ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਪਰਮਜੀਤ ਸਿੰਘ, ਜੋ ਲੰਮੇਂ ਵਕਫ਼ੇ ਬਾਅਦ ਨਿਰਦੇਸ਼ਕ ਦੇ ਤੌਰ 'ਤੇ ਸ਼ਾਨਦਾਰ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀ ਪਾਲੀਵੁੱਡ ਗਲਿਆਰਿਆਂ ਵਿੱਚ ਮੁੜ ਪ੍ਰਭਾਵੀ ਦਸਤਕ ਦਾ ਇਜ਼ਹਾਰ ਕਰਵਾਏਗੀ ਆਉਣ ਵਾਲੀ ਪੀਰੀਅਡ ਫਿਲਮ 'ਗ਼ਦਰੀ ਯੋਧੇ', ਜਿਸ ਨੂੰ ਜਲਦ ਹੀ ਦੇਸ਼-ਵਿਦੇਸ਼ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।
'ਬਲਿਊ ਜੇ ਮੋਸ਼ਨ ਪਿਕਚਰਜ਼' ਅਤੇ 'ਫਿਲਇੰਡੀਅਨ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਪੀਰੀਅਡ ਫਿਲਮ ਦਾ ਨਿਰਦੇਸ਼ਨ ਪਰਮਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਦੇ ਤੌਰ ਉਤੇ ਜ਼ਿੰਮੇਵਾਰੀ ਨੂੰ ਪ੍ਰਦੀਪ ਕੇ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖੇਤਰ ਵਿੱਚ ਫਿਲਮਾਈ ਗਈ ਇਸ ਇਤਿਹਾਸਕ ਫਿਲਮ ਨੂੰ ਇੰਨੀ ਦਿਨੀਂ ਤੇਜ਼ੀ ਨਾਲ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਕੁਝ ਵਿਸ਼ੇਸ਼ ਹਿੱਸਾ ਹਾਲ ਹੀ ਵਿੱਚ ਪੰਜਾਬ ਵਿੱਚ ਮੁਕੰਮਲ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ ਦੀਆਂ ਕਈ ਫਿਲਮਾਂ ਦਾ ਨਿਰਦੇਸ਼ਕ ਵਜੋਂ ਅਹਿਮ ਹਿੱਸਾ ਰਹੇ ਹਨ ਪਰਮਜੀਤ ਸਿੰਘ, ਜਿੰਨ੍ਹਾਂ ਵਿੱਚ 'ਸਭ ਫੜੇ ਜਾਣਗੇ', 'ਰੱਬਾ ਮੈਨੂੰ ਮਾਫ਼ ਕਰੀ' ਆਦਿ ਸ਼ੁਮਾਰ ਰਹੀਆਂ ਹਨ। ਪੰਜਾਬ ਦੇ ਸ਼ਾਨਮੱਤੇ ਇਤਿਹਾਸ ਦਾ ਪ੍ਰਮੁੱਖ ਹਿੱਸਾ ਰਹੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਪ੍ਰਤੀਬਿੰਬ ਕਰਦੀ ਉਕਤ ਫਿਲਮ ਵਿੱਚ ਸਿੱਪੀ ਗਿੱਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਲੀਡਿੰਗ ਭੂਮਿਕਾਵਾ ਅਦਾ ਕੀਤੀਆਂ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਸਾਲ ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਕਾਫੀ ਮਜ਼ੇਦਾਰ ਹੋਣ ਜਾ ਰਿਹਾ ਹੈ, ਕਿਉਂਕਿ ਇਸ ਸਾਲ ਤੁਹਾਨੂੰ ਧਾਰਮਿਕ, ਕਾਮੇਡੀ, ਰੁਮਾਂਟਿਕ ਵਰਗੇ ਕਈ ਤਰ੍ਹਾਂ ਦੇ ਵਿਸ਼ਿਆਂ ਉਤੇ ਫਿਲਮਾਂ ਦੇਖਣ ਨੂੰ ਮਿਲਣਗੀਆਂ।
ਇਹ ਵੀ ਪੜ੍ਹੋ:
- ਕਦੇ 500 ਕਰੋੜ ਨਾਲ ਕਰਦਾ ਸੀ ਗੁਜ਼ਾਰਾ, ਅੱਜ ਹੈ 300 ਕਰੋੜ ਦਾ ਮਾਲਕ ਇਹ ਅੰਮ੍ਰਿਤਸਰ ਦਾ ਕਾਮੇਡੀਅਨ, ਹੁਣ ਮਿਲੀ ਜਾਨੋਂ ਮਾਰਨ ਦੀ ਧਮਕੀ
- ਕੀ ਤੁਸੀਂ ਸੁਣੇ ਨੇ ਮੌਤ ਤੋਂ ਬਾਅਦ ਰਿਲੀਜ਼ ਹੋਏ ਸਿੱਧੂ ਮੂਸੇਵਾਲਾ ਦੇ ਇਹ 9 ਗੀਤ, 1 ਤਾਂ ਹੋਇਆ ਭਾਰਤ 'ਚ ਬੈਨ
- ਮੌਤ ਤੋਂ ਬਾਅਦ ਰਿਲੀਜ਼ ਹੋਇਆ ਗਾਇਕ ਸਿੱਧੂ ਮੂਸੇਵਾਲਾ ਦਾ 9ਵਾਂ ਗੀਤ, ਥੋੜ੍ਹੇ ਜਿਹੇ ਸਮੇਂ 'ਚ ਗਾਣੇ ਨੂੰ ਮਿਲੇ ਇੰਨੇ ਵਿਊਜ਼