ਫਰੀਦਕੋਟ: टैਲੀਵਿਜ਼ਨ ਦੀ ਦੁਨੀਆ ਵਿੱਚ ਬਤੌਰ ਹੌਸਟ ਅਤੇ ਸਟੈਂਡ-ਅਪ ਕਾਮੇਡੀਅਨ ਵਜੋਂ ਸਫ਼ਲਤਾ ਹਾਸਿਲ ਕਰਨ ਵਾਲੇ ਕਪਿਲ ਸ਼ਰਮਾ ਹੁਣ ਬਤੌਰ ਗਾਇਕ ਅਪਣਾ ਨਵਾਂ ਗਾਣਾ 'ਗਿਲਟ' ਲੈ ਕੇ ਸੰਗ਼ੀਤ ਪ੍ਰੇਮੀਆਂ ਅਤੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਉਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਤਿਆਰ ਕੀਤੇ ਇਸ ਗਾਣੇ ਦਾ ਟੀਜ਼ਰ ਕੱਲ੍ਹ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ 'ਤੇ ਜਾਰੀ ਕੀਤਾ ਜਾਵੇਗਾ।
'ਕੇ9 ਫ਼ਿਲਮਜ' ਦੇ ਲੇਬਲ ਅਧੀਨ ਸੰਗ਼ੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਇਸ ਮੋਲੋਡੀਅਸ ਟ੍ਰੈਕ ਨੂੰ ਅਵਾਜ਼ ਕਪਿਲ ਸ਼ਰਮਾ ਦੁਆਰਾ ਦਿੱਤੀ ਗਈ ਹੈ, ਜੋ ਅਪਣੇ ਇਸ ਨਵੇਂ ਆਫਿਸ਼ਲ ਟ੍ਰੈਕ ਨਾਲ ਗਾਇਕ ਦੇ ਤੌਰ 'ਤੇ ਇੱਕ ਹੋਰ ਪ੍ਰਭਾਵੀ ਸੰਗ਼ੀਤਕ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ। ਹਾਸਰਸ ਕਲਾਵਾਂ 'ਚ ਖਾਸੀ ਮੁਹਾਰਤ ਰੱਖਦੇ ਕਪਿਲ ਸ਼ਰਮਾ ਗਾਇਕੀ ਪ੍ਰਤੀ ਵੀ ਬੇਹੱਦ ਲਗਾਵ ਰੱਖਦੇ ਹਨ।
ਕਾਮੇਡੀਅਨ ਕਪਿਲ ਸ਼ਰਮਾ ਅਪਣੇ ਇਸ ਗਾਇਕੀ ਮੋਹ ਦਾ ਪ੍ਰਗਟਾਵਾ 'ਦ ਕਪਿਲ ਸ਼ਰਮਾ ਸ਼ੋਅ' ਅਤੇ 'ਅਲੋਨ' ਜਿਹੇ ਗਾਣਿਆਂ ਨਾਲ ਲਗਾਤਾਰ ਕਰਵਾਉਂਦੇ ਆ ਰਹੇ ਹਨ। ਉੱਚ ਪੱਧਰੀ ਸੰਗ਼ੀਤਕ ਮਾਰਕੀਟ ਅਧੀਨ ਵਜ਼ੂਦ ਵਿੱਚ ਲਿਆਂਦੇ ਇਸ ਗਾਣੇ ਦਾ ਸੰਗ਼ੀਤ ਸੁਪ੍ਰਸਿੱਧ ਸੰਗ਼ੀਤਕਾਰ ਡਾ ਜਯੂਸ ਵੱਲੋ ਤਿਆਰ ਕੀਤਾ ਗਿਆ ਹੈ ਜਦਕਿ ਮਨ ਨੂੰ ਛੂਹ ਲੈਣ ਵਾਲੇ ਇਸ ਗਾਣੇ ਦੇ ਬੋਲ ਰਾਜ ਰਣਜੋਧ ਦੁਆਰਾ ਰਚੇ ਗਏ ਹਨ, ਜੋ ਖੁਦ ਬੇਹਤਰੀਣ ਗਾਇਕ ਅਤੇ ਗੀਤਕਾਰ ਦੇ ਤੌਰ 'ਤੇ ਸੰਗ਼ੀਤਕ ਗਲਿਆਰਿਆ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਪੰਜਾਬੀ ਅਤੇ ਹਿੰਦੀ ਸੰਗੀਤ ਦੇ ਖੇਤਰ ਵਿੱਚ ਵਿਲੱਖਣਤਾ ਦਾ ਪ੍ਰਗਟਾਵਾ ਕਰਵਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਸਿਮਰਨ ਗਿੱਲ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ:-