ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਦਿੱਗਜ ਅਦਾਕਾਰ ਸ਼ਵਿੰਦਰ ਮਾਹਲ, ਜੋ ਪਾਲੀਵੁੱਡ ਤੋਂ ਬਾਅਦ ਹੁਣ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਨ ਜਾ ਰਹੇ ਇਸੇ ਦਾਇਰੇ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2', ਜਿਸ ਵਿੱਚ ਉੱਘੇ ਕਾਮੇਡੀਅਨ ਕਪਿਲ ਸ਼ਰਮਾ ਲੀਡ ਰੋਲ ਅਦਾ ਕਰ ਰਹੇ ਹਨ।
'ਵੀਨਸ ਵਰਲਡਵਾਈਡ ਇੰਟਰਟੇਨਮੈਂਟ' ਪ੍ਰਾਈਵੇਟ ਲਿਮਟਿਡ ਦੇ ਬੈਨਰ ਅਤੇ 'ਅੱਬਾਸ ਮਸਤਾਨ ਫਿਲਮਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਅਨੂਕਲਪ ਗੌਸਵਾਮੀ ਕਰ ਰਹੇ ਹਨ, ਜੋ ਨੈੱਟਫਲਿਕਸ ਦੇ ਸ਼ੋਅ ਦਾ 'ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੀ ਵੀ ਕਮਾਂਡ ਸੰਭਾਲ ਰਹੇ ਹਨ।
ਹਾਲ ਹੀ ਦੇ ਦਿਨਾਂ ਵਿੱਚ ਸੈੱਟ ਉਤੇ ਪੁੱਜੀ ਉਕਤ ਫਿਲਮ ਦੀ ਸ਼ੂਟਿੰਗ ਇੰਨੀ ਦਿਨੀਂ ਭੋਪਾਲ ਵਿਖੇ ਜਾਰੀ ਹੈ, ਜਿੱਥੇ ਚੱਲ ਰਹੇ ਖਾਸ ਸ਼ੈਡਿਊਲ ਦਾ ਪੰਜਾਬੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਰੈਕਟਰ ਆਰਟਿਸਟ ਅਦਾਕਾਰ ਸ਼ਵਿੰਦਰ ਮਾਹਲ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਅਪਣੇ ਸੀਨਾਂ ਦੇ ਫਿਲਮਾਂਕਣ ਲਈ ਮੱਧ-ਪ੍ਰਦੇਸ਼ ਦੇ ਇਸ ਖੂਬਸੂਰਤ ਸ਼ਹਿਰ ਪਹੁੰਚ ਚੁੱਕੇ ਹਨ।
ਕਾਮੇਡੀ ਡ੍ਰਾਮੈਟਿਕ ਕਹਾਣੀ-ਸਾਰ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਪਲੇਅ ਕਰਨ ਜਾ ਰਹੇ ਹਨ ਅਦਾਕਾਰ ਸ਼ਵਿੰਦਰ ਮਾਹਲ, ਜਿੰਨ੍ਹਾਂ ਅਤੇ ਕਪਿਲ ਸ਼ਰਮਾ ਵਿਚਕਾਰ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਇਸ ਸ਼ੈਡਿਊਲ ਦੌਰਾਨ ਪੂਰਾ ਕੀਤਾ ਜਾਵੇਗਾ।
ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਸਾਲ ਵਿੱਚ ਆਈ 'ਕਿਸ ਕਿਸ ਕੋ ਪਿਆਰ ਕਰੂੰ' ਦੇ ਦੂਸਰੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿਸ ਵਿੱਚ ਪੰਜਾਬੀ ਸਿੱਖ ਦੇ ਰੋਲ ਨੂੰ ਵੀ ਪ੍ਰਤੀਬਿੰਬ ਕਰਦੇ ਦਿਖਾਈ ਦੇਣਗੇ ਅਦਾਕਾਰ ਕਪਿਲ ਸ਼ਰਮਾ, ਜੋ ਪਹਿਲੀ ਵਾਰ ਦਸਤਾਰਧਾਰੀ ਦੇ ਰੂਪ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣਗੇ।
ਸਾਲ 2015 ਵਿੱਚ ਰਿਲੀਜ਼ ਹੋਈ ਸੈਫ ਅਲੀ ਖਾਨ ਸਟਾਰਰ 'ਜਵਾਨੀ ਜਾਨੇਮਨ' ਦਾ ਮਹੱਤਵਪੂਰਨ ਹਿੱਸਾ ਰਹਿ ਚੁੱਕੇ ਅਦਾਕਾਰ ਸ਼ਵਿੰਦਰ ਮਾਹਲ ਪੰਜ ਸਾਲਾਂ ਬਾਅਦ ਮੁੜ ਕਿਸੇ ਹਿੰਦੀ ਫਿਲਮ ਦਾ ਹਿੱਸਾ ਬਣਾਏ ਗਏ ਹਨ, ਜਿੰਨ੍ਹਾਂ ਦੇ ਢਾਈ ਦਹਾਕਿਆ ਦਾ ਪੈਂਡਾ ਹੰਢਾਂ ਚੁੱਕੇ ਅਦਾਕਾਰੀ ਸਫ਼ਰ ਦੀ ਇਹ ਦੂਜੀ ਫਿਲਮ ਹੋਵੇਗੀ।
ਇਹ ਵੀ ਪੜ੍ਹੋ: