ਚੰਡੀਗੜ੍ਹ: ਰਾਜਨੀਤਿਕ ਮੁਫਾਦਾਂ ਦੇ ਚੱਲਦਿਆਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਿਚਕਾਰ ਪੈਦਾ ਹੋਈਆਂ ਦੂਰੀਆਂ ਨੂੰ ਮਿਟਾਉਣ ਵਿੱਚ ਕਲਾ ਖੇਤਰ ਭਾਵੇਂ ਉਹ ਇਧਰਲਾ ਹੋਵੇ ਜਾਂ ਉਧਰਲਾ ਅਹਿਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਸ ਸਬੰਧੀ ਹੀ ਸਮੇਂ-ਸਮੇਂ 'ਤੇ ਵਿੱਢੀਆਂ ਜਾਣ ਵਾਲੀਆਂ ਕੋਸ਼ਿਸ਼ਾਂ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਪੰਜਾਬੀ ਲਘੂ ਫ਼ਿਲਮ ਸਾਝਾਂ ਪੰਜਾਬ , ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ (ETV BHARAT) ਹਿੰਦ ਅਤੇ ਪਾਕਿ ਦੇ ਬਸਿੰਦਿਆਂ ਵਿਚਕਾਰ ਦੇ ਦਹਾਕਿਆਂ ਤੋਂ ਟੁੱਟੇ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਜਾ ਰਹੀ ਇਸ ਫਿਲਮ ਦਾ ਨਿਰਮਾਣ ਕਰਨ ਵਿਚ ਗੁਰਚੇਤ ਚਿੱਤਰਕਾਰ ਅਤੇ ਪਾਕਿਸਤਾਨ ਦੀ ਮਸ਼ਹੂਰ ਕਲਾ ਸ਼ਖਸੀਅਤ ਮੰਨੇ ਜਾਂਦੇ ਨਾਸਿਰ ਢਿਲੋਂ ਵੱਲੋ ਅਹਿਮ ਭੂਮਿਕਾ ਨਿਭਾਈ ਗਈ ਹੈ। ਜੋ ਦੋਵਾਂ ਮੁਲਕਾਂ ਨਾਲ ਸਬੰਧਤ ਕਲਾ ਸ਼ਖਸ਼ੀਅਤਾਂ ਦਾ ਆਪਸੀ ਨਾਤਾ ਗੂੜਾ ਕਰਨ ਵਿਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਹਨ। ਬਟਵਾਰੇ ਦਾ ਦਰਦ ਹੰਡਾ ਚੁੱਕੇ ਅਸਲ ਪੰਜਾਬ ਦੀ ਤਸਵੀਰ ਪੇਸ਼ ਕਰਦੀ ਇਸ ਲਘੂ ਫਿਲਮ ਦੀ ਜਿਆਦਾਤਾਰ ਸ਼ੂਟਿੰਗ ਲਹਿੰਦੇ ਪੰਜਾਬ ਦੇ ਖੇਤਾਂ, ਬੰਨਿਆਂ ਅਤੇ ਪੇਡੂ ਹਿੱਸਿਆਂ ਵਿੱਚ ਕੀਤੀ ਗਈ ਹੈ। ਜਿੱਥੋਂ ਟੁੱਟ ਜਾਣ ਦਾ ਪੀੜ ਅੱਜ ਵੀ ਇਧਰ ਵੱਸਣ ਵਾਲੇ ਹਜ਼ਾਰਾਂ ਪਰਿਵਾਰ ਖਾਸ ਕਰ ਬਜ਼ੁਰਗ ਅਜੇ ਵੀ ਹੰਢਾਂ ਰਹੇ ਹਨ।
ਜਿੰਨਾਂ ਦੇ ਕੇਵਲ ਘਰ ਬਾਰ ਵੀ ਨਹੀਂ , ਸਗੋਂ ਅਨੇਕਾਂ ਰਿਸ਼ਤੇ ਵੀ ਬਟਵਾਰੇ ਦੀ ਗਰਦ ਵਿਚ ਗੁਆਚ ਗਏ ਹਨ। ਜਿੰਨਾਂ ਦੀ ਧੁੰਦਲੀਆਂ ਅਤੇ ਅਕਸ ਗੁਆ ਚੁੱਕੀਆਂ ਪੈੜਾ ਵੱਲ ਅੱਜ ਵੀ ਉਨਾਂ ਦੀ ਨਿਗਾਹਬੀਨੀ ਬਣੀ ਰਹਿੰਦੀ ਹੈ ਕਿ ਕਾਸ਼ ਕਿਤੋਂ ਦੂਰੋ ਤੁਰਿਆ ਆਉਂਦਾ ਕੋਈ ਅਪਣਾ ਨਜ਼ਰੀ ਪੈ ਜਾਵੇ ਅਤੇ ਅਜਿਹੀਆਂ ਹੀ ਆਸ਼ਾਵਾਂ ਨੂੰ ਰੋਸ਼ਨੀ ਦੀ ਇਕ ਨਵੀਂ ਕਿਰਨ ਦੇਣ ਜਾ ਰਹੀ ਹੈ ਇਹ ਉਕਤ ਲਘੂ ਫ਼ਿਲਮ। ਜਿਸ ਵਿਚ ਚੜ੍ਹਦੇ -ਲਹਿੰਦੇ ਪੰਜਾਬ ਨਾਲ ਲੱਗਦੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਕਈ ਪਿੰਡਾਂ ਦੇ ਦਰਸ਼ਨ ਏ ਦੀਦਾਰ ਕਰਵਾਏ ਜਾਣਗੇ।
ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ (ETV BHARAT) ਦਿਲ ਟੁੰਬਵੀਂ ਕਹਾਣੀ ਸਾਰ ਅਧੀਨ ਬੁਣੀ ਗਈ ਉਕਤ ਲਘੂ ਫ਼ਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਵੱਲੋਂ ਕੀਤਾ ਗਿਆ ਹੈ। ਜਦਕਿ ਨਿਰਮਾਣ ਦੇ ਨਾਲ-ਨਾਲ ਕਹਾਣੀ ਅਤੇ ਡਾਇਲਾਗ ਲੇਖਣ ਦੀ ਜਿੰਮੇਵਾਰੀ ਵੀ ਗੁਰਚੇਤ ਚਿੱਤਰਕਾਰ ਦੁਆਰਾ ਨਿਭਾਈ ਗਈ ਹੈ, ਜੋ ਇਸ ਬੇਹਤਰੀਣ ਫਿਲਮ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਉਂਦੇ ਨਜ਼ਰੀ ਪੈਣਗੇ। ਉਨਾਂ ਤੋਂ ਇਲਾਵਾ ਮਨ ਨੂੰ ਛੂਹ ਲੈਣ ਵਾਲੀ ਲਘੂ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇੰਨਾਂ ਵਿਚ ਦੋਵਾਂ ਪੰਜਾਬਾਂ ਤੋਂ ਸਤਵਿੰਦਰ ਧੀਮਾਨ, ਕਮਲ ਰਾਜਪਾਲ, ਸਰਬਜੀਤ ਸਵਾਮੀ, ਜੈਬੀ ਹੰਜਰਾਂ, ਨਾਸਿਰ ਢਿੱਲੋ, ਅੰਜੁਮ ਸਰੋਆ ,ਸ਼ਹਿਜਾਦ ਹੁਸੈਨ ਜੋਇਆ ਸ਼ੁਮਾਰ ਹਨ।