ਫ਼ਤਹਿਗੜ੍ਹ ਸਾਹਿਬ: ਬੀਤੀ 15 ਜਨਵਰੀ ਨੂੰ ਪਿੰਡ ਭਗੜਾਣਾ ਵਿਖੇ ਸ਼ਰਾਬ ਨੂੰ ਲੈ ਕੇ ਹੋਏ ਝਗੜੇ ਦੌਰਾਨ ਆਪਣੇ ਦੋਸਤ ਨੂੰ ਮਾਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਇਹ 15 ਜਨਵਰੀ ਨੂੰ ਬੱਸ ਸਟੈਂਡ ਬਡਾਲੀ ਆਲਾ ਸਿੰਘ ਵਿਖੇ ਮ੍ਰਿਤਕ ਦੀ ਪਤਨੀ ਜਰੀਨਾ ਦੇ ਬਿਆਨ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਮੁਕੱਦਮਾ ਦਰਜ਼
ਉਹਨਾਂ ਦੱਸਿਆ ਕਿ ਮ੍ਰਿਤਕ ਰਜਿੰਦਰ ਕੁਮਾਰ ਦੀ ਪਤਨੀ ਵਾਸੀ ਪਿੰਡ ਭਗੜਾਣਾ ਥਾਣਾ ਵਡਾਲੀ ਆਲਾ ਸਿੰਘ ਨੇ ਬਿਆਨ ਲਿਖਵਾਏ ਸਨ ਕਿ ਉਸ ਦਾ ਘਰ ਵਾਲਾ ਰਜਿੰਦਰ ਕੁਮਾਰ ਉਹਨਾਂ ਦੇ ਪਿੰਡ ਦੇ ਸੁਲਤਾਨ ਨਾਮ ਦੇ ਵਿਅਕਤੀ ਨਾਲ ਭਗੜਾਣਾ ਦੀ ਦੁਕਾਨ ਅੱਗੇ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਥੋੜੇ ਸਮੇਂ ਬਾਅਦ ਸ਼ਰਾਬ ਖ਼ਤਮ ਹੋਣ ਤੇ ਦੁਬਾਰਾ ਸ਼ਰਾਬ ਮੰਗਵਾਉਣ ਦੀ ਗੱਲ ਨੂੰ ਲੈ ਕੇ ਦੋਨਾਂ ਵਿੱਚ ਲੜਾਈ ਹੋ ਗਈ। ਜਿਸ 'ਤੇ ਮੁਲਜ਼ਮ ਸੁਲਤਾਨ ਵਾਸੀ ਪਿੰਡ ਭਗੜਾਣਾ ਨੇ ਉਸ ਦੇ ਪਤੀ ਤੇ ਚਾਕੂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪੁਲਿਸ ਨੇ ਜ਼ਰੀਨਾ ਦੇ ਬਿਆਨ ਤੇ ਮੁਕੱਦਮਾ ਦਰਜ਼ ਕੀਤਾ ਸੀ।
ਪੁਲਿਸ ਵੱਲੋਂ ਟੀਮਾਂ ਦਾ ਗਠਨ
ਐਸਐਚਓ ਆਕਾਸ਼ ਦੱਤ ਨੇ ਦੱਸਿਆ ਕਿ ਇਸ ਕਤਲ ਦੇ ਦੋਸ਼ੀ ਨੂੰ ਫੜਨ ਲਈ ਜਿਲਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸਪੀ (ਡੀ) ਰਕੇਸ਼ ਯਾਦਵ ਦੀ ਅਗਵਾਈ ਹੇਠ ਪੁਲਿਸ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ। ਡੀਐਸਪੀ ਬਸੀ ਪਠਾਣਾ ਰਾਜ ਕੁਮਾਰ ਦੀਆਂ ਹਦਾਇਤਾਂ ਤੇ ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਭੇਜੀਆਂ ਟੀਮਾਂ ਵੱਲੋਂ ਇਸ ਕੇਸ ਵਿੱਚ ਮੁਲਜ਼ਮ ਜੀਵਨ ਸ਼ਾਹ ਵਾਸੀ ਪਤਕੱਟਾ ਕਲੌਨੀ, ਡਾਕਖ਼ਾਨਾ ਡੈਗੂਆਜਾਰ ਜਿਲ੍ਹਾ ਜਲਪੈਗੂਰੀ (ਪੱਛਮੀ ਬੰਗਾਲ) ਹਾਲ ਵਾਸੀ ਪਿੰਡ ਭਗੜਾਣਾ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਤੋਂ ਡੁੰਘਾਈ ਨਾਲ ਕੀਤੀ ਪੁੱਛਗਿਛ ਦੌਰਾਨ ਕਤਲ 'ਚ ਵਰਤਿਆ ਗਿਆ ਚਾਕੂ ਬਰਾਮਦ ਕੀਤਾ ਹੈ।