ਨਵੀਂ ਦਿੱਲੀ: ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਫਾਸਟੈਗ ਨਿਯਮਾਂ ਵਿੱਚ ਬਦਲਾਅ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਵੇਂ ਨਿਯਮਾਂ ਦੇ ਤਹਿਤ ਜੇਕਰ ਬੈਲੇਂਸ ਘੱਟ ਹੈ ਜਾਂ ਫਾਸਟੈਗ ਨੂੰ ਬਲੈਕਲਿਸਟ ਕੀਤਾ ਜਾਂਦਾ ਹੈ ਤਾਂ ਟੋਲ ਪਲਾਜ਼ਾ ਤੋਂ ਲੰਘਣ 'ਤੇ ਡਬਲ ਟੈਕਸ ਦੇਣਾ ਪਵੇਗਾ। ਹਾਲਾਂਕਿ NPCI ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਨਿਯਮਾਂ ਦਾ ਉਪਭੋਗਤਾਵਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਫਾਸਟੈਗ ਦੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ
NHAI ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਸਰਕੂਲਰ ਦਾ ਉਦੇਸ਼ ਫਾਸਟੈਗ ਸਟੇਟਸ ਨੂੰ ਲੈ ਕੇ ਬੈਂਕਾਂ ਵਿਚਾਲੇ ਵਿਵਾਦ ਨੂੰ ਹੱਲ ਕਰਨਾ ਹੈ ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦਾ ਹੈ। ਨਵੇਂ ਸਰਕੂਲਰ 'ਚ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਫਾਸਟੈਗ ਲੈਣ-ਦੇਣ ਸਮੇਂ 'ਤੇ ਹੋਵੇ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। NPCI ਦਾ ਕਹਿਣਾ ਹੈ ਕਿ ਨਵੇਂ ਫਾਸਟੈਗ ਨਿਯਮ ਰੀਅਲ-ਟਾਈਮ ਭੁਗਤਾਨ ਨੂੰ ਬਿਹਤਰ ਬਣਾਉਣਗੇ।
#NHAI has issued a clarification regarding the recent #FASTag rule change.
— NHAI (@NHAI_Official) February 19, 2025
Click here to read more: https://t.co/ryoErTIIAH pic.twitter.com/mxODMeb8Uw
ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ 70 ਮਿੰਟ ਦਾ ਮਿਲੇਗਾ ਸਮਾਂ
ਪਹਿਲਾਂ ਦੱਸਿਆ ਗਿਆ ਸੀ ਕਿ ਜੇਕਰ ਫਾਸਟੈਗ ਟੋਲ 'ਤੇ ਪਹੁੰਚਣ ਤੋਂ ਬਾਅਦ ਬਲੈਕਲਿਸਟ ਹੋ ਜਾਂਦਾ ਹੈ, ਤਾਂ ਉਪਭੋਗਤਾ ਨੂੰ ਦੁੱਗਣਾ ਟੋਲ ਦੇਣਾ ਪਵੇਗਾ। ਪਰ ਜੇਕਰ ਉਪਭੋਗਤਾ FASTag ਸਕੈਨ ਹੋਣ ਦੇ 10 ਮਿੰਟਾਂ ਦੇ ਅੰਦਰ ਆਪਣਾ FASTag ਰੀਚਾਰਜ ਕਰਦਾ ਹੈ, ਤਾਂ ਜੁਰਮਾਨਾ ਮੁਆਫ ਕਰ ਦਿੱਤਾ ਜਾਵੇਗਾ। ਲੋਅ-ਬਲੇਂਸ ਅਲਰਟ ਪ੍ਰਾਪਤ ਕਰਨ ਤੋਂ ਬਾਅਦ, ਉਪਭੋਗਤਾ ਨੂੰ ਆਪਣਾ ਫਾਸਟੈਗ ਰੀਚਾਰਜ ਕਰਨ ਲਈ 70 ਮਿੰਟ ਦਾ ਗ੍ਰੇਸ ਪੀਰੀਅਡ ਦਿੱਤਾ ਜਾਵੇਗਾ, ਤਾਂ ਜੋ ਉਹ ਟੋਲ ਬੂਥ ਤੱਕ ਪਹੁੰਚਣ ਤੋਂ ਪਹਿਲਾਂ ਜੁਰਮਾਨੇ ਤੋਂ ਬਚ ਸਕੇ।
ਆਟੋ ਭੁਗਤਾਨ ਲਈ ਗਾਹਕਾਂ ਨੂੰ ਸਲਾਹ
NHAI ਨੇ ਲੋਕਾਂ ਨੂੰ UPI ਅਤੇ ਬੈਂਕ ਖਾਤੇ ਨੂੰ ਫਾਸਟੈਗ ਵਾਲੇਟ ਨਾਲ ਲਿੰਕ ਕਰਕੇ ਆਟੋ ਰੀਚਾਰਜ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਲੋਕਾਂ ਨੂੰ ਵਾਰ-ਵਾਰ ਮੈਨੂਅਲੀ ਰੀਚਾਰਜ ਨਾ ਕਰਨਾ ਪਵੇ। ਜੇਕਰ ਗਾਹਕ ਚਾਹੁਣ ਤਾਂ ਫਾਸਟੈਗ ਨੂੰ ਕਈ ਤਰੀਕਿਆਂ ਨਾਲ ਰੀਚਾਰਜ ਕਰ ਸਕਦੇ ਹਨ। ਇਸ ਵਿੱਚ UPI ਅਤੇ ਨੈੱਟਬੈਂਕਿੰਗ ਭੁਗਤਾਨ ਪ੍ਰਣਾਲੀ ਸ਼ਾਮਲ ਹੈ।