ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਕਾਮੇਡੀਅਨ ਅਤੇ ਹੋਸਟ ਕਪਿਲ ਸ਼ਰਮਾ, ਜੋ ਅਪਣੀ ਨਵੀਂ ਫਿਲਮ 'ਕਿਸ ਕਿਸ ਕੋ ਪਿਆਰ ਕਰੂੰ 2' ਨੂੰ ਲੈ ਕੇ ਮੁੜ ਸੁਰਖੀਆਂ ਵਿਚ ਬਣੇ ਹੋਏ ਹਨ, ਜਿੰਨ੍ਹਾਂ ਦੀ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫਿਲਮ ਵਿੱਚ ਪ੍ਰਸਿੱਧ ਅਦਾਕਾਰ ਅਖਿਲੇਂਦਰ ਮਿਸ਼ਰਾ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ, ਜੋ ਇਸ ਵਿੱਚ ਕਾਫ਼ੀ ਮਹੱਤਵਪੂਰਨ ਨਿਭਾਉਣ ਜਾ ਰਹੇ ਹਨ।
'ਵੀਨਸ ਵਰਲਡਵਾਈਡ ਐਂਟਰਟੇਨਮੈਂਟ' ਦੇ ਬੈਨਰ ਅਧੀਨ ਅਤੇ 'ਅੱਬਾਸ ਮਸਤਾਨ ਫਿਲਮ ਪ੍ਰੋਡੋਕਸ਼ਨ' ਦੇ ਸੁਯੰਕਤ ਨਿਰਮਾਣ ਸਹਿਯੋਗ ਨਾਲ ਮਸ਼ਹੂਰ ਨਿਰਮਾਤਾਵਾਂ ਰਤਨ ਜੈਨ ਅਤੇ ਗਣੇਸ਼ ਜੈਨ ਦੁਆਰਾ ਬਣਾਈ ਜਾ ਰਹੀ ਉਕਤ ਕਾਮੇਡੀ ਡ੍ਰਾਮੈਟਿਕ ਦਾ ਨਿਰਦੇਸ਼ਨ ਅਨੁਕਲਪ ਗੋਸਵਾਮੀ ਦੁਆਰਾ ਕੀਤਾ ਗਿਆ ਹੈ।
ਸਾਲ 2015 ਦੀ ਹਿੱਟ ਫਿਲਮ 'ਕਿਸ ਕਿਸਕੋ ਪਿਆਰ ਕਰੂੰ' ਦੇ ਸੀਕਵਲ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਮਨਜੋਤ ਸਿੰਘ, ਵਿਪਨ ਸ਼ਰਮਾ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ, ਜਿੰਨ੍ਹਾਂ ਨਾਲ ਹੀ ਬੇਹੱਦ ਪ੍ਰਭਾਵੀ ਰੋਲ ਵਿੱਚ ਨਜ਼ਰ ਆਉਣਗੇ ਅਖਿਲੇਂਦਰ ਮਿਸ਼ਰਾ, ਜਿੰਨ੍ਹਾਂ ਵੱਲੋਂ ਇਸ ਫਿਲਮ ਵਿੱਚ ਲੀਡ ਰੋਲ ਅਦਾ ਕਰ ਰਹੇ ਅਦਾਕਾਰ ਕਪਿਲ ਸ਼ਰਮਾ ਨਾਲ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਬਾਲੀਵੁੱਡ ਦੇ ਅਜ਼ੀਮ ਅਦਾਕਾਰ ਵਜੋਂ ਜਾਣੇ ਜਾਂਦੇ ਅਦਾਕਾਰ ਅਖਿਲੇਂਦਰ ਮਿਸ਼ਰਾ ਦੀ ਕਪਿਲ ਸ਼ਰਮਾ ਨਾਲ ਇਹ ਪਹਿਲੀ ਫਿਲਮ ਹੈ, ਜਿੰਨ੍ਹਾਂ ਦੀ ਆਨ ਸਕ੍ਰੀਨ ਸ਼ਾਨਦਾਰ ਕੈਮਿਸਟਰੀ ਵੀ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ।
ਛੋਟੇ ਪਰਦੇ ਉਪਰ ਇਤਿਹਾਸ ਰਚ ਦੇਣ ਵਾਲੇ ਸੀਰੀਅਲ 'ਚੰਦਰਕਾਂਤਾ' ਵਿੱਚ ਨਿਭਾਏ 'ਯੁਕੂ' ਦੇ ਕਿਰਦਾਰ ਦੁਆਰਾ ਬਤੌਰ ਅਦਾਕਾਰ ਘਰ ਘਰ ਤੱਕ ਅਪਣੀ ਪਹੁੰਚ ਬਣਾਉਣ ਵਿੱਚ ਕਾਮਯਾਬ ਰਹੇ ਇਹ ਬਾਕਮਾਲ ਅਦਾਕਾਰ, ਜੋ ਇੰਨੀ ਦਿਨੀਂ ਅਪਣੀਆਂ ਅਸਲ ਜੜ੍ਹਾਂ ਰਹੇ ਰੰਗਮੰਚ ਨੂੰ ਮਾਣ ਅਤੇ ਜੀਵੰਤ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ।
ਓਧਰ ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਇੰਨੀ ਦਿਨੀਂ ਚੁਣਿੰਦਾ ਫਿਲਮਾਂ ਦਾ ਹਿੱਸਾ ਬਣਨਾ ਪਸੰਦ ਕਰ ਰਹੇ ਅਦਾਕਾਰ ਅਖਲਿੰਦਰ ਮਿਸ਼ਰਾ, ਜੋ ਲੰਮੇਂ ਸਮੇਂ ਬਾਅਦ ਉਕਤ ਫਿਲਮ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।
ਇਹ ਵੀ ਪੜ੍ਹੋ: