ETV Bharat / entertainment

ਅੱਜ ਸ਼ਾਮ ਬਾਲੀਵੁੱਡ ਵਾਲਿਆਂ ਨੂੰ ਪੰਜਾਬੀ ਗੀਤਾਂ ਉਤੇ ਨੱਚਾਉਂਦੇ ਨਜ਼ਰ ਆਉਣਗੇ ਦਿਲਜੀਤ ਦੁਸਾਂਝ, ਕਸ਼ਮੀਰ ਤੋਂ ਮੁੰਬਈ ਲਈ ਹੋਏ ਰਵਾਨਾ - DILJIT DOSANJH CONCERT MUMBAI

ਗਾਇਕ ਦਿਲਜੀਤ ਦੁਸਾਂਝ ਅੱਜ ਮੁੰਬਈ ਵਿੱਚ ਕੰਸਰਟ ਕਰਨ ਜਾ ਰਹੇ ਹਨ, ਇਸ ਤੋਂ ਪਹਿਲਾਂ ਗਾਇਕ ਕਸ਼ਮੀਰ ਪੁੱਜੇ ਹੋਏ ਸਨ।

Singer Diljit Dosanjh
Singer Diljit Dosanjh (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Dec 19, 2024, 1:07 PM IST

ਚੰਡੀਗੜ੍ਹ: ਦਿਲ-ਲੂਮੀਨਾਟੀ ਟੂਰ ਲੜੀ ਅਧੀਨ ਚੰਡੀਗੜ੍ਹ 'ਚ ਸਫ਼ਲ ਕੰਸਰਟ ਕਰਨ ਵਾਲੇ ਦਿਲਜੀਤ ਦੁਸਾਂਝ ਪਿਛਲੇ ਕਈ ਦਿਨਾਂ ਤੋਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਦਾ ਆਨੰਦ ਉਠਾ ਰਹੇ ਹਨ, ਜਿੱਥੇ ਅਮਿੱਟ ਯਾਦਾਂ ਦੀ ਛਾਪ ਛੱਡ ਉਹ ਅੱਜ ਵਾਪਸ ਪਰਤ ਰਹੇ ਹਨ, ਜੋ ਇਸੇ ਸ਼ਾਮ ਮੁੰਬਈ ਵਿਖੇ ਆਯੋਜਿਤ ਹੋਣ ਜਾ ਰਹੇ ਗ੍ਰੈਂਡ ਸ਼ੋਅ ਦਾ ਹਿੱਸਾ ਬਣਨਗੇ।

ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾ ਰਹੇ ਇਹ ਬਿਹਤਰੀਨ ਗਾਇਕ ਅਪਣੇ ਉਕਤ ਦੌਰੇ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੇ ਰਹੇ ਹਨ, ਜਿੰਨ੍ਹਾਂ ਡੱਲ ਝੀਲ ਦੇ ਕੰਢੇ ਜ਼ਬਰਵਾਨ ਪਹਾੜੀਆਂ ਵਿੱਚ ਆਦਿ ਸ਼ੰਕਰਾਚਾਰੀਆ ਮੰਦਰ, ਪੁਰਾਣੇ ਸ਼ਹਿਰ ਦੇ ਖਾਨਕਾਹ ਧਾਰਮਿਕ ਸਥਾਨ ਅਤੇ ਸ਼੍ਰੀਨਗਰ ਦੇ ਰੈਨਾਵਾੜੀ ਖੇਤਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਦੇ ਦ੍ਰਿਸ਼ ਅਪਣੇ ਚਾਹੁੰਣ ਵਾਲਿਆਂ ਨਾਲ ਸਾਂਝੇ ਕੀਤੇ ਹਨ।

ਉਕਤ ਸ਼ੋਅ ਲੜੀ ਦਰਮਿਆਨ ਦੇ ਹਰ ਪਲ਼ ਨੂੰ ਬੇਹੱਦ ਸ਼ਾਨਦਾਰ ਰੂਪ ਵਿੱਚ ਅਪਣੇ ਪ੍ਰਸੰਸ਼ਕਾਂ ਨਾਲ ਲਗਾਤਾਰ ਸਾਂਝੀ ਕਰ ਰਹੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ, ਜੋ ਕਸ਼ਮੀਰ ਦੇ ਸਥਾਨਕ ਲੋਕਾਂ ਖਾਸ ਕਰ ਬੱਚਿਆਂ ਨਾਲ ਖੁਸ਼ੀ ਭਰੇ ਅੰਦਾਜ਼ ਵਿੱਚ ਰੂਬਰੂ ਹੋਏ, ਜਿੰਨ੍ਹਾਂ ਦਾ ਹਰ ਜਗ੍ਹਾਂ ਉੱਥੋਂ ਦੇ ਮਿਲਣਸਾਰ ਨਿਵਾਸੀਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ।

ਡੱਲ ਝੀਲ 'ਤੇ ਆਪਣੀ ਸ਼ਿਕਰਾ ਸਵਾਰੀ ਦੌਰਾਨ ਉਨ੍ਹਾਂ ਉੱਥੋਂ ਦੇ ਰਵਾਇਤੀ ਕਸ਼ਮੀਰੀ ਪਹਿਰਾਵੇ ਨੂੰ ਨੁਮਾਇੰਦਗੀ ਦਿੰਦਿਆਂ ਚਾਹ, ਕਾਹਵਾ ਅਤੇ ਹੋਰ ਪਕਵਾਨਾਂ ਅਤੇ ਕੁਦਰਤੀ ਨਜ਼ਾਰਿਆਂ ਦਾ ਵੀ ਰੱਜਵਾਂ ਆਨੰਦ ਮਾਣਿਆ। ਮੁੰਬਈ ਲਈ ਰਵਾਨਗੀ ਭਰ ਚੁੱਕੇ ਦਿਲਜੀਤ ਦੁਸਾਂਝ ਦਾ ਉਲੀਕਿਆ ਗਿਆ ਅੱਜ ਦਾ ਇਹ ਵਿਸ਼ਾਲ ਕੰਸਰਟ ਮਹਾਲਕਸ਼ਮੀ ਰੇਸ ਕੋਰਸ ਵਿਖੇ ਸੰਪੰਨ ਹੋਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਵੱਡੇ ਪੱਧਰ ਉੱਪਰ ਅੰਜ਼ਾਮ ਦਿੱਤਾ ਗਿਆ ਹੈ।

ਓਧਰ ਉਕਤ ਸ਼ੋਅਜ਼ ਕ੍ਰਮ ਤੋਂ ਇਲਾਵਾ ਫਿਲਮੀ ਵਰਕਫਰੰਟ ਦੀ ਗੱਲ ਕਰੀਏ ਤਾਂ ਇੰਟਰਨੈਸ਼ਨਲ ਪੱਧਰ ਉੱਪਰ ਛਾਏ ਹੋਏ ਇਹ ਆਹਲਾ ਫ਼ਨਕਾਰ ਜਲਦ ਹੀ ਬਿੱਗ ਸੈੱਟਅੱਪ ਹਿੰਦੀ ਫਿਲਮ 'ਬਾਰਡਰ 2' ਦੀ ਸ਼ੂਟਿੰਗ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਪਹਿਲਾਂ ਸ਼ੈਡਿਊਲ ਜੰਮੂ ਕਸ਼ਮੀਰ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.