ਲੁਧਿਆਣਾ: ਜਨਵਰੀ ਮਹੀਨੇ ਦੇ ਵਿੱਚ ਤਾਪਮਾਨ 20 ਡਿਗਰੀ ਤੋਂ ਉੱਪਰ ਚਲਾ ਗਿਆ ਹੈ। ਘੱਟ ਤੋਂ ਘੱਟ ਤਾਪਮਾਨ ਬੀਤੇ ਦਿਨੀਂ 11 ਡਿਗਰੀ ਦਰਜ ਕੀਤਾ ਗਿਆ ਹੈ, ਜਿਸ ਨੇ 50 ਸਾਲ ਦਾ ਰਿਕਾਰਡ ਤੋੜਿਆ ਹੈ। ਸਰਦੀ ਦਾ ਸੀਜ਼ਨ ਲਗਾਤਾਰ ਸੁੰਗੜ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇੱਕ ਮਹੀਨਾ ਹੀ ਠੰਢ ਪਈ ਹੈ। ਜਿਸ ਕਰਕੇ ਲੁਧਿਆਣਾ ਦੀ ਮਸ਼ਹੂਰ ਹੌਜ਼ਰੀ ਦੀ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ ਨਾ ਸਿਰਫ ਫੈਕਟਰੀਆਂ ਦੇ ਵਿੱਚ ਪ੍ਰੋਡਕਸ਼ਨ ਘੱਟ ਰਹੀ ਹੈ ਸਗੋਂ ਹੋਲਸੇਲ ਦੇ ਵਿੱਚ ਵੀ ਦੁਕਾਨਾਂ ਤੇ ਮਾਲ ਉਹਨਾਂ ਬਚ ਗਿਆ ਹੈ ਕਿ ਅਗਲੇ ਸਾਲ ਉਹ ਪੁਰਾਣਾ ਹੋ ਚੁੱਕਿਆ ਸੈਸ਼ਨ ਦਾ ਮਾਲ ਵਿਕੇਗਾ ਜਾਂ ਨਹੀਂ ਇਸ ਨੂੰ ਸੋਚ ਕੇ ਦੁਕਾਨਦਾਰਾਂ ਦੇ ਸਾਹ ਸੂਤੇ ਪਏ ਹਨ।
ਹੌਜ਼ਰੀ ਇੰਡਸਟਰੀ ’ਤੇ ਮਾੜਾ ਅਸਰ
ਪਿਛਲੇ ਸਾਲ ਦਸੰਬਰ ਅਤੇ ਜਨਵਰੀ ਦੋ ਮਹੀਨੇ ਕੜਾਕੇ ਦੀ ਠੰਢ ਪਈ ਸੀ। ਜਿਸ ਕਰਕੇ ਲੁਧਿਆਣਾ ਦੀ ਜੋ ਹੌਜ਼ਰੀ ਇੰਡਸਟਰੀ ਕਾਫੀ ਪਰਫੂਲਿਤ ਹੋਈ ਸੀ, ਪਰ ਇਸ ਸਾਲ ਜਨਵਰੀ ਮਹੀਨੇ ਦੇ 15 ਦਿਨ ਲੰਘਣ ਤੋਂ ਬਾਅਦ ਤਾਪਮਾਨ ਇਕਦਮ ਵਧੀਆ ਹੈ। ਸੂਰਜ ਲਗਾਤਾਰ ਨਿਕਲਣ ਕਰਕੇ ਤਾਪਮਾਨ ਵੱਧ ਗਿਆ ਹੈ। ਮੌਸਮ ਵਿਭਾਗ ਪੀਆਈਯੂ ਨੇ ਦਾਅਵਾ ਕੀਤਾ ਹੈ ਕਿ 50 ਸਾਲ ਬਾਅਦ ਅਜਿਹਾ ਮੌਸਮ ਆਇਆ ਹੈ। ਕਿ ਜਨਵਰੀ ਮਹੀਨੇ ਦੇ ਵਿੱਚ ਹੀ ਤਾਪਮਾਨ ਇਨ੍ਹਾ ਵੱਧ ਗਿਆ ਹੈ। ਲੁਧਿਆਣਾ ਦੇ ਵਿੱਚ ਸ਼ਾਲ, ਸਵੈਟਰ, ਜੈਕੇਟ, ਗਰਮ ਜੁਰਾਬਾਂ, ਟੋਪੀਆਂ, ਗਰਮ ਥਰਮਲ ਆਦਿ ਦਾ ਸਮਾਨ ਵੱਡੀ ਗਿਣਤੀ ਦੇ ਵਿੱਚ ਬਣਦਾ ਹੈ। ਅਜਿਹੇ ਕੱਪੜੇ ਬਣਾਉਣ ਵਾਲੀਆਂ ਫੈਕਟਰੀਆਂ ਦੇ ਨਾਲ ਐੱਮਐੱਸਐੱਮਈ ਵੀ ਵੱਡੇ ਪੱਧਰ ਦੇ ਨਾਲ ਜੁੜੀ ਹੋਈ ਹੈ। ਨਾ ਸਿਰਫ ਫੈਕਟਰੀਆਂ ਸਗੋਂ ਰਿਟੇਲ ਦੇ ਵਿੱਚ ਫੈਕਟਰੀਆਂ ਦਾ ਸਮਾਨ ਅੱਗੇ ਵੇਚਣ ਵਾਲੇ ਵੀ ਇਸ ਕੰਮ ਦੇ ਨਾਲ ਸਾਲਾਂ ਤੋਂ ਜੁੜੇ ਹੋਏ ਹਨ, ਪਰ ਇਸ ਸਾਲ ਜੋ ਹਾਲਾਤ ਬਣੇ ਹਨ ਪਹਿਲਾ ਕਦੇ ਨਹੀਂ ਬਣੇ ਇਹ ਗੱਲ ਦੁਕਾਨਦਾਰਾਂ ਦੇ ਕਹੀ ਹੈ।
ਗਰਮ ਕੱਪੜਿਆਂ ਦੀ ਘਟੀ ਡਿਮਾਂਡ
ਲੁਧਿਆਣਾ ਦੇ ਫੀਲਡ ਗੰਜ ਦੇ ਕੂਚਾ ਨੰਬਰ 9 ਦੇ ਵਿੱਚ ਕਈ ਦਹਾਕਿਆ ਤੋਂ ਗਰਮ ਕੱਪੜੇ ਹੋਲ ਸੇਲ ਵਿੱਚ ਵੇਚਣ ਦਾ ਕੰਮ ਚੱਲ ਰਿਹਾ ਹੈ। ਜਿਸ ਨਾਲ ਕਈ ਪਰਿਵਾਰ ਜੁੜੇ ਹੋਏ ਹਨ ਅਤੇ ਫੈਕਟਰੀਆਂ ਤੋਂ ਸਮਾਨ ਲਿਆ ਕੇ ਉਹ ਇੱਥੇ ਵੇਚ ਰਹੇ ਹਨ। ਉੱਤਰ ਭਾਰਤ ਦੇ ਜ਼ਿਆਦਾਤਰ ਸੂਬੇ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਜਿੱਥੇ ਠੰਢ ਜਿਆਦਾ ਪੈਂਦੀ ਹੈ। ਉਥੋਂ ਦੇ ਵਪਾਰੀ ਇੱਥੋਂ ਹੀ ਜ਼ਿਆਦਾ ਗਰਮ ਕੱਪੜੇ ਖਰੀਦ ਕੇ ਲੈ ਜਾਂਦੇ ਸਨ ਜਿੱਥੇ ਪਹਿਲਾਂ ਹਜ਼ਾਰ ਪੀਸ ਦੇ ਆਰਡਰ ਆ ਜਾਂਦੇ ਸਨ ਹੁਣ 50 ਤੋਂ 100 ਪੀਸ ਹੀ ਖਰੀਦ ਰਹੇ ਹਨ। ਵਪਾਰੀਆਂ ਨੇ ਦੱਸਿਆ ਕਿ ਠੰਢ ਦਾ ਸੀਜ਼ਨ ਸਿਰਫ ਇੱਕ ਮਹੀਨੇ ਦਾ ਰਹਿ ਗਿਆ ਹੈ ਬਾਕੀ 11 ਮਹੀਨੇ ਗਰਮੀ ਦਾ ਕੱਪੜਾ ਚੱਲਦਾ ਹੈ।
