ਮੁੰਬਈ: ਬਾਲੀਵੁੱਡ ਦੇ ਨਵਾਬ ਕਹੇ ਜਾਣ ਵਾਲੇ ਸੈਫ ਅਲੀ ਖਾਨ ਨਾਲ ਕੁਝ ਦਿਨ ਪਹਿਲਾ ਇੱਕ ਅਜਿਹਾ ਹਾਦਸਾ ਹੋਇਆ, ਜਿਸ ਨੇ ਫਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇੱਕ ਚੋਰ ਚੋਰੀ ਦੀ ਨੀਅਤ ਨਾਲ ਅਦਾਕਾਰ ਦੇ ਘਰ ਵਿੱਚ ਦਾਖਲ ਹੋਇਆ ਅਤੇ ਜਦੋਂ ਸੈਫ ਨੇ ਉਸਨੂੰ ਫੜਿਆ, ਤਾਂ ਚੋਰ ਨੇ ਅਦਾਕਾਰ ਉੱਤੇ ਚਾਕੂ ਨਾਲ ਛੇ ਵਾਰ ਹਮਲਾ ਕਰ ਦਿੱਤਾ, ਜਿਸ ਕਾਰਨ ਅਦਾਕਾਰ ਜਖਮੀ ਹੋ ਗਿਆ ਅਤੇ ਰਾਤ ਨੂੰ ਲੀਲਾਵਤੀ ਹਸਪਤਾਲ 'ਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ। ਇਸ ਘਟਨਾ ਦੇ ਬਾਅਦ ਤੋਂ ਹੀ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ। ਹੁਣ ਆਖ਼ਰਕਾਰ ਉਨ੍ਹਾਂ ਦੀ ਤਲਾਸ਼ ਪੂਰੀ ਹੋ ਗਈ ਹੈ ਅਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਸ ਮਾਮਲੇ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ।
ਮੁਲਜ਼ਮ ਦੇ ਬੰਗਲਾਦੇਸ਼ ਨਾਲ ਸਬੰਧ
ਪੁਲਿਸ ਨੇ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਰੀਫੁਲ ਸ਼ਹਿਜ਼ਾਦ ਵਜੋਂ ਕੀਤੀ ਹੈ, ਜਿਸ ਨੂੰ ਸੈਫ ਦੇ ਘਰ ਤੋਂ ਕਰੀਬ 35 ਕਿਲੋਮੀਟਰ ਦੂਰ ਹੀਰਾਨੰਦਾਨੀ ਅਸਟੇਟ ਨੇੜਿਓਂ ਫੜਿਆ ਗਿਆ। ਪੁਲਿਸ ਮੁਤਾਬਕ ਉਸ ਕੋਲ ਕੋਈ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਹਮਲਾਵਰ ਬੰਗਲਾਦੇਸ਼ੀ ਹੋ ਸਕਦਾ ਹੈ। ਮੁਢਲੇ ਸਬੂਤ ਹਨ ਕਿ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਬੰਗਲਾਦੇਸ਼ੀ ਹੈ। ਉਸ ਕੋਲ ਕੋਈ ਜਾਇਜ਼ ਭਾਰਤੀ ਦਸਤਾਵੇਜ਼ ਨਹੀਂ ਹਨ ਅਤੇ ਜ਼ਬਤ ਕੀਤੇ ਗਏ ਕੁਝ ਦਸਤਾਵੇਜ਼ ਉਸ ਦੇ ਬੰਗਲਾਦੇਸ਼ੀ ਹੋਣ ਦਾ ਸਬੂਤ ਦਿੰਦੇ ਹਨ।
#WATCH | Saif Ali Khan Attack case | Mumbai: DCP Zone 9 Dixit Gedam says, " there is primary evidence to anticipate that the accused is a bangladeshi. he does not have valid indian documents. there are some seizures that indicate that he is a bangladeshi national...as of now, we… pic.twitter.com/aV22IhKF30
— ANI (@ANI) January 19, 2025
ਹਮਲਾਵਾਰ ਨੇ ਬਦਲਿਆ ਆਪਣਾ ਨਾਮ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਆਪਣਾ ਨਾਂ ਬਦਲ ਕੇ ਵਿਜੇ ਦਾਸ ਰੱਖਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਲਈ ਹੋਰ ਨਾਂ ਵੀ ਵਰਤਦਾ ਸੀ। ਜਿਵੇਂ ਬਿਜੋਏ ਦਾਸ, ਵਿਜੇ ਦਾਸ, ਬੀਜੇ ਅਤੇ ਮੁਹੰਮਦ ਇਲਿਆਸ ਆਦਿ।
ਹਮਲਾਵਰ ਮੁੰਬਈ ਕਦੋਂ ਆਇਆ?
ਹਮਲਾਵਰ ਕਰੀਬ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ ਅਤੇ ਉਹ ਸਮੇਂ-ਸਮੇਂ 'ਤੇ ਆਉਂਦਾ-ਜਾਂਦਾ ਰਹਿੰਦਾ ਸੀ। ਹਮਲੇ ਤੋਂ 15 ਦਿਨ ਪਹਿਲਾਂ ਹੀ ਉਹ ਮੁੰਬਈ ਪਰਤਿਆ ਸੀ।
ਮੁਲਜ਼ਮ ਕਿੱਥੇ ਕਰਦਾ ਸੀ ਕੰਮ
ਰਿਪੋਰਟਾਂ ਮੁਤਾਬਕ ਮੁਲਜ਼ਮ ਠਾਣੇ ਦੇ ਇੱਕ ਪੱਬ 'ਚ ਕੰਮ ਕਰਦਾ ਸੀ ਪਰ ਮੁੰਬਈ ਪੁਲਿਸ ਨੇ ਹੁਣ ਖੁਲਾਸਾ ਕੀਤਾ ਹੈ ਕਿ ਸੈਫ ਅਲੀ ਖਾਨ 'ਤੇ ਹਮਲੇ ਦੀ ਘਟਨਾ ਤੋਂ ਪਹਿਲਾਂ ਮੁਲਜ਼ਮ ਇੱਕ ਹਾਊਸਕੀਪਿੰਗ ਏਜੰਸੀ 'ਚ ਕੰਮ ਕਰਦਾ ਸੀ।
ਮੁਲਜ਼ਮ ਦਾ ਅਪਰਾਧਿਕ ਰਿਕਾਰਡ ਕੀ ਹੈ?
ਦੱਸ ਦੇਈਏ ਕਿ ਸ਼ੁਰੂਆਤੀ ਜਾਂਚ 'ਚ ਸੈਫ ਅਲੀ ਖਾਨ ਦੇ ਮੁੱਖ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਮੁਲਜ਼ਮ ਅਜੇ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਉਸ ਦੀ ਮੋਬਾਈਲ ਲੋਕੇਸ਼ਨ ਰਾਹੀਂ ਟਰੇਸ ਕੀਤਾ ਸੀ। ਜਲਦ ਹੀ ਪੁਲਿਸ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰੇਗੀ।
ਕੀ ਸੈਫ ਅਲੀ ਖਾਨ ਅਟੈਕ ਮਾਮਲੇ 'ਚ ਘਰ ਦਾ ਮੈਂਬਰ ਹੈ ਸ਼ਾਮਲ?
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੂੰ ਸੈਫ ਦੇ ਘਰ ਕੰਮ ਕਰਨ ਵਾਲੇ ਲੋਕਾਂ 'ਤੇ ਵੀ ਸ਼ੱਕ ਹੈ, ਕਿਉਂਕਿ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਚੋਰ ਘਰ 'ਚ ਘੁਸ ਕੇ ਆਸਾਨੀ ਨਾਲ ਹਮਲਾ ਕਰਕੇ ਭੱਜ ਗਿਆ। ਇਸ ਹਮਲੇ ਨੇ ਸਭ ਨੂੰ ਹੈਰਾਨ ਕੀਤਾ ਹੈ ਕਿ ਆਖਿਰ ਇੰਨੀ ਸੁਰੱਖਿਆ ਤੋਂ ਬਾਅਦ ਚੋਰ ਘਰ 'ਚ ਕਿਵੇਂ ਘੁਸ ਸਕਦਾ ਹੈ? ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਵਿੱਚ ਕੌਣ-ਕੌਣ ਸ਼ਾਮਲ ਹਨ, ਹਮਲਾਵਰ ਇਸ ਘਟਨਾ ਦੀ ਯੋਜਨਾ ਕਿੰਨੇ ਸਮੇਂ ਤੋਂ ਬਣਾ ਰਿਹਾ ਸੀ ਅਤੇ ਉਸ ਦਾ ਇਰਾਦਾ ਕੀ ਸੀ?
ਇਹ ਵੀ ਪੜ੍ਹੋ:-