ਚੰਡੀਗੜ੍ਹ: 'ਸਿੰਗਾ ਬੋਲਦਾ', 'ਸੈਮ ਸੈਮ' ਅਤੇ 'ਫੋਟੋ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਕਾਫੀ ਮਸ਼ਹੂਰ ਹਨ ਗਾਇਕ ਸਿੰਗਾ, ਜੋ ਇਸ ਸਮੇਂ ਆਪਣੀ ਤਾਜ਼ਾ ਪੋਸਟ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਦਰਅਸਲ, ਕਿਸੇ ਨੇ ਗਾਇਕ ਦੇ ਦੋ ਯੂਟਿਊਬ ਚੈਨਲ ਹੈਕ ਕਰ ਲਏ ਹਨ।
ਜੀ ਹਾਂ...ਇਸ ਗੱਲ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ ਅਤੇ ਲਿਖਿਆ, 'ਪਿਆਰੇ ਪ੍ਰਸ਼ੰਸਕ ਅਤੇ ਯੂਜ਼ਰਸ...ਸਾਨੂੰ ਤੁਹਾਨੂੰ ਇਹ ਸੂਚਿਤ ਕਰਦੇ ਹੋਏ ਅਫ਼ਸੋਸ ਹੈ ਕਿ 'ਸਿੰਗਾ ਸੰਗੀਤ' ਅਤੇ 'ਬੌਸਬੌਏ ਯੂਟਿਊਬ' ਚੈਨਲ ਹੈਕ ਕਰ ਲਏ ਗਏ ਹਨ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਪਹੁੰਚ ਮੁੜ ਪ੍ਰਾਪਤ ਕਰਨ ਲਈ ਪਲੇਟਫਾਰਮ ਦੇ ਨਾਲ ਸਰਗਰਮੀ ਨਾਲ ਕੰਮ ਕਰ ਰਹੇ ਹਾਂ।'
ਗਾਇਕ ਨੇ ਅੱਗੇ ਲਿਖਿਆ, 'ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਦੌਰਾਨ ਚੈਨਲ 'ਤੇ ਪੋਸਟ ਕੀਤੀ ਗਈ ਕਿਸੇ ਵੀ ਸ਼ੱਕੀ ਸਮੱਗਰੀ ਨਾਲ ਜੁੜਨ ਤੋਂ ਬਚੋ। ਤੁਹਾਡਾ ਸਮਰਥਨ ਅਤੇ ਧੀਰਜ ਸਾਡੇ ਲਈ ਸਭ ਕੁਝ ਮਾਅਨੇ ਰੱਖਦਾ ਹੈ ਅਤੇ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਤੁਹਾਡਾ ਧੰਨਵਾਦ।'
ਹੁਣ ਪ੍ਰਸ਼ੰਸਕ ਵੀ ਇਸ ਪੋਸਟ ਉਤੇ ਕਾਫੀ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਵਾਹਿਗੁਰੂ ਮਿਹਰ ਕਰੇ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਸਮਰਥਨ ਵਾਲੇ ਕੁਮੈਂਟ ਕੀਤੇ ਅਤੇ ਗਾਇਕ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਜੇਕਰ ਇਸ ਗਾਇਕ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਗਾਇਕ ਆਪਣੀ ਨਵੀਂ ਫਿਲਮ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਦਾ ਸਿਰਲੇਖ 'ਫੱਕਰ' ਹੈ, ਇਹ ਫਿਲਮ ਅਗਲੇ ਸਾਲ ਵਿੱਚ ਰਿਲੀਜ਼ ਹੋਵੇਗੀ, ਇਸ ਫਿਲਮ ਦੇ ਪੋਸਟਰ ਪ੍ਰਸ਼ੰਸਕਾਂ ਨੂੰ ਕਾਫੀ ਖਿੱਚ ਰਹੇ ਹਨ, ਗਾਇਕ ਲਗਾਤਾਰ ਇਸ ਫਿਲਮ ਨਾਲ ਸੰਬੰਧਤ ਪੋਸਟਾਂ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: