ਪੰਜਾਬ

punjab

ETV Bharat / entertainment

ਸੈੱਟ ਉਤੇ ਪੁੱਜੀ 'ਡਾਕੂਆਂ ਦਾ ਮੁੰਡਾ 3', ਬਾਲੀਵੁੱਡ ਅਤੇ ਸਾਊਥ ਦੇ ਇਹ ਚਰਚਿਤ ਅਦਾਕਾਰ ਵੀ ਬਣੇ ਸ਼ੂਟ ਦਾ ਹਿੱਸਾ - DAKUAAN DA MUNDA 3

ਪੰਜਾਬੀ ਫਿਲਮ 'ਡਾਕੂਆਂ ਦਾ ਮੁੰਡਾ 3' ਸੈੱਟ ਉਤੇ ਪੁੱਜੀ ਚੁੱਕੀ ਹੈ, ਇਸ ਫਿਲਮ ਵਿੱਚ ਬਾਲੀਵੁੱਡ ਅਤੇ ਸਾਊਥ ਦੇ ਕਈ ਅਦਾਕਾਰ ਨਜ਼ਰ ਆਉਣਗੇ।

Punjabi film dakuaan da munda 3
Punjabi film dakuaan da munda 3 (Photo: ETV Bharat)

By ETV Bharat Entertainment Team

Published : Feb 8, 2025, 12:31 PM IST

ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਅਪਣੀ ਬਹੁ-ਪ੍ਰਭਾਵੀ ਪੰਜਾਬੀ ਫਿਲਮ 'ਮਝੈਲ' ਨੂੰ ਲੈ ਕੇ ਇੰਨੀ ਦਿਨੀਂ ਖਾਸੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਅਦਾਕਾਰ ਦੇਵ ਖਰੌੜ, ਜਿੰਨ੍ਹਾਂ ਦੀ ਬੀਤੇ ਦਿਨੀਂ ਐਲਾਨੀ ਗਈ ਇੱਕ ਹੋਰ ਬਹੁ-ਚਰਚਿਤ ਸੀਕਵਲ ਫਿਲਮ 'ਡਾਕੂਆਂ ਦਾ ਮੁੰਡਾ 3' ਵੀ ਸੈੱਟ 'ਤੇ ਪਹੁੰਚ ਗਈ ਹੈ, ਜਿਸ ਨੂੰ ਹੈਪੀ ਰੋਡੇ ਦੁਆਰਾ ਨਿਰਦੇਸ਼ਿਤ ਕੀਤਾ ਜਾਵੇਗਾ, ਜੋ ਹਾਲੀਆਂ ਨਿਰਦੇਸ਼ਿਤ 'ਰੋਡੇ ਕਾਲਜ' ਨੂੰ ਲੈ ਕੇ ਵੀ ਕਾਫ਼ੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ।

"ਡਰੀਮ ਰਿਐਲਿਟੀ ਮੂਵੀਜ਼" ਅਤੇ "ਰਵਨੀਤ ਚਾਹਲ" ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਨਰਿੰਦਰ ਅੰਬਰਸਰੀਆ ਕਰ ਰਹੇ ਹਨ, ਜੋ ਇਸ ਫਿਲਮ ਨਾਲ ਬਤੌਰ ਲੇਖਕ ਪੰਜਾਬੀ ਸਿਨੇਮਾ ਵਿੱਚ ਆਪਣੀ ਪ੍ਰਭਾਵੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਸਾਲ 2018 ਵਿੱਚ ਆਈ ਅਤੇ ਸੁਪਰ-ਡੁਪਰ ਹਿੱਟ ਰਹੀ 'ਡਾਕੂਆਂ ਦਾ ਮੁੰਡਾ' ਅਤੇ ਸਾਲ 2021 ਵਿੱਚ ਇਸੇ ਦੇ ਦੂਸਰੇ ਭਾਗ ਦੇ ਰੂਪ ਵਿੱਚ ਬਣਾਈ ਗਈ 'ਡਾਕੂਆਂ ਦਾ ਮੁੰਡਾ 2' ਦੇ ਤੀਸਰੇ ਸੀਕਵਲ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਵਿੱਚ ਡੈਸ਼ਿੰਗ ਅਤੇ ਬਿਹਤਰੀਨ ਅਦਾਕਾਰ ਦੇਵ ਖਰੌੜ ਦਾ ਇੱਕ ਹੋਰ ਸ਼ਾਨਦਾਰ ਅਤੇ ਖਾਸ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।

ਐਕਸ਼ਨ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਮਲਟੀ-ਸਟਾਰਰ ਫਿਲਮ ਦਾ ਇਸ ਵਾਰ ਅਦਾਕਾਰ ਕਬੀਰ ਦੁਹਾਨ ਸਿੰਘ ਵੀ ਖਾਸ ਆਕਰਸ਼ਨ ਹੋਣਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਪੈਨ ਇੰਡੀਆ ਫਿਲਮ 'ਮਾਰਕੋ' ਵਿੱਚ ਨਿਭਾਈ ਅਤਿ ਪ੍ਰਭਾਵਸ਼ਾਲੀ ਭੂਮਿਕਾ ਨੂੰ ਲੈ ਕੇ ਬਾਲੀਵੁੱਡ ਅਤੇ ਦੱਖਣੀ ਭਾਰਤ ਦੇ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਵਿੱਚ ਬਣੇ ਹੋਏ ਹਨ।

ਬਾਲੀਵੁੱਡ ਅਤੇ ਸਾਊਥ ਸਿਨੇਮਾ ਦੇ ਵੱਡੇ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਅਦਾਕਾਰ ਕਬੀਰ ਦੁਹਾਨ ਸਿੰਘ ਉਕਤ ਫਿਲਮ ਵਿੱਚ ਕਾਫ਼ੀ ਚੁਣੌਤੀਪੂਰਨ ਭੂਮਿਕਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ, ਜੋ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਵੀ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਪੰਜਾਬ ਤੋਂ ਇਲਾਵਾ ਜਿਆਦਾਤਰ ਦੇਹਰਾਦੂਨ ਵਿਖੇ ਫਿਲਮਾਈ ਜਾਣ ਵਾਲੀ ਇਸ ਫਿਲਮ ਵਿੱਚ ਲੀਡ ਅਦਾਕਾਰਾ ਦੇ ਤੌਰ ਉਤੇ ਬਾਣੀ ਸੰਧੂ ਨਜ਼ਰ ਆਵੇਗੀ, ਜੋ ਇਸ ਫਿਲਮ ਵਿੱਚ ਦੇਵ ਦੇ ਆਉਣ ਲੀਡਿੰਗ ਭੂਮਿਕਾ ਅਦਾ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details