ਪੰਜਾਬ

punjab

ETV Bharat / entertainment

'ਕੱਚੇ ਸਵਾਲ ਨਾ ਪੁੱਛ', ਆਖ਼ਰ ਪੱਤਰਕਾਰ ਨੂੰ ਅਜਿਹਾ ਕਿਉਂ ਬੋਲੇ ਗਾਇਕ ਬੱਬੂ ਮਾਨ, ਦੇਖੋ ਵੀਡੀਓ - BABBU MAAN

ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੀ ਨਵੀਂ ਕਿਤਾਬ ਦੀ ਲਾਂਚਿੰਗ ਲਈ ਪ੍ਰੈੱਸ ਕਾਨਫਰੰਸ ਕੀਤੀ, ਇਸ ਦੌਰਾਨ ਗਾਇਕ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ।

ਗਾਇਕ ਬੱਬੂ ਮਾਨ
ਗਾਇਕ ਬੱਬੂ ਮਾਨ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 30, 2025, 12:31 PM IST

ਚੰਡੀਗੜ੍ਹ: 'ਰੱਬ ਨਾ ਕਰੇ', 'ਮਿੱਤਰਾਂ ਦੀ ਛੱਤਰੀ' ਅਤੇ 'ਦਿਲ ਤਾਂ ਪਾਗ਼ਲ ਹੈ' ਵਰਗੇ ਅਨੇਕਾਂ ਹੀ ਗੀਤਾਂ ਕਾਰਨ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਂਅ ਬਣ ਚੁੱਕੇ ਨੇ ਗਾਇਕ ਬੱਬੂ ਮਾਨ, ਜੋ ਇਸ ਸਮੇਂ ਆਪਣੇ ਕਈ ਪ੍ਰੋਜੈਕਟਾਂ ਕਾਰਨ ਸੁਰਖ਼ੀਆਂ ਬਟੋਰ ਰਹੇ ਹਨ, ਇਸ ਤੋਂ ਇਲਾਵਾ ਗਾਇਕ ਨੇ ਹਾਲ ਵਿੱਚ ਆਪਣੀ ਪਹਿਲੀ ਕਿਤਾਬ 'ਮੇਰਾ ਗ਼ਮ' ਵੀ ਲਾਂਚ ਕੀਤੀ ਹੈ, ਜੋ ਕਿ ਆਨਲਾਈਨ ਜਲਦ ਹੀ ਉਪਲੱਬਧ ਹੋ ਜਾਵੇਗੀ।

ਇਸ ਤੋਂ ਇਲਾਵਾ ਗਾਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਆਪਣੇ ਸਵਾਲਾਂ ਕਾਰਨ ਕਾਫੀ ਚਰਚਾ ਹਾਸਿਲ ਕਰ ਰਹੇ ਹਨ, ਜੀ ਹਾਂ...ਪ੍ਰੈੱਸ ਕਾਨਫਰੰਸ ਦੌਰਾਨ ਗਾਇਕ ਤੋਂ ਪੱਤਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਕਈ ਸਵਾਲਾਂ ਦਾ ਜੁਆਬ ਗਾਇਕ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਦਿੱਤਾ। ਇਸ ਦੌਰਾਨ ਹੀ ਇੱਕ ਸਮਾਂ ਅਜਿਹਾ ਆਇਆ ਜਦੋਂ ਗਾਇਕ ਪੱਤਰਕਾਰ ਉਤੇ ਥੋੜ੍ਹਾ ਗੁੱਸੇ ਹੁੰਦੇ ਨਜ਼ਰੀ ਪਏ।

ਪੱਤਰਕਾਰ ਨੂੰ ਅਜਿਹਾ ਕਿਉਂ ਬੋਲੇ ਗਾਇਕ ਬੱਬੂ ਮਾਨ

ਉਲੇਖਯੋਗ ਹੈ ਕਿ ਗਾਇਕ ਬੱਬੂ ਮਾਨ ਦੀ ਕਿਤਾਬ ਬਾਰੇ ਪੁੱਛਦੇ ਹੋਏ ਹੀ ਇੱਕ ਮੀਡੀਆ ਕਰਮੀ ਨੇ ਗਾਇਕ ਤੋਂ ਪੁੱਛਿਆ ਕਿ ਤੁਸੀਂ ਇਸ ਕਿਤਾਬ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਚੁਣੇ ਹੋਏ ਹਨ ਅਤੇ ਕਿਸ ਦੀਆਂ ਗੱਲਾਂ ਤੁਸੀਂ ਕੀਤੀਆਂ ਹਨ, ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ, 'ਮੈਂ ਜਿਸ ਤਰ੍ਹਾਂ ਸਮਾਜਿਕ ਵਿਸ਼ਿਆਂ ਉਤੇ ਲਿਖਦਾ ਰਹਿੰਦਾ ਹਾਂ, ਉਸੇ ਤਰ੍ਹਾਂ ਦੇ ਵਿਸ਼ਿਆਂ ਨੂੰ ਕਿਤਾਬ ਵਿੱਚ ਸ਼ਾਮਲ ਕੀਤਾ ਹੈ।' ਇਸ ਗੱਲ ਨੂੰ ਵਿੱਚੋਂ ਕੱਟਦੇ ਹੋਏ ਗਾਇਕ ਕਿਸੇ ਦੂਜੇ ਮੀਡੀਆ ਕਰਮੀ ਨੂੰ ਕਹਿੰਦੇ ਹਨ, 'ਦੇਖ ਇਹਦੀ ਸਮੱਸਿਆ ਕੀ? ਪਹਿਲਾਂ ਤੁਸੀਂ ਕਿਤਾਬ ਨੂੰ ਪੜ੍ਹੋ, ਫਿਰ ਮੇਰੇ ਨਾਲ ਬੈਠਣਾ, ਫਿਰ ਆਪਾਂ ਇੱਕਲੀ ਇੱਕਲੀ ਗੱਲ ਉਤੇ ਚਰਚਾ ਕਰਾਂਗੇ, ਤੂੰ ਇੱਕ ਲਾਈਨ ਪੜ੍ਹ ਲੈਂਦਾ ਹੈ ਅਤੇ ਅੱਗੇ...।'

ਗਾਇਕ ਬੱਬੂ ਮਾਨ (ਈਟੀਵੀ ਭਾਰਤ ਪੱਤਰਕਾਰ)

ਆਪਣੀ ਗੱਲ਼ਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, 'ਦੇਖੋ ਪੱਤਰਕਾਰ ਸਮਾਜ ਦਾ ਸਭ ਤੋਂ ਸਿਆਣਾ ਅੰਗ ਹੁੰਦਾ ਹੈ, ਉਹਦਾ ਗਿਆਨ ਬਹੁਤ ਜਿਆਦਾ ਹੁੰਦਾ ਹੈ, ਕਿੰਨੀ ਪੜ੍ਹਾਈ ਕਰਕੇ ਉਹ ਇਹ ਮੁਕਾਮ ਹਾਸਿਲ ਕਰਦਾ ਹੈ, ਤੂੰ ਕੱਚੇ ਕੰਮ ਨਾ ਕਰ, ਕੱਚੇ ਸਵਾਲ ਨਾ ਪੁੱਛ।' ਹਾਲਾਂਕਿ ਗਾਇਕ ਦੀ ਇਹ ਗੱਲ ਸੁਣਕੇ ਸਭ ਹੱਸਣ ਲੱਗ ਜਾਂਦੇ ਹਨ।

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਇਸ ਫਿਲਮ ਵਿੱਚ ਗਾਇਕ ਦੇ ਨਾਲ ਗੁਰੂ ਰੰਧਾਵਾ ਮੁੱਖ ਭੂਮਿਕਾ ਨਿਭਾਉਂਦਾ ਨਜ਼ਰ ਆਵੇਗਾ। ਇਸ ਫਿਲਮ ਦੀ ਇਸ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਫਿਲਮ ਦਾ ਪਹਿਲਾਂ ਪੋਸਟਰ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details