ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਸਭ ਤੋਂ ਜਿਆਦਾ ਸੁਣੀਆਂ ਜਾਂਦੀਆਂ ਔਰਤਾਂ ਗਾਇਕਾਂ ਦੀ ਗੱਲ਼ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਉਪਰਲਾ ਸਥਾਨ ਗੁਰਲੇਜ਼ ਅਖ਼ਤਰ ਦਾ ਹੈ, ਜਿੰਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਅਣਗਿਣਤ ਸ਼ਾਨਦਾਰ ਗਾਣੇ ਦਿੱਤੇ ਹਨ।
ਹੁਣ ਇਸ ਸ਼ਾਨਦਾਰ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ, ਜੋ ਸਭ ਦਾ ਧਿਆਨ ਖਿੱਚ ਰਹੀ ਹੈ, ਜੀ ਹਾਂ...ਹਾਲ ਹੀ ਵਿੱਚ ਗਾਇਕਾ ਨੇ 'No Caption Needed' ਨਾਲ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਗਾਇਕਾ ਸੜਕ ਕਿਨਾਰੇ ਸੰਤਰੇ ਦਾ ਜੂਸ ਬਣਾ ਕੇ ਵੇਚ ਰਹੀ ਹੈ, ਇਸ ਦੌਰਾਨ ਗਾਇਕਾ ਦਾ ਸਟਾਰ ਪਤੀ ਕੁਲਵਿੰਦਰ ਸਿੰਘ ਕੈਲੀ ਵੀ ਮੌਜ਼ੂਦ ਹੈ, ਜੋ ਉਨ੍ਹਾਂ ਨੂੰ ਜੂਸ ਦਾ ਰੇਟ ਪੁੱਛ ਰਿਹਾ ਹੈ।
ਵੀਡੀਓ ਦੀ ਸ਼ੁਰੂਆਤ ਗਾਇਕਾ ਦੇ ਪਤੀ ਦੀ ਅਵਾਜ਼ ਤੋਂ ਹੁੰਦੀ ਹੈ, ਜੋ ਗਾਇਕਾ ਨੂੰ ਇੱਕ ਗਲਾਸ ਦਾ ਰੇਟ ਪੁੱਛਦੇ ਹਨ, ਫਿਰ ਗਾਇਕਾ ਜ਼ੋਰ ਨਾਲ ਹੱਸਦੀ ਹੈ ਅਤੇ 'ਮਿੱਠਾ ਮਿੱਠਾ ਸੰਤਰੇ ਦਾ ਜੂਸ' ਕਹਿਣਾ ਸ਼ੁਰੂ ਕਰ ਦਿੰਦੀ ਹੈ, ਇਸ ਦੇ ਨਾਲ ਦੁਬਾਰਾ ਗਾਇਕ ਕੈਲੀ ਅਖ਼ਤਰ ਨੂੰ ਪੁੱਛਦੇ ਹਨ ਕਿ ਕੀ ਤੁਸੀਂ ਇਹ ਨਵਾਂ ਕੰਮ ਸ਼ੁਰੂ ਕੀਤਾ ਹੈ? ਅੰਤ ਵਿੱਚ ਗਾਇਕਾ ਜੂਸ ਬਣਾ ਕੇ ਆਪਣੇ ਪਤੀ ਨੂੰ ਦਿੰਦੀ ਹੈ, ਹਾਲਾਂਕਿ ਇਹ ਵੀਡੀਓ ਉਨ੍ਹਾਂ ਨੇ ਸਿਰਫ਼ ਮੌਜ ਮਸਤੀ ਲਈ ਹੀ ਬਣਾਈ ਹੈ।
ਵੀਡੀਓ ਦੇਖ ਕੀ ਬੋਲੇ ਪ੍ਰਸ਼ੰਸਕ
ਹੁਣ ਇਸ ਵੀਡੀਓ ਉਤੇ ਪ੍ਰਸ਼ੰਸਕ ਵੀ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਇਹ ਨਵਾਂ ਕੰਮ ਸ਼ੁਰੂ ਕੀਤਾ ਭੈਣ।' ਇੱਕ ਹੋਰ ਨੇ ਲਿਖਿਆ, 'ਨਵੀਂ ਨੌਕਰੀ ਦੀਆਂ ਵਧਾਈਆਂ ਮੈਮ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।
ਗੁਰਲੇਜ਼ ਅਖ਼ਤਰ ਦਾ ਵਰਕਫਰੰਟ
ਇਸ ਦੌਰਾਨ ਜੇਕਰ ਗਾਇਕਾ ਦੇ ਵਰਕਫਰੰਟ ਵੱਲ ਮੁੜੀਏ ਤਾਂ ਗਾਇਕਾ ਇਸ ਸਮੇਂ ਆਪਣੇ ਕਈ ਗੀਤਾਂ ਨਾਲ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਇਸ ਸਮੇਂ ਪੰਜਾਬੀ ਮਿਊਜ਼ਿਕ ਦੀ ਜੇਕਰ ਕੋਈ ਔਰਤ ਕਲਾਕਾਰ ਸਭ ਤੋਂ ਜਿਆਦਾ ਸੁਣੀ ਜਾ ਰਹੀ ਹੈ ਤਾਂ ਉਹ ਗੁਰਲੇਜ਼ ਅਖ਼ਤਰ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ 1.2 ਮਿਲੀਅਨ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ: