ਮੁੰਬਈ (ਬਿਊਰੋ):ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' ਦੇ ਪੱਕੇ ਮੁਕਾਬਲੇਬਾਜ਼ ਦੀ ਲਿਸਟ ਆਖਿਰਕਾਰ ਸਾਹਮਣੇ ਆ ਗਈ ਹੈ। ਆਉਣ ਵਾਲਾ ਸੀਜ਼ਨ ਧਮਾਕੇਦਾਰ ਹੋਵੇਗਾ, ਇਸ ਗੱਲ ਦਾ ਅੰਦਾਜ਼ਾਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਸ਼ੋਅ 'ਚ ਇੱਕ ਤੋਂ ਵੱਧ ਕੇ ਇੱਕ ਮੁਕਾਬਲੇਬਾਜ਼ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਸਲਮਾਨ ਖਾਨ ਦੇ ਹੋਸਟ ਸ਼ੋਅ ਬਿੱਗ ਬੌਸ ਦੇ ਮੁਕਾਬਲੇਬਾਜ਼ ਵੀ ਹਨ। ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ 'ਖਤਰੋਂ ਕੇ ਖਿਲਾੜੀ' ਦੇ 14ਵੇਂ ਸੀਜ਼ਨ ਦਾ ਨਿਰਦੇਸ਼ਨ ਕਰਨਗੇ।
'ਖਤਰੋਂ ਕੇ ਖਿਲਾੜੀ 14' ਦੇ ਮੁਕਾਬਲੇਬਾਜ਼:
ਅਭਿਸ਼ੇਕ ਕੁਮਾਰ: ਬਿੱਗ ਬੌਸ 17 ਦਾ ਪਹਿਲਾਂ ਰਨਰ ਅੱਪ ਅਭਿਸ਼ੇਕ ਕੁਮਾਰ 'ਖਤਰੋਂ ਕੇ ਖਿਲਾੜੀ 14' ਦਾ ਪਹਿਲਾਂ ਪ੍ਰਤੀਯੋਗੀ ਹੈ।
ਸਮਰਥ ਜੁਰੈਲ:ਬਿੱਗ ਬੌਸ 17 ਦੇ ਵਾਈਲਡ ਕਾਰਡ ਪ੍ਰਤੀਯੋਗੀ ਸਮਰਥ ਜੁਰੈਲ ਵੀ 'ਖਤਰੋਂ ਕੇ ਖਿਲਾੜੀ 14' ਦਾ ਕਨਫਰਮਡ ਪ੍ਰਤੀਯੋਗੀ ਬਣ ਗਿਆ ਹੈ।
ਗਸ਼ਮੀਰ ਮਹਾਜਨੀ: ਟੀਵੀ ਸੀਰੀਅਲ ਇਮਲੀ ਫੇਮ ਗਸ਼ਮੀਰ ਮਹਾਜਨੀ ਵੀ 'ਖਤਰੋਂ ਕੇ ਖਿਲਾੜੀ 14' 'ਚ ਆਪਣੀ ਤਾਕਤ ਦਿਖਾਉਂਦੇ ਨਜ਼ਰ ਆਉਣਗੇ।
ਸ਼ਿਲਪਾ ਸ਼ਿੰਦੇ:ਟੀਵੀ ਸ਼ੋਅ ਭਾਬੀ ਜੀ ਘਰ ਪਰ ਹੈ ਦੀ ਅੰਗੂਰੀ ਯਾਨੀ ਸ਼ਿਲਪਾ ਸ਼ਿੰਦੇ 'ਖਤਰੋਂ ਕੇ ਖਿਲਾੜੀ' 'ਚ ਪ੍ਰਤੀਯੋਗੀ ਵਜੋਂ ਆ ਰਹੀ ਹੈ।
ਨਿਮਰਤ ਕੌਰ ਆਹਲੂਵਾਲੀਆ:'ਛੋਟੀ ਸਰਦਾਰਨੀ' ਫੇਮ ਨਿਮਰਤ ਕੌਰ ਆਹਲੂਵਾਲੀਆ ਦਾ ਨਾਂ ਵੀ 'ਖਤਰੋਂ ਕੇ ਖਿਲਾੜੀ 14' ਦੀ ਲਿਸਟ 'ਚ ਸ਼ਾਮਲ ਹੋ ਗਿਆ ਹੈ।
ਆਸਿਮ ਰਿਆਜ਼: 'ਬਿੱਗ ਬੌਸ 13' ਦੇ ਪਹਿਲੇ ਰਨਰ ਅੱਪ ਆਸਿਮ ਰਿਆਜ਼ ਵੀ 'ਖਤਰੋਂ ਕੇ ਖਿਲਾੜੀ 14' ਦਾ ਹਿੱਸਾ ਹੋਣਗੇ।