ਪੰਜਾਬ

punjab

ETV Bharat / entertainment

ਬਾਲੀਵੁੱਡ ਫਿਲਮ 'ਸੰਨ ਆਫ ਸਰਦਾਰ 2' ਵਿੱਚ ਧੂੰਮਾਂ ਪਾਏਗੀ ਨੀਰੂ ਬਾਜਵਾ, ਮੁੱਖ ਭੂਮਿਕਾ 'ਚ ਆਏਗੀ ਨਜ਼ਰ - Neeru Bajwa In Son of Sardar 2

Neeru Bajwa In Son of Sardar 2: ਹਾਲ ਹੀ ਵਿੱਚ ਪੰਜਾਬੀ ਸਿਨੇਮਾ ਦੀ ਕੁਈਨ ਨੀਰੂ ਬਾਜਵਾ ਨੂੰ ਅਜੇ ਦੇਵਗਨ ਦੀ ਫਿਲਮ 'ਸੰਨ ਆਫ ਸਰਦਾਰ 2' ਦਾ ਪ੍ਰਭਾਵੀ ਹਿੱਸਾ ਬਣਾਇਆ ਗਿਆ ਹੈ, ਅਦਾਕਾਰਾ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰੀ ਪਏਗੀ।

Neeru Bajwa In Son of Sardar 2
Neeru Bajwa In Son of Sardar 2 (instagram)

By ETV Bharat Entertainment Team

Published : Aug 9, 2024, 12:39 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਸਟਾਰ ਅਦਾਕਾਰਾ ਅਤੇ ਉੱਚ-ਕੋਟੀ ਨਿਰਮਾਤਰੀ ਵਜੋਂ ਭੱਲ ਸਥਾਪਿਤ ਕਰ ਚੁੱਕੀ ਨੀਰੂ ਬਾਜਵਾ ਨੂੰ ਬਾਲੀਵੁੱਡ 'ਚ ਇੱਕ ਮੇਜਰ ਬ੍ਰੇਕ ਹਾਸਿਲ ਹੋਇਆ ਹੈ, ਜੋ ਬਾਲੀਵੁਡ ਸਟਾਰ ਅਜੇ ਦੇਵਗਨ ਵੱਲੋਂ ਨਿਰਮਿਤ ਕੀਤੀ ਜਾ ਰਹੀ 'ਸੰਨ ਆਫ ਸਰਦਾਰ 2' ਵਿੱਚ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੀ ਹੈ, ਜਿਸ ਦੀ ਇਸ ਪਹਿਲੀ ਹਿੰਦੀ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਕਰ ਰਹੇ ਹਨ, ਜਿੰਨ੍ਹਾਂ ਨਾਲ ਇਸ ਅਦਾਕਾਰਾ ਦੀ ਸਿਨੇਮਾ ਟਿਊਨਿੰਗ ਬੇਮਿਸਾਲ ਰਹੀ ਹੈ।

'ਜੀਓ ਸਟੂਡਿਓਜ਼', 'ਦੇਵਗਨ ਫਿਲਮਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਜਾ ਰਹੀ ਉਕਤ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਮਾਣ ਅਜੇ ਦੇਵਗਨ, ਕੁਮਾਰ ਮੰਗਤ ਪਾਠਕ, ਜਯੋਤੀ ਦੇਸ਼ਪਾਂਡੇ, ਐਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਸਕਾਟਲੈਂਡ ਵਿਖੇ ਸ਼ੁਰੂ ਹੋ ਚੁੱਕੀ ਹੈ, ਹਾਲਾਂਕਿ ਅਦਾਕਾਰਾ ਨੀਰੂ ਬਾਜਵਾ ਫਿਲਹਾਲ ਇਸ ਸ਼ੈਡਿਊਲ ਦੇ ਪਹਿਲੇ ਪੜਾਅ ਹਿੱਸਾ ਨਹੀਂ ਬਣੀ, ਪਰ ਸੰਭਾਵਨਾ ਹੈ ਕਿ ਉਹ ਕਿਸੇ ਵੀ ਸਮੇਂ ਕਰੂ ਨੂੰ ਜੁਆਇੰਨ ਕਰ ਸਕਦੀ ਹੈ।

ਹਾਲ ਫਿਲਹਾਲ ਬਤੌਰ ਨਿਰਮਾਤਰੀ ਅਤੇ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਕਈ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰੀ-ਪ੍ਰੋਡੋਕਸ਼ਨ ਕਾਰਜਾਂ ਵਿੱਚ ਵੀ ਕਾਫ਼ੀ ਮਸ਼ਰੂਫ ਨਜ਼ਰ ਆ ਰਹੀ ਹੈ, ਜਿੰਨ੍ਹਾਂ ਵੱਲੋਂ ਬੀਤੇ ਦਿਨੀਂ ਹੀ ਅਪਣੇ ਹੋਮ ਪ੍ਰੋਡੋਕਸ਼ਨ ਦੀਆਂ ਫਿਲਮਾਂ 'ਵਾਹ ਨੀ ਪੰਜਾਬਣੇ' ਅਤੇ 'ਸ਼ੁਕਰਾਨਾ' ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਨੂੰ ਕ੍ਰਮਵਾਰ ਉਦੈ ਪ੍ਰਤਾਪ ਸਿੰਘ ਅਤੇ ਸਿਮਰਜੀਤ ਸਿੰਘ ਨਿਰਦੇਸ਼ਿਤ ਕਰਨਗੇ।

ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਹੋਮ ਪ੍ਰੋਡੋਕਸ਼ਨ ਪੰਜਾਬੀ ਫਿਲਮ ਵੀ ਨਿਰਮਾਣ ਅਧੀਨ ਪੜਾਅ ਵਿੱਚ ਹੈ, ਜਿਸ ਦੇ ਟਾਈਟਲ ਨੂੰ ਹਾਲ ਦੀ ਘੜੀ ਰਿਵੀਲ ਨਹੀਂ ਕੀਤਾ ਗਿਆ। ਸਾਲ 2010 ਵਿੱਚ ਰਿਲੀਜ਼ ਹੋਈ ਵਿਵੇਕ ਓਬਰਾਏ ਦੀ ਐਕਸ਼ਨ ਥ੍ਰਿਲਰ 'ਪ੍ਰਿੰਸ', 2011 ਵਿੱਚ ਸਾਹਮਣੇ ਆਈ ਕੰਗਨਾ ਰਣੌਤ ਦੀ 'ਮਿਲੇ ਨਾ ਮਿਲੇ ਹਮ', ਸਾਲ 2013 ਵਿੱਚ ਆਈ ਅਕਸ਼ੈ ਕੁਮਾਰ ਸਟਾਰਰ ਕ੍ਰਾਈਮ ਥ੍ਰਿਲਰ 'ਸਪੈਸ਼ਲ 26' ਵਿੱਚ ਸਪੋਰਟਿੰਗ ਕਿਰਦਾਰ ਅਦਾ ਕਰ ਚੁੱਕੀ ਨੀਰੂ ਬਾਜਵਾ 11 ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਕਿਸੇ ਹਿੰਦੀ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ, ਜੋ ਉਨ੍ਹਾਂ ਦੀ ਹਿੰਦੀ ਸਿਨੇਮਾ ਵਿੱਚ ਸ਼ਾਨਦਾਰ ਵਾਪਸੀ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।

ABOUT THE AUTHOR

...view details