ਪੰਜਾਬ

punjab

ETV Bharat / entertainment

ਵੈੱਬ ਸੀਰੀਜ਼ 'ਖੜ੍ਹਪੰਚ' ਦਾ ਸ਼ਾਨਦਾਰ ਹਿੱਸਾ ਬਣੀ ਇਹ ਚਰਚਿਤ ਮਾਡਲ, ਜਲਦ ਹੋਏਗੀ ਰਿਲੀਜ਼ - WEB SERIES KHADPANCH

ਆਉਣ ਵਾਲੀ ਵੈੱਬ ਸੀਰੀਜ਼ 'ਖੜ੍ਹਪੰਚ' ਦਾ ਪ੍ਰਭਾਵੀ ਹਿੱਸਾ ਮਾਡਲ ਅੰਮ੍ਰਿਤਾ ਅੰਮੇ ਨੂੰ ਬਣਾਇਆ ਗਿਆ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ।

ਅੰਮ੍ਰਿਤਾ ਅੰਮੇ
ਅੰਮ੍ਰਿਤਾ ਅੰਮੇ (ਈਟੀਵੀ ਭਾਰਤ)

By ETV Bharat Entertainment Team

Published : Dec 27, 2024, 2:42 PM IST

ਚੰਡੀਗੜ੍ਹ:ਪੰਜਾਬੀ ਮਿਊਜ਼ਿਕ ਵੀਡੀਓਜ਼ ਖੇਤਰ ਦੇ ਚਰਚਿਤ ਚਿਹਰਿਆਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੀ ਹੈ ਖੂਬਸੂਰਤ ਅਤੇ ਪ੍ਰਤਿਭਾਵਾਨ ਮਾਡਲ ਅੰਮ੍ਰਿਤਾ ਅੰਮੇ, ਜੋ ਹੁਣ ਪਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਸ਼ਾਨਦਾਰ ਦਸਤਕ ਦੇਣ ਲਈ ਤਿਆਰ ਹੈ, ਜਿਸ ਦੀ ਇਸ ਖਿੱਤੇ ਵਿੱਚ ਪਲੇਠੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਵੈੱਬ ਸੀਰੀਜ਼ 'ਖੜ੍ਹਪੰਚ', ਜੋ ਸ਼ੋਸ਼ਲ ਪਲੇਟਫ਼ਾਰਮ ਉਪਰ ਜਲਦ ਸਟ੍ਰੀਮ ਹੋਣ ਜਾ ਰਹੀ ਹੈ।

'ਯਾਰ ਜਿਗਰੀ ਕਸੂਤੀ ਡਿਗਰੀ' ਅਤੇ 'ਯਾਰ ਚੱਲੇ ਬਾਹਰ' ਜਿਹੀਆਂ ਬਿਹਤਰੀਨ ਅਤੇ ਸਫ਼ਲ ਪੰਜਾਬੀ ਵੈੱਬ ਸੀਰੀਜ਼ ਸਾਹਮਣੇ ਲਿਆ ਚੁੱਕੇ 'ਟਰੋਲ ਪੰਜਾਬੀ ਨੈੱਟਵਰਕ' ਵੱਲੋਂ ਉਕਤ ਵੈੱਬ ਸੀਰੀਜ਼ ਦਾ ਨਿਰਮਾਣ ਕੀਤਾ ਗਿਆ ਹੈ, ਜਦ ਕਿ ਸੰਪਾਦਨ, ਲੇਖਨ ਅਤੇ ਨਿਰਦੇਸ਼ਨ ਰੈਬੀ ਟਿਵਾਣਾ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।

ਮਸ਼ਹੂਰ ਗਾਇਕ ਗੁਲਾਬ ਸਿੱਧੂ ਦੇ ਰਿਲੀਜ਼ ਹੋਣ ਜਾ ਰਹੇ ਮਿਊਜ਼ਿਕ ਵੀਡੀਓ 'ਛੱਲਾ' ਚ ਵੀ ਨਜ਼ਰ ਆਵੇਗੀ ਮਾਡਲ ਅੰਮ੍ਰਿਤਾ ਅੰਮੇ, ਜੋ ਬੀਤੇ ਦਿਨੀਂ ਜਾਰੀ ਹੋਏ ਗਾਇਕ ਸੱਬਾ ਦੇ ਮਿਊਜ਼ਿਕ ਵੀਡੀਓ 'ਜ਼ਿੰਦਗੀ' ਨੂੰ ਵੀ ਬਤੌਰ ਲੀਡ ਮਾਡਲ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ।

ਇਸ ਤੋਂ ਇਲਾਵਾ ਉਸ ਦੇ ਕੁਝ ਹੋਰ ਬਹੁ-ਚਰਚਿਤ ਮਿਊਜ਼ਿਕ ਵੀਡੀਓਜ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਕੋਡ ਵਰਡ', 'ਮਹਿਫਲ', 'ਮੁਟਿਆਰੇ' ਆਦਿ ਸ਼ੁਮਾਰ ਰਹੇ ਹਨ। ਮਿਊਜ਼ਿਕ ਵੀਡੀਓਜ਼ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਇਹ ਹੋਣਹਾਰ ਅਦਾਕਾਰਾ, ਜੋ ਉਕਤ ਪੰਜਾਬੀ ਵੈੱਬ ਸੀਰੀਜ਼ ਵਿੱਚ ਨਿਭਾਏ ਕਾਫ਼ੀ ਮਹੱਤਵਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵੇਗੀ, ਜਿੰਨ੍ਹਾਂ ਦੀ ਲੀਡਿੰਗ ਭੂਮਿਕਾ ਨਾਲ ਸੱਜੀ ਇਹ ਪੰਜਾਬੀ ਵੈੱਬ ਸੀਰੀਜ਼ 05 ਜਨਵਰੀ 2025 ਨੂੰ ਜਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details