ਖਤਰੇ ਦੇ ਵਿੱਚ ਹੌਜ਼ਰੀ ਇੰਡਸਟਰੀ
ਵਪਾਰੀਆਂ ਦੇ ਮੁਤਾਬਿਕ "ਇਸ ਵਕਤ ਬਾਜ਼ਾਰ ਵਿੱਚ ਗਾਹਕ ਨਹੀਂ ਹੈ, ਕਿਉਂਕਿ ਠੰਢ ਜਾ ਰਹੀ ਹੈ ਗਰਮੀ ਪੂਰੀ ਤਰ੍ਹਾਂ ਆਉਣ ਨੂੰ ਹਾਲੇ ਸਮਾਂ ਹੈ, ਪਰ ਉਨ੍ਹਾਂ ਨੇ ਗਰਮੀ ਦਾ ਕੱਪੜਾ ਦੁਕਾਨਾਂ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਹੈ। ਟੀ-ਸ਼ਰਟ, ਜੀਨ, ਸ਼ਰਟ ਆਦਿ ਦੀ ਹੁਣ ਡਿਮਾਂਡ ਜ਼ਿਆਦਾ ਵਧ ਰਹੀ ਹੈ।"
ਵਪਾਰੀਆਂ ਨੇ ਕਿਹਾ ਕਿ "ਸਰਦੀ ਦਾ ਸੀਜ਼ਨ ਸੁੰਘੜ ਰਿਹਾ ਹੈ, ਜਿਸ ਕਰਕੇ ਹੁਣ ਗਰਮ ਕੱਪੜਿਆਂ ਦਾ ਕੰਮ ਕਰਨਾ ਰਿਸਕੀ ਹੁੰਦਾ ਜਾ ਰਿਹਾ ਹੈ, ਬਾਰਿਸ਼ ਹੁੰਦੀ ਹੈ ਤਾਂ ਠੰਢ ਵੱਧ ਜਾਂਦੀ ਹੈ ਨਹੀਂ ਹੁੰਦੀ ਤਾਂ ਗਰਮੀ ਹੋ ਜਾਂਦੀ ਹੈ, ਅਜਿਹਾ ਪਿਛਲੇ ਤਿੰਨ ਚਾਰ ਸਾਲ ਤੋਂ ਲਗਾਤਾਰ ਹੋ ਰਿਹਾ ਹੈ। ਇਸ ਕਰਕੇ ਉਹ ਸਰਦੀ ਦਾ ਮਾਲ ਉਨ੍ਹਾਂ ਹੀ ਰੱਖਦੇ ਹਨ, ਜਿੰਨਾ ਲੋੜ ਹੋਵੇ।" ਉਹਨਾਂ ਕਿਹਾ ਕਿ ਫੈਕਟਰੀ ਵਾਲਿਆਂ ਨੇ ਖੁਦ ਹੀ ਪਿੱਛੋਂ ਪ੍ਰੋਡਕਸ਼ਨ ਘਟਾ ਦਿੱਤੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਨੂੰ ਹੌਜ਼ਰੀ ਇੰਡਸਟਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਹੌਜ਼ਰੀ ਇੰਡਸਟਰੀ ਖਤਰੇ ਦੇ ਵਿੱਚ ਆ ਗਈ ਹੈ।