ਫਿਰੋਜ਼ਪੁਰ: ਪੰਜਾਬ ਸਰਕਾਰ, ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਦੂਜੀ ਵਾਰ ਰਾਜ ਪੱਧਰੀ ਬਸੰਤ ਮੇਲਾ ਲਗਾ ਰਹੀ ਹੈ। ਫਿਰੋਜ਼ਪੁਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼-ਵਿਦੇਸ਼ ਤੋਂ ਲੋਕ ਫਿਰੋਜ਼ਪੁਰ ਵਿੱਚ ਇਸ ਤਿਉਹਾਰ ਨੂੰ ਮਨਾਉਣ ਲਈ ਆਉਂਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਹੈ ਅਤੇ ਫਿਰੋਜ਼ਪੁਰ ਦੀ ਪਤੰਗਬਾਜ਼ੀ ਬਹੁਤ ਮਸ਼ਹੂਰ ਹੁੰਦੀ ਹੈ।
ਕਦੋਂ ਤੇ ਕਿੱਥੇ ਹੋ ਰਿਹਾ ਬਸੰਤ ਮੇਲਾ
ਪੰਜਾਬ ਸਰਕਾਰ ਬਸੰਤ ਮੇਲਾ ਨਾਮਕ ਰਾਜ ਪੱਧਰੀ ਪਤੰਗਬਾਜ਼ੀ ਉਤਸਵ ਦਾ ਆਯੋਜਨ ਕਰ ਰਹੀ ਹੈ। ਬਸੰਤ ਮੇਲੇ ਵਿੱਚ ਨਾਕਆਊਟ ਮੈਚ ਸ਼ੁਰੂ ਹੋਏ। ਇਸ ਤੋਂ ਇਲਾਵਾ, ਜੋ ਸਭ ਤੋਂ ਖਾਸ ਰਹੇਗਾ ਉਹ ਹੈ ਇਹ ਪਤੰਗਬਾਜ਼ੀ ਟੂਰਨਾਮੈਂਟ। ਇਹ ਬਸੰਤ ਮੇਲਾ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਕਲਾਕਾਰ ਵੀ ਕਰਨਗੇ ਮਨੋਰੰਜਨ
ਇਸ ਮੌਕੇ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਦੇ ਪ੍ਰੋਫੈਸਰ ਰਾਹੁਲ ਚੋਪੜਾ ਨੇ ਦੱਸਿਆ ਕਿ ਬਸੰਤ ਮੇਲਾ ਪੰਜਾਬ ਸਰਕਾਰ ਵਲੋਂ ਲਗਵਾਇਆ ਜਾ ਰਿਹਾ ਹੈ। ਇਸ ਦੌਰਾਨ ਮੁਕਾਬਲੇ ਵੀ ਹੋਣਗੇ ਜਿਸ ਲਈ ਫਿਰੋਜ਼ਪੁਰ ਵਾਸੀ ਆਨਲਾਈਨ ਜਾਂ ਆਫਲਾਈਨ ਅਪਲਾਈ ਕਰ ਸਕਦੇ ਹਨ। ਇਸ ਦੌਰਾਨ ਪਤੰਗਬਾਜ਼ੀ ਮੁਕਾਬਲੇ ਹੋਣਗੇ ਜਿਸ ਲਈ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਖਾਣ-ਪੀਣ ਦੇ ਸਟਾਲ ਵੀ ਲੱਗਣਗੇ। ਵੱਡੇ ਪੰਜਾਬੀ ਕਲਾਕਾਰ ਵੀ ਬਸੰਤ ਮੇਲੇ ਵਿੱਚ ਪਹੁੰਚਣਗੇ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਫਿਰੋਜ਼ਪੁਰ ਤੇ ਹੋਰ ਸੂਬਿਆਂ ਵੀ ਲੋਕ ਇੱਥੇ ਆ ਕੇ ਬਸੰਤ ਮੇਲੇ ਦਾ ਆਨੰਦ ਮਾਨਣ।
ਦੋ ਦਿਨ ਚੱਲੇਗਾ ਬਸੰਤ ਮੇਲਾ, ਜੇਤੂਆਂ ਨੂੰ ਮਿਲਣਗੇ ਲੱਖਾਂ ਦੇ ਇਨਾਮ
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਫਾਈਨਲ ਮੈਚ ਅਤੇ ਸੱਭਿਆਚਾਰਕ ਪ੍ਰੋਗਰਾਮ 27 ਅਤੇ 28 ਜਨਵਰੀ ਨੂੰ ਹੋਵੇਗਾ। ਸਭ ਤੋਂ ਵੱਡੇ ਪਤੰਗ ਉਡਾਉਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬੱਚਿਆਂ, ਮੁੰਡਿਆਂ, ਕੁੜੀਆਂ ਅਤੇ ਪਤੰਗ ਉਡਾਉਣ ਵਾਲਿਆਂ ਵਿਚਕਾਰ ਮੁਕਾਬਲੇ ਦੇ ਜੇਤੂਆਂ ਨੂੰ ਨਕਦੀ ਇਨਾਮ ਵੀ ਦਿੱਤੇ ਜਾਣਗੇ।
ਇਸ ਤੋਂ ਇਲਾਵਾ, ਰੈੱਡ ਕਰਾਸ ਦੇ ਸੈਕਟਰੀ ਅਸ਼ੋਕ ਬਹਿਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਤੇ ਨੇਕ ਉਪਰਾਲਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਮੇਲਾ ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੇਲੇ ਨੂੰ ਲੈ ਕੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਫਿਰੋਜ਼ਪੁਰ ਤੋਂ ਹੀ ਨਹੀਂ, ਸਗੋਂ ਹੋਰ ਸੂਬਿਆਂ ਤੋਂ ਵੀ ਲੋਕ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ।
ਦੂਜੇ ਪਾਸੇ, ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਵੀ ਹਰ ਵਰਗ ਦੇ ਲੋਕਾਂ ਨੂੰ ਕਿਹਾ ਕਿ ਉਹ ਬਸੰਤ ਮੇਲੇ ਵਿੱਚ ਜ਼ਰੂਰ ਸ਼ਾਮਲ ਹੋਣ ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ।