ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਿੱਤ ਨਵੀਆਂ ਪੈੜ੍ਹਾਂ ਪੁੱਟਦੇ ਜਾ ਰਹੇ ਹਨ ਗਾਇਕ ਜੀ ਖਾਨ, ਜੋ ਅਪਣਾ ਨਵਾਂ ਦੋਗਾਣਾ 'ਕ੍ਰੀਮ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੇ ਜਲਦ ਰਿਲੀਜ਼ ਹੋ ਰਹੇ ਇਸ ਨਵੇਂ ਟ੍ਰੈਕ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਵੀਰਾ ਸਿੰਘ ਮਸ਼ਾਨ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ।
'ਏਬੀ ਡਿਜੀਟਲ' ਅਤੇ 'ਆਰਗਨਾਈਜਡ ਰਾਈਮੇ' ਵੱਲੋਂ 28 ਜਨਵਰੀ ਨੂੰ ਵੱਡੇ ਪੱਧਰ ਉੱਪਰ ਪੇਸ਼ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਆ ਰਹੇ ਉਕਤ ਦੋਗਾਣਾ ਗੀਤ ਨੂੰ ਅਵਾਜ਼ਾਂ ਜੀ ਖਾਨ ਅਤੇ ਜੈਸਮੀਨ ਅਖ਼ਤਰ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਕੁਲਸ਼ਾਨ ਸੰਧੂ ਨੇ ਤਿਆਰ ਕੀਤਾ ਹੈ।