ਮੁੰਬਈ (ਬਿਊਰੋ): 'ਬਿੱਗ ਬੌਸ' ਓਟੀਟੀ 3 ਨੂੰ ਲੈ ਕੇ ਚੱਲ ਰਹੇ ਭੰਬਲਭੂਸੇ ਦੇ ਵਿਚਕਾਰ ਖਬਰ ਆਈ ਹੈ ਕਿ ਰਿਐਲਿਟੀ ਸ਼ੋਅ ਦਾ ਆਉਣ ਵਾਲਾ ਸੀਜ਼ਨ ਰੱਦ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ ਓਟੀਟੀ 3 ਨੂੰ ਰੱਦ ਕਰਨ ਦੀ ਖਬਰ ਝੂਠੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੋਅ ਦਾ ਪ੍ਰੀਮੀਅਰ ਜੂਨ ਦੇ ਪਹਿਲੇ ਹਫ਼ਤੇ ਹੋ ਸਕਦਾ ਹੈ।
ਜੀ ਹਾਂ...ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਖਬਰ ਆਈ ਸੀ ਕਿ 'ਬਿੱਗ ਬੌਸ' OTT 3 ਨੂੰ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਪਿਛਲੇ ਹਫਤੇ ਬਿੱਗ ਬੌਸ ਦੇ ਮੇਕਰਸ ਨੇ ਇੰਸਟਾਗ੍ਰਾਮ 'ਤੇ ਬਿੱਗ ਬੌਸ ਓਟੀਟੀ 3 ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇੱਕ ਪੋਸਟਰ ਵੀ ਸ਼ੇਅਰ ਕੀਤਾ ਸੀ ਜਿਸ ਵਿੱਚ ਸਲਮਾਨ ਦਰਸ਼ਕਾਂ ਵੱਲ ਇਸ਼ਾਰਾ ਕਰਦੇ ਨਜ਼ਰ ਆ ਰਹੇ ਸਨ।
ਉਨ੍ਹਾਂ ਨੇ ਦਰਸ਼ਕਾਂ ਨੂੰ ਇਹ ਵੀ ਪੁੱਛਿਆ ਕਿ ਉਹ ਇਸ ਵਿੱਚ ਕਿਸ ਨੂੰ ਦੇਖਣਾ ਪਸੰਦ ਕਰਨਗੇ? ਹਾਲਾਂਕਿ ਬਾਅਦ ਵਿੱਚ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦਰਸ਼ਕਾਂ ਵਿੱਚ ਹਲਚਲ ਮੱਚ ਗਈ ਸੀ ਕਿ ਕੀ ਸਲਮਾਨ ਖਾਨ ਦੀ ਸੁਰੱਖਿਆ ਕਾਰਨਾਂ ਕਰਕੇ ਬਿੱਗ ਬੌਸ ਓਟੀਟੀ 3 ਨੂੰ ਰੱਦ ਕਰ ਦਿੱਤਾ ਗਿਆ ਹੈ।
ਉਲੇਖਯੋਗ ਹੈ ਕਿ 14 ਅਪ੍ਰੈਲ ਨੂੰ ਸਲਮਾਨ ਖਾਨ ਗਲੈਕਸੀ ਦੇ ਬਾਹਰ ਦੋ ਵਿਅਕਤੀਆਂ ਨੇ ਫਾਈਰਿੰਗ ਕੀਤੀ ਸੀ। ਹਮਲਾਵਰਾਂ ਨੇ 4 ਰਾਊਂਡ ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਖਾਨ ਦੇ ਘਰ ਦੀ ਕੰਧ 'ਤੇ ਲੱਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਦੋਵਾਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਸੂਰਤ ਦੀ ਤਾਪਤੀ ਨਦੀ ਤੋਂ ਫਾਈਰਿੰਗ ਲਈ ਵਰਤੀ ਬੰਦੂਕ ਬਰਾਮਦ ਕੀਤੀ ਹੈ।
ਬਿੱਗ ਬੌਸ ਓਟੀਟੀ 3 ਦੀ ਗੱਲ ਕਰੀਏ ਤਾਂ ਸ਼ੋਅ ਦੇ ਪਿਛਲੇ ਦੋ ਸੀਜ਼ਨ ਜਿਓ ਸਿਨੇਮਾ 'ਤੇ ਮੁਫਤ ਸਟ੍ਰੀਮ ਕੀਤੇ ਗਏ ਸਨ। ਪਰ ਇਸ ਵਾਰ ਇਸ ਦੇ ਪੈਸੇ ਲੱਗ ਸਕਦੇ ਹਨ। ਹੁਣ ਦਰਸ਼ਕਾਂ ਨੂੰ ਲਾਈਵ ਫੀਡ ਅਤੇ ਐਪੀਸੋਡ ਦੇਖਣ ਲਈ ਭੁਗਤਾਨ ਕਰਨਾ ਹੋਵੇਗਾ। ਭੁਗਤਾਨ ਨਾਲ ਜੁੜੀ ਜਾਣਕਾਰੀ 25 ਅਪ੍ਰੈਲ ਨੂੰ ਦਿੱਤੀ ਜਾ ਸਕਦੀ ਹੈ।