ਹੈਦਰਾਬਾਦ: ਮੁੰਬਈ ਪੁਲਿਸ ਨੇ ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦਾ ਬਿਆਨ ਦਰਜ ਕੀਤਾ ਹੈ। ਇਹ ਮਾਮਲਾ ਪਿਛਲੇ ਹਫ਼ਤੇ 16 ਜਨਵਰੀ ਨੂੰ ਬਾਂਦਰਾ (ਮੁੰਬਈ) ਵਿੱਚ ਇੱਕ ਬੰਗਲਾਦੇਸ਼ੀ ਨਾਗਰਿਕ ਦੀ ਉਸ ਦੀ ਰਿਹਾਇਸ਼ ’ਤੇ ਚਾਕੂ ਮਾਰਨ ਨਾਲ ਸੰਬੰਧਤ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਾਨੂੰਨ ਅਤੇ ਵਿਵਸਥਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਸੱਤਿਆਨਾਰਾਇਣ ਚੌਧਰੀ ਦੇ ਅਨੁਸਾਰ ਅਦਾਕਾਰ ਸੈਫ ਅਲੀ ਖਾਨ ਦਾ ਬਿਆਨ ਵੀਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ 'ਸਤਿਗੁਰੂ ਸ਼ਰਨ' 'ਤੇ ਦਰਜ ਕੀਤਾ ਗਿਆ। ਨਿਊਜ਼ਵਾਇਰ ਮੁਤਾਬਕ ਸੂਤਰਾਂ ਨੇ ਦੱਸਿਆ ਕਿ ਸੈਫ ਅਲੀ ਖਾਨ ਨੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਸਤਿਗੁਰੂ ਸ਼ਰਨ ਬਿਲਡਿੰਗ ਦੀ 11ਵੀਂ ਮੰਜ਼ਿਲ 'ਤੇ ਆਪਣੇ ਬੈੱਡਰੂਮ 'ਚ ਸਨ। ਉਸਨੇ ਆਪਣੇ ਛੋਟੇ ਪੁੱਤਰ ਜਹਾਂਗੀਰ (ਜੇਹ) ਦੀ ਦੇਖਭਾਲ ਕਰਨ ਵਾਲੀ ਦੀਆਂ ਚੀਕਾਂ ਸੁਣੀਆਂ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਹ ਅਤੇ ਕਰੀਨਾ ਆਪਣੇ ਬੇਟੇ ਦੇ ਕਮਰੇ 'ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਹਮਲਾਵਰ ਨੂੰ ਦੇਖਿਆ।
ਸੂਤਰਾਂ ਮੁਤਾਬਕ ਸੈਫ ਅਲੀ ਖਾਨ ਨੇ ਪੁਲਿਸ ਨੂੰ ਦੱਸਿਆ ਕਿ (ਜੇਹ ਦੀ ਦੇਖਭਾਲ ਕਰਨ ਵਾਲੀ) ਐਲੀਮਾ ਫਿਲਿਪਸ ਡਰੀ ਹੋਈ ਸੀ ਅਤੇ ਚੀਕ ਰਹੀ ਸੀ। ਜਦੋਂ ਉਹ ਜੇਹ ਦੇ ਕਮਰੇ ਵਿੱਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਜੇਹ ਰੋ ਰਿਹਾ ਸੀ। ਐਲੀਮਾ ਫਿਲਿਪਸ ਨੇ ਦੱਸਿਆ ਕਿ ਹਮਲਾਵਰ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਦਾਕਾਰ ਨੇ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸੈਫ ਦੀ ਪਿੱਠ, ਗਰਦਨ ਅਤੇ ਹੱਥਾਂ 'ਤੇ ਚਾਕੂ ਨਾਲ ਕਈ ਵਾਰ ਕੀਤੇ। ਹਮਲੇ ਤੋਂ ਬਾਅਦ ਅਦਾਕਾਰ ਨੂੰ ਤੁਰੰਤ ਇਲਾਜ ਲਈ ਲੀਲਾਵਤੀ ਹਸਪਤਾਲ ਲਿਜਾਇਆ ਗਿਆ।
ਸੂਤਰਾਂ ਨੇ ਦੱਸਿਆ ਇਸ ਸਮੇਂ ਦੌਰਾਨ ਐਲੀਮਾ ਫਿਲਿਪਸ ਜੇਹ ਦੇ ਨਾਲ ਬਾਹਰ ਭੱਜ ਗਈ। ਉਨ੍ਹਾਂ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ। ਸੂਤਰਾਂ ਨੇ ਅੱਗੇ ਦੱਸਿਆ ਕਿ ਸੈਫ ਨੇ ਕਿਹਾ ਕਿ ਅਜਨਬੀ ਨੂੰ ਦੇਖ ਕੇ ਹਰ ਕੋਈ ਡਰ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਉਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ।
ਹਮਲਾਵਰ ਦੀ ਪਛਾਣ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਵਜੋਂ ਹੋਈ ਹੈ। ਇਹ ਪਿਛਲੇ ਸਾਲ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ। ਮੁੰਬਈ ਪੁਲਿਸ ਦੀਆਂ ਘੱਟੋ-ਘੱਟ 20 ਟੀਮਾਂ ਨੇ ਉਸ ਨੂੰ ਤਿੰਨ ਦਿਨਾਂ ਬਾਅਦ 19 ਜਨਵਰੀ ਨੂੰ ਮੁੰਬਈ ਨੇੜੇ ਠਾਣੇ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਮੁਤਾਬਕ ਐਕਟਰ ਦੇ ਫਲੈਟ 'ਚ ਦਾਖਲ ਹੋਇਆ ਵਿਅਕਤੀ ਚੋਰੀ ਦੀ ਨੀਅਤ ਨਾਲ ਦਾਖਲ ਹੋਇਆ ਸੀ। ਸਤਿਆਨਾਰਾਇਣ ਚੌਧਰੀ ਨੇ ਕਿਹਾ, 'ਪਹਿਲਾਂ ਬਾਂਦਰਾ ਪੁਲਿਸ ਨੇ ਕਰੀਨਾ ਕਪੂਰ ਦਾ ਬਿਆਨ ਵੀ ਦਰਜ ਕੀਤਾ ਸੀ।'
ਪੁਲਿਸ ਨੂੰ ਮੁਲਜ਼ਮ ਦੀਆਂ ਉਂਗਲਾਂ ਦੇ ਮਿਲੇ ਨਿਸ਼ਾਨ
ਬੁੱਧਵਾਰ ਨੂੰ ਮੁੰਬਈ ਪੁਲਿਸ ਨੂੰ ਅਦਾਕਾਰ ਦੇ ਘਰ ਤੋਂ ਮੁਲਜ਼ਮ ਦੇ ਕਈ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਨੂੰ ਇਮਾਰਤ ਦੀਆਂ ਪੌੜੀਆਂ, ਟਾਇਲਟ ਦੇ ਦਰਵਾਜ਼ੇ ਅਤੇ ਉਸਦੇ ਪੁੱਤਰ ਜੇਹ ਦੇ ਕਮਰੇ ਦੇ ਦਰਵਾਜ਼ੇ ਦੇ ਹੈਂਡਲ 'ਤੇ ਮੁਲਜ਼ਮ ਦੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਹਨ।
ਇਹ ਵੀ ਪੜ੍ਹੋ:
Conclusion: