ETV Bharat / entertainment

ਨਵੀਂ ਪੰਜਾਬੀ ਫਿਲਮ ਦਾ ਐਲਾਨ, ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਕਈ ਚਰਚਿਤ ਚਿਹਰੇ - NEW PUNJABI FILM

ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਕਈ ਵੱਡੇ ਚਿਹਰੇ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Main Tere Qurbaan
Main Tere Qurbaan (Film Poster)
author img

By ETV Bharat Entertainment Team

Published : Jan 24, 2025, 11:38 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵੰਨ-ਸੁਵੰਨਤਾ ਭਰਿਆ ਰੂਪ ਅਖ਼ਤਿਆਰ ਕਰਦੇ ਜਾ ਰਹੇ ਸਿਨੇਮਾ ਸਾਂਚੇ ਦਾ ਇਜ਼ਹਾਰ ਕਰਵਾਏਗੀ ਅੱਜ ਐਲਾਨੀ ਹੋਈ ਇੱਕ ਹੋਰ ਅਲਹਦਾ ਵਿਸ਼ਾ ਸਾਰ ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਅਨਿਲ ਕੁਮਾਰ 5 ਸਟੋਨ ਪਿਕਚਰਜ਼ ਪ੍ਰਾਈਵੇਟ ਲਿਮਿਟਡ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਆਈ ਜੀ ਸਟੂਡਿਓਜ਼' ਦੀ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਵਿੰਦਰ ਸਿੰਘ ਕਰਨਗੇ, ਜੋ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਅਪਣੀ ਨਵੀਂ ਅਤੇ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।

ਨਿਰਮਾਤਾ ਅਨਿਲ ਕੁਮਾਰ ਭੰਡਾਰੀ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਇੱਕ ਕਹਾਣੀ ਹੈ, ਜੋ ਤੁਹਾਡੇ ਦਿਲ ਅਤੇ ਰੂਹ ਨੂੰ ਛੂਹ ਲਵੇਗੀ ਦੀ ਟੈਗ-ਲਾਇਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਸਾਵਨ ਰੂਪੋਵਾਲੀ, ਬੰਟੀ ਬੈਂਸ ਅਤੇ ਨਾਇਕਰਾ ਢਿੱਲੋਂ ਲੀਡਿੰਗ ਕਿਰਦਾਰ ਪਲੇਅ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਸੰਦੀਪ ਸਿੱਧੂ, ਕੁਲਜਿੰਦਰ ਸਿੱਧੂ, ਸਤਵੰਤ ਕੌਰ ਅਤੇ ਸ਼ਵਿੰਦਰ ਮਾਹਲ ਆਦਿ ਜਿਹੇ ਮੰਨੇ-ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਰੁਮਾਂਟਿਕ ਡ੍ਰਾਮੈਟਿਕ ਅਤੇ ਸੰਗੀਤਮਈ ਕਹਾਣੀ ਅਧਾਰਿਤ ਉਕਤ ਫਿਲਮ ਦੇ ਕਾਰਜਕਾਰੀ ਨਿਰਮਾਤਾ ਇੰਦਰਜੀਤ ਗਿੱਲ, ਸੰਗੀਤਕਾਰ ਗੁਰਮੀਤ ਸਿੰਘ ਅਤੇ ਗੋਲਡ ਬੁਆਏ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਦੇ ਰੂਪ ਵਿੱਚ ਜ਼ਿੰਮੇਵਾਰੀ ਸ਼ਿਵ ਸ਼ਕਤੀ ਨਿਭਾਉਣਗੋ, ਜੋ ਇਸ ਤੋਂ ਪਹਿਲਾਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਨੂੰ ਖੂਬਸੂਰਤ ਨਕਸ਼ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਪੰਜਾਬ ਦੇ ਮੋਹਾਲੀ-ਖਰੜ ਅਤੇ ਇੰਨ੍ਹਾਂ ਦੇ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਅਤੇ 02 ਮਈ 2025 ਨੂੰ ਵਿਸ਼ਵ ਭਰ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਇਸ ਪ੍ਰਭਾਵਪੂਰਨ ਫਿਲਮ ਨੂੰ ਆਈ ਜੀ ਸਟੂਡੀਓਜ਼ ਦੁਆਰਾ ਵਿਸ਼ਵ-ਵਿਆਪੀ ਪੱਧਰ ਉੱਪਰ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.