਥਾ ਦੇ ਅਨੂਠੇ ਰੰਗਾਂ ਵਿੱਚ ਰੰਗਿਆ ਨਜ਼ਰੀ ਆ ਰਿਹਾ ਹੈ, ਜਿਸ ਵਿੱਚ ਬਹੁ-ਕਲਾਵਾਂ ਦੇ ਹੋ ਰਹੇ ਸੰਗਮ ਦਾ ਹੀ ਇਜ਼ਹਾਰ ਅਤੇ ਅਹਿਸਾਸ ਕਰਵਾ ਰਹੇ ਹਨ ਪ੍ਰਸਿੱਧ ਪੰਜਾਬੀ ਗਾਇਕ ਨਿੰਜਾ, ਜੋ ਇੱਥੇ ਪੁੱਜ ਅਪਣੇ ਭਗਤੀਭਾਵਾਂ ਦਾ ਪ੍ਰਗਟਾਵਾ ਜੋਸ਼ ਨਾਲ ਕਰ ਰਹੇ ਹਨ।
ਬੀਤੀ 13 ਜਨਵਰੀ ਨੂੰ ਸ਼ੁਰੂ ਹੋਏ ਅਤੇ ਆਗਾਮੀ 26 ਫਰਵਰੀ 2025 ਤੱਕ ਜਾਰੀ ਰਹਿਣ ਵਾਲੇ ਉਕਤ ਮਹਾਂਕੁੰਭ ਮੇਲੇ ਦਾ ਗੈਰ ਕਮਰਸ਼ਿਅਲ ਯਾਨੀ ਕਿ ਮਹਿਜ ਇੱਕ ਭਗਤ ਦੇ ਰੂਪ ਵਿੱਚ ਹਿੱਸਾ ਬਣੇ ਹਨ ਗਾਇਕ ਨਿੰਜਾ, ਜੋ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲਿਆਂ ਵਿੱਚੋਂ ਇੱਕ ਮੰਨੇ ਜਾਂਦੇ ਇਸ ਮਹਾਂਕੁੰਭ ਮੇਲੇ ਵਿੱਚ ਇਸ਼ਨਾਨ (ਸ਼ਾਹੀ ਸਨਾਨ) ਕਰਨ ਤੋਂ ਲੈ ਕੇ ਹੋਰਨਾਂ ਧਾਰਮਿਕ ਵੰਨਗੀਆਂ ਅਤੇ ਪੂਜਾ ਅਰਚਨਾ ਦੇ ਹੋਣ ਵਾਲੇ ਵੱਖ-ਵੱਖ ਫੇਜਾਂ ਵਿੱਚ ਵੀ ਅਪਣੀ ਉਪ-ਸਥਿਤੀ ਦਰਜ ਕਰਵਾਉਣਗੇ।