ETV Bharat / entertainment

'ਆਤਮਾ ਆ ਗਈ ਆਤਮਾ', ਕਰਨ ਔਜਲਾ ਦੇ ਸ਼ੋਅ 'ਚ ਇਸ ਬਾਲੀਵੁੱਡ ਸੁੰਦਰੀ ਨੂੰ ਦੇਖ ਕੇ ਅਜਿਹਾ ਕਿਉਂ ਬੋਲੇ ਪ੍ਰਸ਼ੰਸਕ - NORA FATEHI

ਸੋਸ਼ਲ ਮੀਡੀਆ ਉਤੇ ਕਰਨ ਔਜਲਾ ਦੇ ਸ਼ੋਅ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੋਰਾ ਫਤੇਹੀ ਸ਼ਾਨਦਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ।

Nora Fatehi Danced In Karan Aujla Delhi Show
Nora Fatehi Danced In Karan Aujla Delhi Show (Instagram @)
author img

By ETV Bharat Entertainment Team

Published : 2 hours ago

ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਬੀਤੀ 17 ਦਸੰਬਰ ਨੂੰ 'ਤੌਬਾ ਤੌਬਾ' ਗਾਇਕ ਨੇ ਦਿੱਲੀ ਵਿੱਚ ਆਪਣਾ ਸ਼ੋਅ ਕੀਤਾ, ਇਸ ਸ਼ੋਅ ਵਿੱਚ ਉਸ ਸਮੇਂ ਊਰਜਾ ਦੋਗੁਣੀ ਹੋ ਗਈ ਜਦੋਂ ਸਟੇਜ ਉਤੇ ਬਾਲੀਵੁੱਡ ਸੁੰਦਰੀ ਨੋਰਾ ਫਤੇਹੀ ਨੇ ਐਂਟਰੀ ਕੀਤੀ। ਹਾਲ ਹੀ ਵਿੱਚ ਅਦਾਕਾਰਾ ਨੇ ਗਾਇਕ ਦੇ ਨਵੇਂ ਗੀਤ ਵਿੱਚ ਬਤੌਰ ਮਾਡਲ ਵੀ ਭੂਮਿਕਾ ਨਿਭਾਈ ਹੈ।

ਹੁਣ ਨੋਰਾ ਦੇ ਇਸ ਸ਼ੋਅ ਦੀਆਂ ਵੀਡੀਓਜ਼ ਲਗਾਤਾਰ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਅਜਿਹੇ ਵਿੱਚ ਹੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਨੋਰਾ ਫਤੇਹੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਵਿੱਚ ਕਿਸੇ ਦੀ ਆਤਮਾ ਆ ਗਈ ਹੈ?

ਜੀ ਹਾ...ਦਰਅਸਲ, ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚੋਂ ਇੱਕ ਅਜਿਹੀ ਵੀਡੀਓ ਹੈ, ਜਿਸ ਵਿੱਚ ਨੋਰਾ ਫਤੇਹੀ ਆਪਣੇ ਵਾਲ਼ ਖੋਲ੍ਹ ਕੇ ਕਾਫੀ ਊਰਜਾ ਨਾਲ ਆਪਣਾ ਸਿਰ ਘੁੰਮਾ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਇਸ ਤਰ੍ਹਾਂ ਦੇ ਕੁਮੈਂਟ ਕਰ ਲੱਗੇ।

ਇਸ ਦੌਰਾਨ ਇੱਕ ਪ੍ਰਸ਼ੰਸਕ ਨੇ ਲਿਖਿਆ, 'ਕੀ ਹੋ ਗਿਆ ਭੈਣ ਨੂੰ?' ਇੱਕ ਹੋਰ ਨੇ ਲਿਖਿਆ, 'ਭੈਣ ਤੂੰ ਠੀਕ ਹੈ?' ਇੱਕ ਹੋਰ ਨੇ ਮਜ਼ਾਕ ਕਰਦੇ ਹੋਏ ਕਿਹਾ, 'ਆਤਮਾ ਆ ਗਈ ਆਤਮਾ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਹਾਸੀ ਵਾਲਾ ਇਮੋਜੀ ਸਾਂਝਾ ਕੀਤਾ ਹੈ।

ਇਸ ਦੌਰਾਨ ਜੇਕਰ ਕਰਨ ਔਜਲਾ ਬਾਰੇ ਗੱਲ ਕਰੀਏ ਤਾਂ 7 ਦਸੰਬਰ ਨੂੰ ਚੰਡੀਗੜ੍ਹ ਤੋਂ ਗਾਇਕ ਨੇ ਆਪਣਾ ਇੰਡੀਆ ਟੂਰ ਸ਼ੁਰੂ ਕੀਤਾ ਸੀ, ਹੁਣ ਅੱਜ 19 ਦਸੰਬਰ ਨੂੰ ਵੀ ਗਾਇਕ ਦਿੱਲੀ ਵਿੱਚ ਕੰਸਰਟ ਕਰਨ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਦੇਸ਼ ਦੇ ਹੋਰ ਵੀ ਕਈ ਸ਼ਹਿਰਾਂ ਵਿੱਚ ਸਭ ਦਾ ਮੰਨੋਰੰਜਨ ਕਰਦੇ ਨਜ਼ਰੀ ਪੈਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.