ਮਹਿਲਾ ਕੋਮਲ ਹੈ, ਕਮਜੋਰ ਨਹੀਂ: ਸੋਨਾਲੀ ਗਿਰੀ - ਸੋਨਾਲੀ ਗਿਰੀ
🎬 Watch Now: Feature Video
ਰੂਪਨਗਰ: ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ (dc roopnagar sonali giri gives message on women's day) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਪਰ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਹਿਲਾ ਕੋਮਲ ਹੋ ਸਕਦੀ ਹੈ, ਕਮਜੋਰ ਨਹੀਂ (women can be soft, not weak:sonali giri)। ਉਨ੍ਹਾਂ ਕਿਹਾ ਨਾਰੀ ਦੇ ਅਨੇਕ ਰੂਪ ਹਨ (women have multiple forms)। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਆਈਏਐਸ ਗਿਰੀ ਨੇ ਕਿਹਾ ਕਿ ਮਹਿਲਾਵਾਂ ਨੂੰ ਕਿਸੇ ਤੋਂ ਵੀ ਡਰਨ ਦੀ ਜ਼ਰੂਰਤ ਨਹੀਂ (women do not need to fear) ਹੈ। ਮਹਿਲਾਵਾਂ ਨਾ ਤਾਂ ਕਮਜ਼ੋਰ ਹਨ ਅਤੇ ਨਾ ਹੀ ਕਿਸੇ ਤੋਂ ਘੱਟ ਹਨ (women are not less than others)। ਮਹਿਲਾਵਾਂ ਦੇਸ਼ ਦੀ ਅੱਧੀ ਆਬਾਦੀ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਹਰੇਕ ਔਕੜ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਸੋਨਾਲੀ ਗਿਰੀ ਵੱਲੋਂ ਆਜ ਖ਼ਾਸ ਤੌਰ ਤੇ ਛੋਟੇ ਬੱਚਿਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਜੇਕਰ ਉਨ੍ਹਾਂ ਨੂੰ ਸਕੂਲ ਵਿਚ ਕਿਸੇ ਪ੍ਰਕਾਰ ਦੀ ਕੋਈ ਛੇੜ-ਛਾੜ ਹੁੰਦੀ ਹੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਰੂਰ ਦਸੋ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
Last Updated : Feb 3, 2023, 8:18 PM IST