ਚੰਡੀਗੜ੍ਹ: ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਇੰਨੀ ਦਿਨੀਂ ਖਾਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ ), ਜਿਸ ਵਿੱਚ ਲੀਡ ਭੂਮਿਕਾ ਨਿਭਾ ਰਹੇ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਇਸੇ ਨਾਂਅ ਵਾਲੇ ਦਰਸ਼ਕਾਂ ਨੂੰ ਇੱਕ ਖਾਸ ਸਰਪ੍ਰਾਈਜ਼ ਦਿੰਦਿਆਂ ਅਪਣੀ ਇਸ ਫਿਲਮ ਦੇ ਹੋਣ ਜਾ ਰਹੇ ਵਿਸ਼ੇਸ਼ ਪ੍ਰੀਮੀਅਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਸਟੂਡਿਓਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਅਤੇ ਮੰਨੋਰੰਜਕ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ।
ਪਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਬੀਐਨ ਸ਼ਰਮਾ, ਸੁੱਖੀ ਚਾਹਲ, ਸੁਖਵਿੰਦਰ ਰਾਜ, ਰਾਣਾ ਰਣਬੀਰ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ ਅਤੇ ਸਰਦਾਰ ਸੋਹੀ ਵੱਲੋਂ ਵੀ ਮਹੱਤਵਪੂਰਨ ਕਿਰਦਾਰਾਂ ਅਦਾ ਕੀਤੇ ਗਏ ਹਨ।
07 ਫ਼ਰਵਰੀ ਨੂੰ ਵਰਲਡ-ਵਾਈਡ ਪ੍ਰਦਸ਼ਿਤ ਹੋਣ ਜਾ ਰਹੀ ਅਤੇ ਮੇਨ ਸਟ੍ਰੀਮ ਸਿਨੇਮਾ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਗਈ ਇਸ ਸੰਗੀਤਮਈ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਜੈਲੈਸ਼ ਉਬਰਾਏ, ਸੰਪਾਦਕ ਭਾਰਤ ਐਸ ਰਾਵਤ, ਗੀਤਕਾਰ-ਗਾਇਕ ਅਤੇ ਕੰਪੋਜ਼ਰ ਸਤਿੰਦਰ ਸਰਤਾਜ, ਸੰਗੀਤਕਾਰ ਬੀਟ ਮਨਿਸਟਰ, ਐਸੋਸੀਏਟ ਨਿਰਦੇਸ਼ਕ ਵਰਿੰਦਰ ਸ਼ਰਮਾ, ਕਾਸਟਿਊਮ ਡਿਜ਼ਾਈਨਰ ਤੇਜਿੰਦਰ ਕੌਰ, ਪ੍ਰੋਡੋਕਸ਼ਨ ਡਿਜ਼ਾਈਨਰ ਸ਼ੀਨਾ ਸੈਣੀ, ਕ੍ਰਿਏਟਿਵ ਨਿਰਦੇਸ਼ਕ ਸਿਮਰਨ ਚਾਹਲ, ਕੋਰਿਓਗ੍ਰਾਫ਼ਰ ਤੁਸ਼ਾਰ ਕਾਲੀਆ ਅਤੇ ਰਿਚੀ ਬਰਟਨ, ਕਾਰਜਕਾਰੀ ਨਿਰਮਾਤਾ ਸਾਧਵੀ ਜੇਠੀ ਇਸਰ ਅਤੇ ਲਾਈਨ ਨਿਰਮਾਤਾ ਦਾ ਥੀਏਟਰ ਆਰਮੀ ਫਿਲਮਜ਼ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਗਈ ਉਕਤ ਫਿਲਮ ਨਾਲ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਸਰਤਾਜ ਫਿਲਮਜ਼' ਦਾ ਵੀ ਆਗਾਜ਼ ਕਰਨ ਜਾ ਰਹੇ ਹਨ, ਜਿਸ ਅਧੀਨ ਬਣਾਈ ਜਾਣ ਵਾਲੀ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ।
ਇਹ ਵੀ ਪੜ੍ਹੋ: