ETV Bharat / state

ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਬਰਫ਼ ਦੇ ਸੂਏ ਨਾਲ ਕੀਤਾ ਹਮਲਾ, ਰਾਡ ਨਾਲ ਤੋੜੀਆਂ ਲੱਤਾਂ, ਅੱਗੇ ਜੋ ਕੀਤਾ ਜਾਣ ਕੇ ਕੰਬ ਜਾਵੇਗੀ ਰੂਹ - WOMAN MURDERED IN KHANNA

ਖੰਨਾ ਦੇ ਪਿੰਡ ਅਲੌੜ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

WOMAN MURDERED IN KHANNA
WOMAN MURDERED IN KHANNA (Etv Bharat)
author img

By ETV Bharat Punjabi Team

Published : Jan 19, 2025, 8:51 PM IST

Updated : Jan 19, 2025, 10:02 PM IST

ਲੁਧਿਆਣਾ: ਖੰਨਾ ਦੇ ਪਿੰਡ ਅਲੌੜ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬੇਰਹਿਮੀ ਦੀ ਹੱਦ ਦੇਖੋ ਕਿ ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਨੂੰ ਕਮਰੇ ਵਿੱਚ ਬੰਦ ਕੀਤਾ। ਫਿਰ ਉਸ ਨੂੰ ਬੰਨ੍ਹ ਕੇ ਬਰਫ਼ ਦੇ ਸੂਏ (ਤਿੱਖੇ ਹਥਿਆਰ) ਨਾਲ ਸਿਰ, ਅੱਖਾਂ ਅਤੇ ਪੇਟ 'ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ। ਇੰਨਾ ਹੀ ਨਹੀਂ, ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਗਈਆਂ। ਇਹ ਘਟਨਾ 16 ਜਨਵਰੀ ਦੀ ਹੈ 18 ਜਨਵਰੀ ਨੂੰ ਔਰਤ ਦੀ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 43 ਸਾਲਾ ਪਰਮਜੀਤ ਕੌਰ ਪੰਮੀ ਵਜੋਂ ਹੋਈ ਹੈ।

ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ (Etv Bharat)

ਨਸ਼ਾ ਕਰਕੇ ਕੁੱਟਦਾ ਸੀ ਮੁਲਜ਼ਮ

ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਲਗਭਗ 17 ਸਾਲ ਪਹਿਲਾਂ ਕਸ਼ਮੀਰਾ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ। ਉਸ ਦਾ ਜੀਜਾ ਕਸ਼ਮੀਰਾ ਸਿੰਘ ਅਕਸਰ ਉਸ ਦੀ ਭੈਣ ਨੂੰ ਕੁੱਟਦਾ ਰਹਿੰਦਾ ਸੀ। ਉਹ ਨਸ਼ੇ ਵਿੱਚ ਹੋਣ ਤੋਂ ਬਾਅਦ ਲੜਦਾ ਅਤੇ ਝਗੜਾ ਕਰਦਾ ਸੀ। 16 ਜਨਵਰੀ ਨੂੰ ਉਸ ਦੀ ਭੈਣ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਜਿਸ ਕਾਰਨ ਉਸ ਦੀ ਭੈਣ ਦੀ ਮੌਤ ਹੋ ਗਈ। ਪਿੰਡ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਕਸ਼ਮੀਰਾ ਸਿੰਘ ਦੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਉਹ ਆਪਣੀ ਪਤਨੀ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਰਿਹਾ ਸੀ। ਇਸ ਦੌਰਾਨ ਕਸ਼ਮੀਰਾ ਸਿੰਘ ਨੇ ਉਸਨੂੰ ਧੱਕਾ ਦਿੱਤਾ ਅਤੇ ਧਮਕੀਆਂ ਦਿੱਤੀਆਂ ਅਤੇ ਭੱਜ ਗਿਆ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਮੁਲਜ਼ਮ ਨੂੰ ਫਾਂਸੀ ਦਿੱਤੀ ਜਾਵੇ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਦਰ ਥਾਣਾ ਦੇ ਐਸਐਚਓ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕਸ਼ਮੀਰਾ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਗਿਆ।

Last Updated : Jan 19, 2025, 10:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.