ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਦੀ ਚਕਾਚੌਂਧ ਵਿੱਚ ਅੱਜਕੱਲ੍ਹ ਕਾਫ਼ੀ ਇਜ਼ਾਫਾ ਹੁੰਦਾ ਨਜ਼ਰੀ ਆ ਰਿਹਾ ਹੈ, ਜਿੱਥੇ ਵੱਧ ਰਹੀ ਰੌਸ਼ਨੀਆਂ ਦੀ ਜਗਮਗਾਹਟ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਲੈਂਡਲੋਰਡ', ਜੋ ਅੱਜ ਕੀਤੇ ਗਏ ਰਸਮੀ ਐਲਾਨ ਉਪਰੰਤ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਐਨਕੇ ਸਿਨੇ ਪ੍ਰੋਡੋਕਸ਼ਨ' ਅਤੇ 'ਧਰਮਬੀਰ ਗੁਰਜਰ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪਾਲੀਵੁੱਡ ਦੀਆਂ ਅਲਹਦਾ ਅਤੇ ਮਿੱਟੀ ਨਾਲ ਜੁੜੀਆਂ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਰਹੀ ਉਕਤ ਫਿਲਮ ਦੇ ਲੇਖਕ ਪਵਨ ਸਿੰਘ, ਸਿਨੇਮਾਟੋਗ੍ਰਾਫ਼ਰ ਪ੍ਰਿਥਵੀ ਗਿੱਲ, ਗੀਤਕਾਰ ਵਿੰਦਰ ਨੱਥੂ ਮਾਜਰਾ, ਸੰਗੀਤਕਾਰ ਆਰ. ਗੂਰੂ, ਪ੍ਰੋਜੈਕਟ ਹੈੱਡ ਅਲੰਕਾਰ ਸੋਢੀ, ਲਾਈਨ ਨਿਰਮਾਤਾ ਅਖਿਲੇਸ਼ ਰਾਏ ਹਨ।
'ਜੇ ਮੁਰੱਬੇ ਸਾਬਣੇ ਤਾਂ ਲੱਬੋ ਸਰਦਾਰਨੀ' ਦੀ ਦਿਲਚਸਪ ਟੈਗਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਜੱਟ ਦੇ ਲਈ ਜ਼ਮੀਨ ਅਤੇ ਅਪਣੇ ਵਜ਼ੂਦ ਦੀ ਮਹੱਤਤਾ ਨੂੰ ਬੇਹੱਦ ਦਿਲ-ਟੁੰਬਵੇਂ ਰੂਪ ਵਿੱਚ ਪ੍ਰਤੀਬਿੰਬ ਕੀਤਾ ਜਾ ਰਿਹਾ ਹੈ, ਜਿਸ ਵਿੱਚ ਅਸਲ ਪੰਜਾਬ ਦੇ ਖੇਤਾਂ ਅਤੇ ਸ਼ਾਹੀ ਠਾਠ ਬਾਠ ਦਾ ਇਜ਼ਹਾਰ ਕਰਦੀਆਂ ਖੂਬਸੂਰਤ ਹਵੇਲੀਆਂ ਨਾਲ ਅੋਤ ਪੋਤ ਰਹੇ ਕਈ ਪੁਰਾਣੇ ਰੰਗ ਵੇਖਣ ਨੂੰ ਮਿਲਣਗੇ।
ਹਾਲ ਹੀ ਰਿਲੀਜ਼ ਹੋਈਆਂ ਕਈ ਪ੍ਰਭਾਵਪੂਰਨ ਫਿਲਮਾਂ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਨਿਰਦੇਸ਼ਕ ਰੋਇਲ ਸਿੰਘ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਇੰਨਾਂ ਫਿਲਮਾਂ ਵਿੱਚ 'ਬੱਲੇ ਓ ਚਲਾਕ ਸੱਜਣਾ', 'ਅੱਕੜ ਬੱਕੜ ਭੰਬੇ ਭੋ', 'ਸਰੰਡਰ' ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਦੀਆਂ ਪਰਿਵਾਰਿਕ ਤੰਦਾਂ ਅਧੀਨ ਬੁਣੀਆਂ ਕਹਾਣੀਆਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਇਹ ਵੀ ਪੜ੍ਹੋ: