ਹੈਦਰਾਬਾਦ: UPI ਦੀ ਵਰਤੋ ਦੇਸ਼ ਭਰ 'ਚ ਕਈ ਲੋਕ ਕਰਦੇ ਹਨ। ਪਰ ਤੁਹਾਨੂੰ ਇਸਦੀ ਵਰਤੋ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਕਿ ਇਸ ਨਾਲ ਜੁੜਿਆ ਇੱਕ ਸਕੈਮ ਚੱਲ ਰਿਹਾ ਹੈ, ਜਿਸ ਕਰਕੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਸਕੈਮ ਤੋਂ ਬਚਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਦੱਸ ਦੇਈਏ ਕਿ ਇਹ ਸਕੈਮ QR ਕੋਡ ਰਾਹੀ ਕੀਤਾ ਜਾ ਰਿਹਾ ਹੈ। ਠੱਗ ਲੋਕਾਂ ਨੂੰ ਨਕਲੀ QR ਕੋਡ ਸਕੈਨ ਕਰਵਾ ਕੇ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਜੇਕਰ ਤੁਸੀਂ ਖੁਦ ਨੂੰ ਸਕੈਮ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖ ਲਓ।
QR ਕੋਡ ਸਕੈਮ ਕਿਵੇਂ ਕੰਮ ਕਰਦਾ ਹੈ?
QR ਕੋਡ ਨੂੰ ਜਲਦੀ ਭੁਗਤਾਨ ਕਰਨ ਦਾ ਵਧੀਆਂ ਆਪਸ਼ਨ ਮੰਨਿਆ ਜਾਂਦਾ ਹੈ। ਪਰ ਦੁਕਾਨਾਂ 'ਤੇ ਕਈ ਸਾਰੇ QR ਕੋਰਡ ਲੱਗੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਡਿਲੀਵਰੀ ਸੁਵਿਧਾ ਅਤੇ ਹੋਰ ਪਲੇਟਫਾਰਮਾਂ 'ਤੇ ਵੀ QR ਕੋਡ ਦਾ ਕਾਫ਼ੀ ਇਸਤੇਮਾਲ ਹੋ ਰਿਹਾ ਹੈ। ਸਕੈਮ ਦੀ ਸ਼ੁਰੂਆਤ ਇੱਥੋ ਹੀ ਹੁੰਦੀ ਹੈ। ਇਸ ਰਾਹੀ ਠੱਗ ਯੂਜ਼ਰਸ ਨੂੰ ਨਕਲੀ QR ਕੋਡ ਸਕੇਨ ਕਰਵਾ ਕੇ ਠੱਗ ਲੈਂਦੇ ਹਨ। ਸਕੈਮ ਲਈ ਇਸਤੇਮਾਲ ਹੋਣ ਵਾਲੇ QR ਕੋਡ ਦੇਖਣ ਨੂੰ ਅਸਲੀ ਲੱਗਣਗੇ, ਜਿਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਸਹੀਂ ਜਗ੍ਹਾਂ ਭੁਗਤਾਨ ਕਰ ਰਹੇ ਹਨ ਪਰ ਅਣਜਾਣੇ 'ਚ ਯੂਜ਼ਰਸ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
Don’t let a bad day get worse.
