ਚੰਡੀਗੜ੍ਹ: ਦੁਨੀਆ ਭਰ ਵਿੱਚ ਅਪਣੀ ਬਹੁ-ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ ਪ੍ਰਸਿੱਧ ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ, ਜੋ ਹਾਸਿਆਂ ਨੂੰ ਵੰਡਣ ਦੀ ਜਾਰੀ ਅਪਣੀ ਇਸੇ ਸ਼ੋਅ ਲੜੀ ਨੂੰ ਜਾਰੀ ਰੱਖਦਿਆਂ ਜਲਦ ਹੀ ਯੂਕੇ ਦਾ ਵਿਸ਼ੇਸ਼ ਦੌਰਾ ਕਰਨ ਜਾ ਰਹੇ ਹਨ, ਜਿੱਥੇ ਉਹ ਅਪਣੇ ਸਫ਼ਲ ਕਾਮੇਡੀ ਪਲੇਅ 'ਫ਼ੈਮਿਲੀ 420 ਟੈਂਸ਼ਨ ਫ੍ਰੀ' ਦੇ ਪ੍ਰਭਾਵੀ ਮੰਚਨ ਨੂੰ ਟੀਮ ਸਮੇਤ ਅੰਜ਼ਾਮ ਦੇਣਗੇ।
ਪੰਜਾਬ ਵਿੱਚ ਸੰਪੰਨ ਹੋਏ ਅਪਣੇ ਉਕਤ ਨਾਟਕ ਨੂੰ ਹਰ ਪਾਸਿਓ ਮਿਲੀ ਬੰਪਰ ਕਾਮਯਾਬੀ ਤੋਂ ਬਾਅਦ ਉਤਸ਼ਾਹਿਤ ਹੋਏ ਗੁਰਚੇਤ ਚਿੱਤਰਕਾਰ ਹੁਣ ਯੂਕੇ ਕਲਾ ਗਲਿਆਰਿਆਂ ਵਿੱਚ ਧੱਕ ਪਾਉਣ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜਿੰਨ੍ਹਾਂ ਦੀਆਂ ਇਸ ਇੰਟਰਨੈਸ਼ਨਲ ਖਿੱਤੇ ਵਿੱਚ ਪਾਈਆਂ ਸਿਰਜੀਆਂ ਜਾਣ ਵਾਲੀਆਂ ਮਜ਼ਬੂਤ ਪੈੜ੍ਹਾਂ ਦਾ ਹੀ ਮੁੱਢ ਬੰਨ੍ਹਣ ਜਾ ਰਿਹਾ ਹੈ ਉਕਤ ਸ਼ੋਅਜ਼, ਜੋ ਕਾਫ਼ੀ ਵਿਸ਼ਾਲ ਪੱਧਰ ਉੱਪਰ ਅਯੋਜਿਤ ਕੀਤੇ ਜਾ ਰਹੇ ਹਨ।
ਉਕਤ ਸੰਬੰਧੀ ਅੱਜ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਅਗਲੇ ਵਰ੍ਹੇ 2025 ਦੇ ਮੁੱਢਲੇ ਫੇਜ਼ 'ਚ ਆਯੋਜਿਤ ਹੋਣ ਜਾ ਰਹੇ ਇੰਨ੍ਹਾਂ ਸ਼ੋਅਜ਼ ਵਿੱਚ ਉਸ ਨਾਲ ਕਈ ਪੰਜਾਬੀ ਸਿਨੇਮਾ ਅਤੇ ਥੀਏਟਰ ਜਗਤ ਨਾਲ ਜੁੜੇ ਪ੍ਰਤਿਭਾਵਾਨ ਅਤੇ ਨਾਮਵਰ ਕਲਾਕਾਰ ਵੀ ਹਿੱਸਾ ਲੈਣਗੇ, ਜਿੰਨ੍ਹਾਂ ਦੇ ਸ਼ਾਨਦਾਰ ਅਤੇ ਸੁਯੰਕਤ ਉਦਮ ਅਧੀਨ ਸੱਜਿਆ ਇਹ ਕਾਮੇਡੀ ਪਲੇਅ ਯੂਕੇ ਦੇ ਦਰਸ਼ਕਾਂ ਨੂੰ ਇੱਕ ਅਨੂਠੇ ਮੰਨੋਰੰਜਕ ਅਧਿਆਏ ਦਾ ਅਹਿਸਾਸ ਕਰਵਾਏਗਾ।
ਪੰਜਾਬੀ ਲਘੂ ਫਿਲਮਾਂ ਅਤੇ ਕਾਮੇਡੀ ਸੀਰੀਜ਼ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗੁਰਚੇਤ ਚਿੱਤਰਕਾਰ, ਜਿੰਨ੍ਹਾਂ ਉਕਤ ਸੰਬੰਧੀ ਹੀ ਅਪਣੇ ਮਨੀ ਵਲਵਲਿਆਂ ਨੂੰ ਪ੍ਰਗਟ ਕਰਦਿਆਂ ਅੱਗੇ ਦੱਸਿਆ ਕਿ ਅਜੋਕੇ ਸਮੇਂ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ਨੂੰ ਹਾਸਿਆਂ ਦੇ ਕੁਝ ਪਲ ਮੁਹੱਈਆ ਕਰਵਾਉਣ ਲਈ ਇਸ ਕਾਮੇਡੀ ਸ਼ੋਅ ਦੀ ਰੂਪ-ਰੇਖਾ ਉਲੀਕੀ ਗਈ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਉਲੀਕੇ ਅਤੇ ਕਰਵਾਏ ਜਾ ਰਹੇ ਇੰਨ੍ਹਾਂ ਸ਼ੋਅਜ਼ ਨੂੰ ਹਰ ਜਗ੍ਹਾਂ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜੋ ਕਿ ਉਨ੍ਹਾਂ ਦੀ ਪੂਰੀ ਟੀਮ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ: