ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਤੇ ਪੰਜਾਬ ਦੇ ਦਿਲਾਂ ਦੀ ਧੜਕਣ ਸ਼ੁਭਮਨ ਗਿੱਲ ਨੇ ਇੱਕ ਨਵਾਂ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ। ਗਿੱਲ ਨੇ ਵੀਰਵਾਰ ਰਾਤ ਨੂੰ ਖੇਡੇ ਗਏ ਭਾਰਤ ਬਨਾਮ ਬੰਗਲਾਦੇਸ਼ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ। ਚੈਂਪੀਅਨਜ਼ ਟਰਾਫੀ ਦੇ ਆਪਣੇ ਡੈਬਿਊ ਮੈਚ ਵਿੱਚ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅਜੇਤੂ ਸੈਂਕੜਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ।
ਆਈਸੀਸੀ ਪੁਰਸ਼ ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤ ਨੇ ਬੰਗਲਾਦੇਸ਼ ਵੱਲੋਂ ਦਿੱਤੇ 229 ਦੌੜਾਂ ਦੇ ਟੀਚੇ ਨੂੰ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ ਚੈਂਪੀਅਨਸ ਟਰਾਫੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
A topsy-turvy game that was high on entertainment and twists 📈#ChampionsTrophy #BANvIND ✍️: https://t.co/HGuD75298k pic.twitter.com/PR4c0cwSnA
— ICC (@ICC) February 20, 2025
ਗਿੱਲ ਨੇ ਧਵਨ, ਸਚਿਨ, ਵਿਰਾਟ ਅਤੇ ਗੰਭੀਰ ਦੇ ਤੋੜੇ ਰਿਕਾਰਡ
ਇਸ ਮੈਚ ਵਿੱਚ ਸ਼ੁਭਮਨ ਗਿੱਲ ਨੇ 129 ਗੇਂਦਾਂ ਵਿੱਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 101 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਉਸ ਨੇ ਕੇਐੱਲ ਰਾਹੁਲ ਨਾਲ ਪੰਜਵੀਂ ਵਿਕਟ ਲਈ 87 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਸੈਂਕੜੇ ਨਾਲ ਗਿੱਲ ਨੇ ਸ਼ਿਖਰ ਧਵਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਵਰਗੇ ਮਹਾਨ ਖਿਡਾਰੀਆਂ ਦੇ ਰਿਕਾਰਡ ਤੋੜ ਦਿੱਤੇ ਹਨ।
For his magnificent unbeaten 1️⃣0️⃣1️⃣, Shubman Gill is the Player of the Match 👏🏆#TeamIndia win #BANvIND and register 2 points 👌
— BCCI (@BCCI) February 20, 2025
Scorecard ▶️ https://t.co/ggnxmdG0VK#ChampionsTrophy | @ShubmanGill pic.twitter.com/ID5C8S2z1U
ਦਰਅਸਲ, ਸ਼ੁਭਮਨ ਗਿੱਲ ਦੇ ਅੰਤਰਰਾਸ਼ਟਰੀ ਵਨਡੇ ਕਰੀਅਰ ਦਾ ਇਹ 8ਵਾਂ ਸੈਂਕੜਾ ਸੀ, ਜੋ ਉਨ੍ਹਾਂ ਦੀ 51ਵੀਂ ਪਾਰੀ ਵਿੱਚ ਆਇਆ। ਇਸ ਨਾਲ ਉਸ ਨੇ ਸ਼ਿਖਰ ਧਵਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਿਖਰ ਧਵਨ ਨੇ 57 ਪਾਰੀਆਂ 'ਚ 8ਵਾਂ ਸੈਂਕੜਾ ਲਗਾਇਆ। ਵਿਰਾਟ ਕੋਹਲੀ ਨੇ 68 ਪਾਰੀਆਂ 'ਚ 8ਵਾਂ ਸੈਂਕੜਾ ਲਗਾਇਆ। ਗੌਤਮ ਗੰਭੀਰ ਨੇ 98 ਪਾਰੀਆਂ 'ਚ 8ਵਾਂ ਅਤੇ ਸਚਿਨ ਤੇਂਦੁਲਕਰ ਨੇ 111 ਪਾਰੀਆਂ 'ਚ 8ਵਾਂ ਸੈਂਕੜਾ ਲਗਾਇਆ ਸੀ।
ਹੁਣ ਸ਼ੁਭਮਨ ਗਿੱਲ ਸਭ ਤੋਂ ਤੇਜ਼ 8 ਵਨਡੇ ਸੈਂਕੜੇ ਬਣਾਉਣ ਵਾਲੇ ਭਾਰਤੀ ਬਣ ਗਏ ਹਨ। ਹੁਣ ਉਹ 23 ਫਰਵਰੀ ਨੂੰ ਦੁਬਈ 'ਚ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਆਪਣੀ ਫਾਰਮ ਨੂੰ ਬਰਕਰਾਰ ਰੱਖਣਾ ਚਾਹੇਗਾ। ਭਾਰਤ ਇਸ ਸਮੇਂ ਚੈਂਪੀਅਨਜ਼ ਟਰਾਫੀ ਦੇ ਗਰੁੱਪ 1 ਦੇ ਅੰਕ ਸੂਚੀ ਵਿੱਚ ਸਿਖਰ 'ਤੇ ਹੈ।
ਇਹ ਵੀ ਪੜ੍ਹੋ: