ਚੰਡੀਗੜ੍ਹ: ਪੰਜਾਬੀ ਅਦਾਕਾਰ-ਕਾਮੇਡੀਅਨ ਗੁਰਚੇਤ ਚਿੱਤਰਕਾਰ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ, ਇਸ ਦੌਰਾਨ ਅਦਾਕਾਰ ਨੇ ਕਾਫੀ ਸ਼ਾਨਦਾਰ ਅਤੇ ਕਦੇ ਨਹੀਂ ਕਹੀਆਂ ਗੱਲਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।
ਇਸ ਦੌਰਾਨ ਹੀ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹੀ ਮਕਸਦ ਹੈ, ਉਹ ਇੱਕ ਬਹੁਤ ਹੀ ਆਲੀਸ਼ਾਨ ਬਿਰਧ ਆਸ਼ਰਮ ਬਣਾਉਣਾ ਚਾਹੁੰਦੇ ਹਨ, ਪਰ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਬਿਰਧ ਆਸ਼ਰਮ ਸਿਰਫ਼ ਅਮੀਰਾਂ ਲਈ ਹੀ ਹੋਵੇਗਾ। ਗਾਇਕ ਨੇ ਅਜਿਹਾ ਕਿਉਂ ਕਿਹਾ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਅਮੀਰਾਂ ਲਈ ਹੀ ਕਿਉਂ ਬਿਰਧ ਆਸ਼ਰਮ ਬਣਾਉਣਗੇ ਗੁਰਚੇਤ ਚਿੱਤਰਕਾਰ
ਜਦੋਂ ਪੋਡਕਾਸਟ ਦੌਰਾਨ ਕਾਮੇਡੀਅਨ ਤੋਂ ਪੁੱਛਿਆ ਕਿ ਤੁਹਾਡੀ ਜ਼ਿੰਦਗੀ ਦਾ ਮੁਕਾਮ ਕੀ ਹੈ, ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਅਦਾਕਾਰ ਨੇ ਕਿਹਾ, 'ਮੇਰਾ ਇੱਕੋ ਇੱਕ ਸੁਪਨਾ ਹੈ, ਮੈਂ ਇੱਕ ਬਿਰਧ ਆਸ਼ਰਮ ਖੋਲ੍ਹਣਾ ਚਾਹੁੰਦਾ ਹਾਂ, ਮੈਂ ਜਿੰਨਾ ਵੀ ਕਮਾ ਰਿਹਾ ਹਾਂ, ਮੈਂ ਸਾਰਾ ਉੱਧਰ ਹੀ ਲਾਉਣਾ ਹੈ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਾਮੇਡੀਅਨ ਨੇ ਅੱਗੇ ਕਿਹਾ, 'ਗਰੀਬਾਂ ਦੇ ਬਜ਼ੁਰਗਾਂ ਨੂੰ ਕੋਈ ਵੀ ਘਰੋਂ ਨਹੀਂ ਕੱਢਦਾ, ਹਮੇਸ਼ਾ ਅਮੀਰ ਲੋਕਾਂ ਦੇ ਬਜ਼ੁਰਗਾਂ ਨੂੰ ਹੀ ਘਰੋਂ ਕੱਢਿਆ ਜਾਂਦਾ ਹੈ, ਇਹ ਆਸ਼ਰਮ ਅਮੀਰਾਂ ਦੇ ਬਜ਼ੁਰਗਾਂ ਲਈ ਹੋਵੇਗਾ, ਉਸ ਵਿੱਚ ਮੈਂ ਸਵੀਮਿੰਗ ਪੂਲ ਵੀ ਬਣਵਾਵਾਂਗਾ।' ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਇਹ ਬਿਰਧ ਆਸ਼ਰਮ 4-5 ਸਾਲਾਂ ਤੱਕ ਖੋਲ੍ਹਣ ਦੀ ਸੋਚ ਰਹੇ ਹਨ। ਫਿਰ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਖੋਲ੍ਹਣ ਪਿੱਛੇ ਦਾ ਕਾਰਨ ਵੀ ਦੱਸਿਆ ਅਤੇ ਕਿਹਾ ਕਿ ਮੈਨੂੰ ਇਸ ਵਿੱਚ ਬਹੁਤ ਸਕੂਨ ਮਿਲਦਾ ਹੈ।
ਇਸ ਦੌਰਾਨ ਜੇਕਰ ਅਦਾਕਾਰ-ਕਾਮੇਡੀਅਨ ਗੁਰਚੇਤ ਚਿੱਤਰਕਾਰ ਬਾਰੇ ਗੱਲ ਕਰੀਏ ਤਾਂ ਗੁਰਚੇਤ ਚਿੱਤਰਕਾਰ ਪੰਜਾਬੀ ਸਿਨੇਮਾ ਦਾ ਹਾਸ-ਰਾਸ ਕਲਾਕਾਰ ਹਨ, ਜੋ ਅਨੇਕਾਂ ਹੀ ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ, ਜਿਸ ਵਿੱਚ 'ਫੈਮਲੀ 420' ਲੜੀ ਸ਼ਾਮਲ ਹੈ, ਇਸ ਤੋਂ ਇਲਾਵਾ ਅਦਾਕਾਰ ਆਪਣੀ ਕਾਮੇਡੀ ਦਾ ਜੌਹਰ ਆਸਟ੍ਰੇਲੀਆ ਅਤੇ ਕੈਨੇਡਾ ਵਿੱਚ ਵੀ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਅਦਾਕਾਰ ਇਸ ਸਮੇਂ ਆਪਣੀ ਇੱਕ ਵੈੱਬ ਸੀਰੀਜ਼ 'ਮੁਰਦਾ ਲੋਕ' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ: