ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਨਿਊ ਸੁੰਦਰ ਨਗਰ 33 ਫੁੱਟਾ ਰੋਡ 'ਤੇ ਇੱਕ ਖਿਡੌਣਿਆਂ ਦੀ ਦੁਕਾਨ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਕਾਰਨ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਉਸ ਦੀ ਦੁਕਾਨ ਦੇ ਬਹੁਤ ਨੇੜਿਓਂ ਲੰਘਦੀਆਂ ਹਨ ਅਤੇ ਅੱਗ ਤਾਰਾਂ ਵਿੱਚੋਂ ਨਿਕਲਣ ਵਾਲੀ ਚੰਗਿਆੜੀ ਕਾਰਨ ਲੱਗੀ ਹੈ।
ਉੱਥੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਦੁਕਾਨ ਪੂਰੀ ਤਰ੍ਹਾਂ ਸੜ ਗਈ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ, ਦੁਕਾਨ ਦੇ ਬਾਹਰ ਤਾਰਾਂ ਦਾ ਜਾਲ ਪਿਆ ਹੋਇਆ ਹੈ ਅਤੇ ਨੇੜਲੇ ਦੁਕਾਨਦਾਰਾਂ ਨੇ ਵੀ ਕਿਹਾ ਕਿ ਇਸ ਵਿੱਚ ਬਿਜਲੀ ਮਹਿਕਮੇ ਦੀ ਗਲਤੀ ਹੈ। ਜਿਸ ਕਰਕੇ ਇਸ ਦੁਕਾਨਦਾਰ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਜਾਂ ਮਹਿਕਮੇ ਨੂੰ ਇਸ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
- ਮੂਸੇਵਾਲਾ ਦੇ ਕਰੀਬੀ ਦੋਸਤ ਪਰਗਟ ਸਿੰਘ ਨੂੰ ਗੈਂਗਸਟਰਾਂ ਨੇ ਬਣਾਇਆ ਨਿਸ਼ਾਨਾ, ਘਰ ਦੇ ਬਾਹਰ ਚਲਾਈਆਂ ਗੋਲੀਆਂ
- ਸਰਪੰਚ ਨੇ ਆਪਣੀ ਪਾਰਟੀ 'ਤੇ ਚੁੱਕੇ ਸਵਾਲ, ਫਿਰ ਵੀਡੀਓ ਵਾਇਰਲ ਹੁੰਦੇ ਹੀ ਹੋ ਗਿਆ ਪੰਗਾ, ਜਾਣੋ ਪੂਰਾ ਮਾਮਲਾ
- ਵਾਹਘਾ ਬਾਰਡਰ 'ਤੇ ਹੁੰਦੀ ਰਿਟਰੀਟ ਸੈਰੇਮਨੀ ਦਾ ਬਦਲਿਆ ਸਮਾਂ,ਜਾਣੋਂ ਬਦਲਾਅ ਮਗਰੋਂ ਪਰੇਡ ਦਾ ਨਵਾਂ ਸਮਾਂ
ਦੁਕਾਨਦਾਰ ਦਾ ਹੋਇਆ ਭਾਰੀ ਨੁਕਸਾਨ
ਦੁਕਾਨਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਦੁਕਾਨ ਨੂੰ ਅੱਗ ਲੱਗੀ ਤਾਂ ਇੱਕ ਰਾਹਗੀਰ ਨੇ ਰਾਤ 2 ਵਜੇ ਉਨ੍ਹਾਂ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ। ਜਿਸ 'ਤੇ ਉਹ ਤੁਰੰਤ ਦੁਕਾਨ 'ਤੇ ਪਹੁੰਚਿਆ ਅਤੇ ਸ਼ਟਰ ਚੁੱਕਿਆ ਹਰ ਪਾਸੇ ਅੱਗ ਦਿਖਾਈ ਦੇ ਰਹੀ ਸੀ। ਦੁਕਾਨ ਦੇ ਬਾਹਰ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਹੋਇਆ ਹੈ। ਘਟਨਾ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਾਵਰਕਾਮ ਦੇ ਕਰਮਚਾਰੀਆਂ ਨੂੰ ਵੀ ਕਿਹਾ ਕਿ ਦੁਕਾਨ ਵਿੱਚ ਅੱਗ ਲੱਗ ਗਈ ਹੈ ਅਤੇ ਉਨ੍ਹਾਂ ਨੂੰ ਬਿਜਲੀ ਸਪਲਾਈ ਕੱਟਣੀ ਚਾਹੀਦੀ ਹੈ ਪਰ ਪਾਵਰਕਾਮ ਦੇ ਕਰਮਚਾਰੀ ਨੇ 15-20 ਮਿੰਟਾਂ ਬਾਅਦ ਬਿਜਲੀ ਸਪਲਾਈ ਕੱਟੀ, ਉਦੋਂ ਤੱਕ ਅੱਗ ਹਰ ਪਾਸੇ ਫੈਲ ਚੁੱਕੀ ਸੀ।