ਲਹਿਰਾਗਾਗਾ: ਮੀਂਹ ਕਾਰਨ ਰੇਲਵੇ ਅੰਡਰਪਾਸ 'ਚ ਜਮ੍ਹਾਂ ਹੋਇਆ 10 ਫੁੱਟ ਪਾਣੀ
ਲਹਿਰਾਗਾਗਾ: ਸੋਮਵਾਰ ਰਾਤ ਨੂੰ ਪਏ ਭਾਰੀ ਮੀਂਹ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਭਾਰੀ ਮੀਂਹ ਕਾਰਨ ਸ਼ਹਿਰ ਵਿੱਚ ਬਣੇ ਰੇਲਵੇ ਅੰਡਰਬ੍ਰਿਜ ਵਿੱਚ 10 ਤੋਂ 15 ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ। ਮੀਂਹ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਸਿਆਸੀ ਆਗੂ ਵਿਕਾਸ ਦੇ ਨਾਂਅ 'ਤੇ ਲੋਕਾਂ ਕੋਲੋਂ ਸਿਰਫ਼ ਵੋਟਾਂ ਲੈਂਦੇ ਹਨ, ਸਮੇਂ ਨਾਲ ਕੁਰਸੀ ਬਦਲ ਜਾਂਦੀ ਹੈ ਪਰ ਸ਼ਹਿਰ ਦੀ ਹਾਲਤ ਨਹੀਂ ਬਦਲਦੀ। ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪਿਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ।