ਪੰਜਾਬ

punjab

ETV Bharat / entertainment

ਇੱਕਠੀ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੀ ਜੋੜੀ ! ਇਸ ਫਿਲਮ 'ਚ ਆਉਣਗੇ ਨਜ਼ਰ - Movie Sarbala ji - MOVIE SARBALA JI

Upcoming Punjabi Movie Sarbala ji : ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਆਪਣੀ ਨਵੀਂ ਆਉਣ ਵਾਲੀ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਨ ਦੀ ਤਿਆਰ ਵਿੱਚ ਹਨ। ਇਸ ਤੋਂ ਇਲਾਵਾ ਐਮੀ ਵਿਰਕ ਤੇ ਸਰਗੁਣ ਮਹਿਤ ਵੀ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਜਾਣੋ ਇਸ ਫਿਲਮ ਬਾਰੇ ਸਾਰਾ ਕੁੱਝ, ਪੜ੍ਹੋ ਪੂਰੀ ਖ਼ਬਰ।

Upcoming Punjabi Movie
ਇੱਕਠੀ ਨਜ਼ਰ ਆਵੇਗੀ ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੀ ਜੋੜੀ ! (Etv Bharat)

By ETV Bharat Entertainment Team

Published : Sep 25, 2024, 11:10 AM IST

ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਪੰਜਾਬੀ 'ਅਰਦਾਸ ਸਰਬੱਤ ਦੇ ਭਲੇ ਦੀ' ਸਫਲਤਾ ਨਾਲ ਉਤਸ਼ਾਹਿਤ ਹੋਏ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੇ ਸਿਤਾਰੇ ਅੱਜਕਲ੍ਹ ਬੁਲੰਦੀਆਂ ਤੇ ਹਨ, ਜਿੰਨਾਂ ਦੀ ਇਕ ਹੋਰ ਬਿੱਗ ਸੈਟਅੱਪ ਪੰਜਾਬੀ ਫ਼ਿਲਮ 'ਸਰਬਾਲ੍ਹਾ' ਸੈੱਟ ਤੇ ਪੁੱਜ ਗਈ ਹੈ। ਇਸ ਵਿਚ ਉਹ ਚਰਚਿਤ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਬਾਲੀਵੁੱਡ ਦੇ ਵੱਕਾਰੀ ਫ਼ਿਲਮ ਪ੍ਰੋਡੋਕਸ਼ਨ ਹਾਊਸਜ ਵਿਚ ਅਪਣਾ ਸ਼ੁਮਾਰ ਕਰਵਾਉਂਦੀ 'ਟਿਪਸ ਫ਼ਿਲਮਜ' ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਕੁਮਾਰ ਤੁਰਾਨੀ ਜਦਕਿ ਨਿਰਦੇਸ਼ਨ ਮਨਦੀਪ ਕੁਮਾਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਚਰਚਿਤ ਅਤੇ ਵੱਡੀਆ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬੀ ਸਿਨੇਮਾਂ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿਚ ਸ਼ੁਮਾਰ ਕਰਵਾਉਂਦੀ , ਵੱਡੇ ਬਜਟ ਅਤੇ ਤਕਨੀਕੀ ਪੱਖੋ ਆਹਲਾ ਮਾਪਦੰਡਾਂ ਅਧੀਨ ਬਣਾਈ ਜਾਣ ਵਾਲੀ ਇਹ ਫ਼ਿਲਮ ਵਾਲੀਆਂ ਫਿਲਮਾਂ ਵਿੱਚ ਸ਼ਾਮਿਲ ਹੋ ਚੁੱਕੀ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫ਼ੀ ਨਵਨੀਤ ਮਿਸਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾ ਹਿੰਦੀ ਸਿਨੇਮਾਂ ਲਈ ਬਣੀਆ ਕਈ ਬੇਹਤਰੀਣ ਫਿਲਮਾਂ ਨੂੰ ਖੂਬਸੂਰਤ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।

ਸਟਾਰ ਕਾਸਟ ਬਾਰੇ

ਇਸ ਫ਼ਿਲਮ ਵਿੱਚ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਅਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਹਨ, ਜਿਨ੍ਹਾਂ ਤੋਂ ਇਲਾਵਾ ਪਾਲੀਵੁੱਡ ਅਤੇ ਬਾਲੀਵੁੱਡ ਦੇ ਕਈ ਨਾਮੀ ਗਿਰਾਮੀ ਐਕਟਰਜ਼ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ ਵਿਚ ਵਿਖਾਈ ਦੇਣਗੇ। ਦਿਲਚਸਪ-ਡਰਾਮਾ ਕਹਾਣੀ ਅਧਾਰਿਤ ਤਾਣਾ-ਬਾਣੇ ਅਧੀਨ ਬੁਣੀ ਗਈ ਇਸ ਫ਼ਿਲਮ ਵਿਚ ਭਾਵਨਾਵਾਂ ਅਤੇ ਮਨੋਰੰਜਨ ਦੇ ਕਈ ਨਵੇਂ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ , ਜੋ ਦਰਸ਼ਕਾਂ ਨੂੰ ਸਿਨੇਮਾਂ ਤਰੋਤਾਜ਼ਗੀ ਦਾ ਅਹਿਸਾਸ ਕਰਵਾਉਣ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਅਸਲ ਰਹੇ ਮਾਹੌਲ ਨਾਲ ਵੀ ਜੁੜਾਵ ਮਹਿਸੂਸ ਕਰਵਾਉਣਗੇ।

ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਹੋ ਰਹੀ ਸ਼ੂਟਿੰਗ (Etv Bharat)

ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਹੋ ਰਹੀ ਸ਼ੂਟਿੰਗ

ਸਾਲ 2025 ਵਿਚ ਰਿਲੀਜ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆ ਵਿਚ ਸੰਪੂਰਨ ਕੀਤੀ ਜਾਵੇਗੀ, ਜਿਸ ਦਾ ਪਹਿਲਾ ਸ਼ਡਿਊਲ ਜੋਰਾ ਸ਼ੋਰਾ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਕਾਫ਼ੀ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ। ਹਿੰਦੀ ਸਿਨੇਮਾਂ ਦੀਆਂ ਵੱਡੀਆਂ ਫ਼ਿਲਮ ਨਿਰਮਾਣ ਕੰਪਨੀਆਂ ਦੇ ਪਸੰਦੀਦਾ ਬਣਦੇ ਜਾ ਰਹੇ ਗਿੱਪੀ ਗਰੇਵਾਲ ਦੀ ਟਿਪਸ ਫ਼ਿਲਮਜ ਨਾਲ ਇਹ ਤੀਜੀ ਫ਼ਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਟਿਪਸ' ਨਾਲ ਹੀ ਜਿਹਨੇ 'ਮੇਰਾ ਦਿਲ ਲੁੱਟਿਆ' ਤੇ 'ਕਪਤਾਨ' ਵੀ ਕਰ ਚੁੱਕੇ ਹਨ।

ABOUT THE AUTHOR

...view details