ਫਰੀਦਕੋਟ: ਸੋਸ਼ਲ ਪਲੇਟਫਾਰਮ ਦੀ ਦੁਨੀਆਂ ਵਿੱਚ ਪ੍ਰਸਿੱਧੀ ਹਾਸਿਲ ਕਰ ਚੁੱਕੀ ਅਦਾਕਾਰਾ ਬੱਬਲ ਕੌਰ ਨੂੰ ਪੰਜਾਬੀ ਫ਼ਿਲਮ 'ਚੌਰਾ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਅਦਾਕਾਰਾ ਬੱਬਲ ਕੌਰ ਇਸ ਅਰਥ-ਭਰਪੂਰ ਫਿਲਮ ਵਿੱਚ ਲੀਡਿੰਗ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।
ਅਦਾਕਾਰਾ ਬੱਬਲ ਕੌਰ ਬਾਰੇ
ਹਾਲ ਹੀ ਵਿੱਚ ਆਸਟ੍ਰੇਲੀਆ ਦਾ ਸਫ਼ਲ ਦੌਰਾ ਕਰ ਚੁੱਕੀ ਇਸ ਹੋਣਹਾਰ ਅਦਾਕਾਰਾ ਲਈ ਮਾਲਵੇ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਦਾ ਰਾਸਤਾ ਸੌਖਾ ਨਹੀਂ ਸੀ ਪਰ ਦ੍ਰਿੜ ਇਰਾਦਿਆ ਅਤੇ ਮਿਹਨਤ ਦੇ ਚਲਦਿਆਂ ਇਸ ਪੰਜਾਬਣ ਮੁਟਿਆਰ ਨੇ ਸਮਾਜਿਕ ਅਤੇ ਆਰਥਿਕ ਦੁਸ਼ਵਾਰੀਆਂ ਤੋਂ ਬਾਅਦ ਅਪਣੇ ਅਤੇ ਅਪਣੇ ਪਰਿਵਾਰ ਨੂੰ ਇੱਕ ਸਨਮਾਨਜਨਕ ਸਥਾਨ ਤੱਕ ਪਹੁੰਚਾਉਣ ਦਾ ਮਾਣ ਅਪਣੀ ਝੌਲੀ ਪਾ ਹੀ ਲਿਆ ਹੈ।
ਫਿਲਮ 'ਚੌਰਾ' ਦਾ ਹਿੱਸਾ ਬਣੀ ਅਦਾਕਾਰਾ ਬੱਬਲ ਕੌਰ
ਹੁਣ ਅਦਾਕਾਰਾ ਬੱਬਲ ਕੌਰ ਫਿਲਮਾਂ ਰਾਹੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸਦੇ ਚਲਦਿਆਂ ਅਦਾਕਾਰਾ ਪੰਜਾਬੀ ਫਿਲਮ 'ਚੌਰਾ' 'ਚ ਅਹਿਮ ਭੂਮਿਕਾ ਨਿਭਾਉਦੀ ਨਜ਼ਰ ਆਵੇਗੀ, ਕਿਉਕਿ ਅਦਾਕਾਰਾ ਨੂੰ ਫ਼ਿਲਮ 'ਚੌਰਾ' ਦਾ ਅਹਿਮ ਹਿੱਸਾ ਬਣਾ ਲਿਆ ਗਿਆ ਹੈ। ਸਮਾਜਿਕ ਅਤੇ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਅਦਾਕਾਰਾ ਬੱਬਲ ਕੌਰ ਦੀ ਇਹ ਫ਼ਿਲਮ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ। ਇਸ ਫਿਲਮ ਵਿੱਚ ਅਦਾਕਾਰ ਬੱਬਲ ਕੌਰ ਅਦਾਕਾਰ ਜਸਪਾਲ ਢਿੱਲੋ ਨਾਲ ਕਾਫ਼ੀ ਮਹੱਤਵਪੂਰਨ ਰੋਲ ਨੂੰ ਅੰਜ਼ਾਮ ਦੇਵੇਗੀ।
ਅਦਾਕਾਰਾ ਬੱਬਲ ਕੌਰ ਦੀਆਂ ਫਿਲਮਾਂ
ਕਾਮੇਡੀ ਸੀਰੀਜ਼ 'ਮਾਲਦਾਰ ਛੜਾ' ਨਾਲ ਚਰਚਾ ਵਿੱਚ ਆਈ ਇਹ ਅਦਾਕਾਰਾ ਸੋਸ਼ਲ ਪਲੇਟਫ਼ਾਰਮ ਦਾ ਹਿੱਸਾ ਰਹੀਆਂ ਨਿੰਮੋ ਦਾ ਪ੍ਰਾਹੁਣਾ' ਅਤੇ 'ਜਿੰਦਰਾ' ਆਦਿ ਜਿਹੀਆਂ ਬੇਸ਼ੁਮਾਰ ਲਘੂ ਅਤੇ ਕਾਮੇਡੀ ਫਿਲਮਾਂ ਵਿੱਚ ਅਪਣੀ ਪ੍ਰਭਾਵਪੂਰਨ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਇਸਦੇ ਨਾਲ ਹੀ, ਗਾਇਕਾ ਦੇ ਰੂਪ ਵਿੱਚ ਵੀ ਅਦਾਕਾਰਾ ਬੱਬਲ ਕੌਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ।
ਇਹ ਵੀ ਪੜ੍ਹੋ:-