ਚੰਡੀਗੜ੍ਹ: ਲੋਕ ਨਸ਼ੇ ਕਿਉਂ ਲੈਂਦੇ ਹਨ? ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਆਉਂਦਾ ਹੈ। ਕੋਈ ਆਪਣੇ ਦੁੱਖ ਭੁਲਾਉਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ, ਕੋਈ ਇਕੱਲਾਪਣ ਤੋਂ ਛੁਟਕਾਰਾ ਪਾਉਣ ਲਈ, ਕੋਈ ਸ਼ੌਂਕ ਲਈ ਅਤੇ ਕੋਈ ਮਨੋਰੰਜਨ ਲਈ। ਪਰ ਜਦੋਂ ਨਸ਼ੇ ਨਾਲ ਲਤ ਸ਼ਬਦ ਜੁੜ ਜਾਂਦਾ ਹੈ ਤਾਂ ਮਾਮਲਾ ਖ਼ਤਰਨਾਕ ਹੋ ਜਾਂਦਾ ਹੈ। ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਲਈ ਵੀ ਅਤੇ ਉਸ ਸਮਾਜ ਲਈ ਵੀ ਜਿਸ ਵਿਚ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਹੈ। ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੀ ਸਥਿਤੀ ਵਿੱਚ ਨਸ਼ਾ ਇੱਕ ਮੁੱਦਾ ਬਣ ਜਾਂਦਾ ਹੈ।
ਇਸੇ ਤਰ੍ਹਾਂ ਬਾਲੀਵੁੱਡ 'ਚ ਨਸ਼ਿਆਂ 'ਤੇ ਕੇਂਦਰਿਤ ਫਿਲਮਾਂ ਵੀ ਬਣ ਚੁੱਕੀਆਂ ਹਨ, ਜੋ ਨਸ਼ੇ ਦੇ ਨਤੀਜਿਆਂ ਬਾਰੇ ਨੌਜਵਾਨਾਂ ਨੂੰ ਦੱਸਦੀਆਂ ਹਨ। ਆਓ ਜਾਣਦੇ ਹਾਂ ਅਜਿਹੀਆਂ ਹੀ ਕੁਝ ਫਿਲਮਾਂ ਬਾਰੇ।
ਉੜਤਾ ਪੰਜਾਬ
'ਉੜਤਾ ਪੰਜਾਬ' ਇੱਕ ਬਾਲੀਵੁੱਡ ਫਿਲਮ ਹੈ, ਜੋ ਪੂਰੀ ਤਰ੍ਹਾਂ ਨਸ਼ਿਆਂ 'ਤੇ ਕੇਂਦਰਿਤ ਹੈ। ਫਿਲਮ ਪੰਜਾਬ ਦੇ ਨੌਜਵਾਨਾਂ ਬਾਰੇ ਚਿੰਤਾ ਉਤੇ ਆਧਾਰਿਤ ਹੈ, ਜੋ ਨਿੱਤ ਦਿਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਗਲਤ ਦਿਸ਼ਾ ਵੱਲ ਜਾਂਦੇ ਹਨ। ਫਿਲਮ 'ਚ ਸ਼ਾਹਿਦ ਕਪੂਰ, ਦਿਲਜੀਤ ਦੁਸਾਂਝ, ਕਰੀਨਾ ਕਪੂਰ ਅਤੇ ਆਲੀਆ ਭੱਟ ਅਹਿਮ ਭੂਮਿਕਾਵਾਂ 'ਚ ਹਨ।
ਦੇਵ ਡੀ
ਫਿਲਮ 'ਦੇਵ ਡੀ' ਬੰਗਾਲੀ ਲੇਖਕ ਦੀ ਕਿਤਾਬ 'ਦੇਵਦਾਸ' 'ਤੇ ਆਧਾਰਿਤ ਹੈ। ਪਰ ਇਸਦੀ ਕਹਾਣੀ ਨੂੰ ਨਵੀਂ ਪੀੜ੍ਹੀ ਅਨੁਸਾਰ ਬਹੁਤ ਆਧੁਨਿਕ ਬਣਾਇਆ ਗਿਆ ਹੈ। ਫਿਲਮ 'ਚ ਅਭੈ ਦਿਓਲ ਮੁੱਖ ਭੂਮਿਕਾ 'ਚ ਹਨ। ਇਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਇੱਕ ਨਸ਼ਾ ਵਿਅਕਤੀ ਨੂੰ ਅਸਲੀਅਤ ਨਾਲੋਂ ਵੱਖਰੀ ਖਰਾਬ ਦੁਨੀਆਂ ਵਿੱਚ ਲੈ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਯਪ ਨੇ ਕੀਤਾ ਹੈ।