— UPI (@UPI_NPCI) December 19, 2024
Share this with your friends so even they can fight off scammers by saying #MainMoorkhNahiHoon.@timesofindia I @NPCI_NPCI I @dilipasbe#UPI #UPIChalega #TheCommonMan #ConmanVsCommonMan pic.twitter.com/DvZEeK5Yvq
ਸਕੈਮ ਲਈ ਠੱਗ QR ਕੋਡ 'ਚ ਨਕਲੀ APK ਲਿੰਕ ਦਾ ਇਸਤੇਮਾਲ ਕਰਦੇ ਹਨ। ਇਹ ਤੁਹਾਨੂੰ ਕੋਈ ਸੌਫ਼ਟਵੇਅਰ ਡਾਊਨਲੋਡ ਕਰਨ ਲਈ ਵੀ ਕਹਿ ਸਕਦਾ ਹੈ। ਠੱਗ ਇਨ੍ਹਾਂ ਤਰੀਕਿਆਂ ਰਾਹੀ ਤੁਹਾਡੇ ਫੋਨ ਦਾ ਐਕਸੈਸ ਲੈ ਕੇ ਪਰਸਨਲ ਅਤੇ ਬੈਂਕ ਦੀ ਜਾਣਕਾਰੀ ਹਾਸਿਲ ਕਰ ਲੈਂਦੇ ਹਨ।
ਖੁਦ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ
- UPI ਭੁਗਤਾਨ ਕਰਦੇ ਸਮੇਂ QR ਕੋਡ ਦੀ ਜਗ੍ਹਾਂ ਵੈਰੀਫਾਈਡ UPI ਆਈਡੀ ਜਾਂ ਮੋਬਾਈਲ ਨੰਬਰ 'ਤੇ ਪੈਸੇ ਟ੍ਰਾਂਸਫਰ ਕਰੋ।
- ਅਣਜਾਣ ਲੋਕੇਸ਼ਨ ਜਾਂ ਸ਼ੱਕੀ ਵਪਾਰ ਦੇ QR ਕੋਡ ਨੂੰ ਸਕੈਨ ਕਰਦੇ ਸਮੇਂ ਸਾਵਧਾਨ ਰਹੋ। ਠੱਗ ਬਾਜ਼ਾਰ, ਰੈਸਟੋਰੈਂਟ 'ਤੇ ਆਸਾਨੀ ਨਾਲ ਨਕਲੀ QR ਕੋਡ ਲਗਾ ਦਿੰਦੇ ਹਨ।
- ਭੁਗਤਾਨ ਕਰਨ ਤੋਂ ਪਹਿਲਾ ਪਤਾ ਕਰੋ ਕਿ ਪੈਸੇ ਸਹੀਂ ਅਕਾਊਂਟ 'ਚ ਜਾਣ ਵਾਲੇ ਹਨ ਜਾਂ ਨਹੀਂ।
- ਗੂਗਲ ਪੇ, ਫੋਨ ਪੇ ਜਾਂ ਪੇਟੀਐਮ ਪਲੇਟਫਾਰਮਾਂ ਲਈ ਇੱਕ ਅਲੱਗ ਬੈਂਕ ਅਕਾਊਂਟ ਰੱਖੋ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਘੱਟ ਪੈਸੇ ਹੀ ਰੱਖੋ।
ਇਹ ਵੀ ਪੜ੍ਹੋ:-
- ਸਾਲ 2024 'ਚ ਇਨ੍ਹਾਂ ਇਲੈਕਟ੍ਰਿਕ ਕਾਰਾਂ ਦੀ ਹੋਈ ਧਮਾਕੇਦਾਰ ਐਂਟਰੀ, ਲਾਂਚ ਹੁੰਦੇ ਹੀ ਲੋਕਾਂ ਦੇ ਦਿਲਾਂ 'ਤੇ ਕਰਨ ਲੱਗੀਆਂ ਰਾਜ਼
- OMG! ਨਵੀਆਂ ਕਾਰਾਂ ਹੀ ਨਹੀਂ ਹੁਣ Second Hand ਕਾਰਾਂ ਖਰੀਦਣਾ ਵੀ ਹੋਵੇਗਾ ਮਹਿੰਗਾ, ਬੈਠਕ 'ਚ ਹੋ ਸਕਦਾ ਹੈ ਵੱਡਾ ਫੈਸਲਾ
- ਖੁਸ਼ਖਬਰੀ! Vi ਨੇ ਇਨ੍ਹਾਂ ਸ਼ਹਿਰਾਂ 'ਚ ਰੋਲਆਊਟ ਕੀਤੀ 5G ਸੁਵਿਧਾ, ਕੀ ਲਿਸਟ 'ਚ ਤੁਹਾਡੇ ਸ਼ਹਿਰ ਦਾ ਨਾਮ ਵੀ ਹੈ ਸ਼ਾਮਲ?