ਚੰਡੀਗੜ੍ਹ: ਸਿੱਧੂ ਮੂਸੇਵਾਲਾ ਪੰਜਾਬ ਦੇ ਉੱਭਰਦੇ ਗਾਇਕਾਂ ਵਿੱਚੋਂ ਇੱਕ ਸਨ। ਅਫ਼ਸੋਸ ਉਹ ਜਲਦੀ ਹੀ ਸਾਨੂੰ ਛੱਡ ਗਏ। ਗਾਇਕ ਦੀ ਬੇਵਕਤੀ ਮੌਤ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਉਸਦੇ ਪੁਰਾਣੇ ਗੀਤ ਅਜੇ ਵੀ ਚਾਰਟ 'ਤੇ ਛਾਏ ਹੋਏ ਹਨ। ਇੰਨਾ ਹੀ ਨਹੀਂ ਹੌਲੀ-ਹੌਲੀ ਉਨ੍ਹਾਂ ਦੀ ਟੀਮ ਅਤੇ ਸਿੱਧੂ ਨੇ ਜਿਨ੍ਹਾਂ ਕਲਾਕਾਰਾਂ ਨਾਲ ਮਿਲ ਕੇ ਕੰਮ ਕੀਤਾ ਹੈ, ਉਹ ਆਪਣੇ ਟਰੈਕ ਰਿਲੀਜ਼ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ 'ਡ੍ਰਿਪੀ' (Drippy) ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪੰਜਵਾਂ ਗੀਤ ਹੈ, ਜੋ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਦੇ 10 ਮਿੰਟ ਦੇ ਅੰਦਰ-ਅੰਦਰ ਹੀ 1 ਲੱਖ ਤੋਂ ਜਿਆਦਾ ਲੋਕਾਂ ਨੇ ਦੇਖਿਆ ਹੈ।
ਇਸ ਗੀਤ ਬਾਰੇ ਜਾਣਕਾਰੀ ਗਾਇਕ ਦੀ ਮਾਂ ਚਰਨ ਕੌਰ ਨੇ ਦਿੱਤੀ ਹੈ। ਉਸਨੇ ਲਿਖਿਆ ਸੀ, "ਸ਼ੇਰ ਸ਼ੋਰ ਨੀ ਕਰਦਾ ਆ ਗਿਆ ਮੇਰਾ ਸ਼ੇਰ ਦੁਬਾਰਾ।" ਮੂਸੇਵਾਲਾ ਦੇ ਸਮਰਥਕਾਂ 'ਚ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸਿੱਧੂ ਮੂਸੇ ਵਾਲਾ ਦੀ ਟੀਮ ਨੇ ਮਰਹੂਮ ਕਲਾਕਾਰ ਦੇ ਇੰਸਟਾਗ੍ਰਾਮ ਹੈਂਡਲ 'ਤੇ ਉਹੀ ਪੋਸਟਰ ਸਾਂਝਾ ਕਰਕੇ ਪ੍ਰਸ਼ੰਸਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਉਲੇਖਯੋਗ ਹੈ ਕਿ ਜਦੋਂ ਵੀ ਸਿੱਧੂ ਮੂਸੇਵਾਲਾ ਦੇ ਕਿਸੇ ਨਵੇਂ ਗੀਤ ਦਾ ਐਲਾਨ ਹੁੰਦਾ ਹੈ ਤਾਂ ਪ੍ਰਸ਼ੰਸਕਾਂ 'ਚ ਉਤਸ਼ਾਹ ਦਾ ਪੱਧਰ ਨਵੀਆਂ ਉਚਾਈਆਂ 'ਤੇ ਪਹੁੰਚ ਜਾਂਦਾ ਹੈ। ਇਸ ਵਾਰ ਵੀ ਉਹ ਆਪਣੇ ਉਤਸ਼ਾਹ 'ਤੇ ਕਾਬੂ ਨਹੀਂ ਰੱਖ ਪਾ ਰਹੇ ਹਨ। ਨਾਲ ਹੀ ਆਪਣੀ ਭਾਵਨਾਵਾਂ ਨੂੰ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਕੇ ਵਿਅਕਤ ਕਰ ਰਹੇ ਹਨ।