ਚੰਡੀਗੜ੍ਹ: ਪੰਜਾਬੀ ਗਾਇਕ ਪੰਮੀ ਬਾਈ ਹਮੇਸ਼ਾ ਹੀ ਆਪਣੇ ਗੀਤਾਂ ਵਿੱਚ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ, ਇਹੀ ਕਾਰਨ ਹੈ ਕਿ ਉਹ ਲੰਮੇਂ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਉਤੇ ਰਾਜ਼ ਕਰਦੇ ਆ ਰਹੇ ਹਨ, ਗਾਇਕ ਦੀ ਪੰਜਾਬੀ ਮਨੋਰੰਜਨ ਜਗਤ ਵਿੱਚ ਕਾਫੀ ਵੱਡੀ ਫੈਨ ਫਾਲੋਇੰਗ ਹੈ।
ਹੁਣ ਇਸ ਸਮੇਂ ਇਹ ਅਜ਼ੀਮ ਗਾਇਕ ਪਾਕਿਸਤਾਨ ਪੁੱਜਿਆ ਹੋਇਆ ਹੈ, ਜਿੱਥੋਂ ਦੀ ਹਰ ਖ਼ਬਰ ਗਾਇਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰ ਰਹੇ ਹਨ, ਇਸੇ ਤਰ੍ਹਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਪਾਕਿਸਤਾਨ ਦੇ ਅਮਰੂਦਾਂ ਦੀ ਗੱਲ ਕਰਦੇ ਨਜ਼ਰੀ ਪੈ ਰਹੇ ਹਨ।
ਜੀ ਹਾਂ...ਦਰਅਸਲ, ਗਾਇਕ ਨੇ ਵੀਡੀਓ ਸਾਂਝੀ ਕਰਕੇ ਕਿਹਾ, 'ਲਓ ਜੀ ਪਾਕਿਸਤਾਨ ਦੀ ਧਰਤੀ ਉਤੇ ਆ ਕੇ ਅਮਰੂਦ ਖਾਣ ਲੱਗੇ ਹਾਂ, ਪਾਕਿਸਤਾਨ ਦੇ ਪੇੜੇ ਅਤੇ ਦੇਖਦੇ ਹਾਂ ਕਿ ਕਿੰਨੇ ਕੁ ਮਿੱਠੇ ਨੇ, ਸਾਡੇ ਜਿਆਦਾ ਮਿੱਠੇ ਨੇ ਜਾਂ ਇਹਨਾਂ ਦੇ ਜਿਆਦਾ ਮਿੱਠੇ ਨੇ। ਪਰ ਆਪਣੇ ਅਮਰੂਦ 60 ਰੁਪਏ ਕਿੱਲੋ ਹਨ ਅਤੇ ਇੱਥੇ ਇਹ ਅਮਰੂਦ 200 ਰੁਪਏ ਕਿੱਲੋ ਹਨ।' ਇਸ ਤੋਂ ਬਾਅਦ ਗਾਇਕ ਜ਼ੋਰ ਨਾਲ ਹੱਸਦੇ ਹਨ। ਇਸਦੇ ਨਾਲ ਹੀ ਲੋਕ ਇਸ ਉਤੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕਰ ਰਹੇ ਹਨ। ਹਾਲਾਂਕਿ ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਦੀ ਕਰੰਸੀ ਦਾ ਕਾਫੀ ਫਰਕ ਹੈ, ਜਿਸ ਕਾਰਨ ਅਮਰੂਦ ਇੰਨੇ ਮਹਿੰਗੇ ਹਨ।
ਗਾਇਕ ਪੰਮੀ ਬਾਈ ਦੀ ਪਾਕਿਸਤਾਨ ਫੇਰੀ
ਉਲੇਖਯੋਗ ਹੈ ਕਿ ਗਾਇਕ ਪੰਮੀ ਬਾਈ ਇਸ ਸਮੇਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਪੁੱਜੇ ਹੋਏ ਹਨ, ਜਿੱਥੇ ਗਾਇਕ ਨੇ ਬਾਬਾ ਨਜ਼ਮੀ ਅਤੇ ਕਈ ਹੋਰ ਵੱਡੇ ਸਿਤਾਰਿਆਂ ਨਾਲ ਮੁਲਾਕਾਤ ਕੀਤੀ, ਇਸ ਤੋਂ ਇਲਾਵਾ ਉਨ੍ਹਾਂ ਦੇ ਉਥੋਂ ਦੀ ਖਾਸ ਸਥਾਨਾਂ ਦੇ ਦਰਸ਼ਨ ਵੀ ਕੀਤੇ। ਇਸ ਦੇ ਨਾਲ ਹੀ ਗਾਇਕ ਨੇ ਇੱਕ ਕਾਨਫਰੰਸ ਵਿੱਚ ਵੀ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਪਾਕਿਸਤਾਨੀ ਸਿਤਾਰਿਆਂ ਨਾਲ ਸਟੇਜ ਸਾਂਝੀ ਕੀਤੀ। ਇਸ ਦੌਰਾਨ ਜੇਕਰ ਗਾਇਕ ਬਾਰੇ ਹੋਰ ਗੱਲ ਕਰੀਏ ਤਾਂ ਪੰਮੀ ਬਾਈ ਗਾਇਕੀ ਦੇ ਨਾਲ-ਨਾਲ ਆਪਣੇ ਭੰਗੜੇ ਲਈ ਵੀ ਜਾਣੇ ਜਾਂਦੇ ਹਨ। ਪੰਜਾਬੀ ਸੰਗੀਤ ਜਗਤ ਵਿੱਚ ਗਾਇਕ ਦਾ ਅਲਹਦਾ ਸਥਾਨ ਹੈ।
ਇਹ ਵੀ ਪੜ੍ਹੋ: