ਨਵੀਂ ਦਿੱਲੀ: ਅੱਜ ਬੁੱਧਵਾਰ 12 ਫਰਵਰੀ ਨੂੰ ਗੁਰੂ ਰਵਿਦਾਸ ਜਯੰਤੀ ਹੈ। ਇਸ ਮੌਕੇ 'ਤੇ ਅੱਜ ਬੈਂਕ ਬੰਦ ਰਹਿਣਗੇ। ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ਸਰਕਾਰੀ ਕਰਮਚਾਰੀਆਂ ਲਈ ਗੁਰੂ ਰਵਿਦਾਸ ਜਯੰਤੀ 'ਤੇ ਸੀਮਤ ਛੁੱਟੀ ਦੀ ਥਾਂ 'ਤੇ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ (RBI) ਨੇ 12 ਫਰਵਰੀ ਨੂੰ ਦਿੱਲੀ ਵਿੱਚ ਬੈਂਕ ਛੁੱਟੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ
ਫੈਡਰਲ ਬੈਂਕ ਕੈਲੰਡਰ ਦੇ ਅਨੁਸਾਰ, ਦੇਸ਼ ਦੇ ਸਾਰੇ ਬੈਂਕ ਅੱਜ ਬੰਦ ਨਹੀਂ ਰਹਿਣਗੇ। ਇਹ ਸੂਬੇ ਦਰ ਸੂਬੇ ਵਿੱਚ ਵੱਖਰਾ ਹੁੰਦਾ ਹੈ। ਗੁਰੂ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਹਿਮਾਚਲ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ। ਗੁਰੂ ਰਵਿਦਾਸ ਜਯੰਤੀ ਮਾਘ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਈ ਜਾਂਦੀ ਹੈ।
ਬੁੱਧਵਾਰ ਨੂੰ ਆਈਜ਼ੌਲ ਵਿੱਚ ਸਥਾਨਕ ਛੁੱਟੀ