ETV Bharat / entertainment

ਪੰਜਾਬੀ ਫਿਲਮ 'ਮਾਝੇ ਦਾ ਭਾਊ' ਦਾ ਹੋਇਆ ਐਲਾਨ, ਲੀਡ ਰੋਲ 'ਚ ਨਜ਼ਰ ਆਉਣਗੇ ਵਰਿੰਦਰ ਘੁੰਮਣ - ਵਰਿੰਦਰ ਘੁੰਮਣ

ਹਾਲ ਹੀ ਵਿੱਚ ਇੱਕ ਪੰਜਾਬੀ ਫਿਲਮ 'ਮਾਝੇ ਦਾ ਭਾਊ' ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਮੁੱਖ ਭੂਮਿਕਾ ਵਰਿੰਦਰ ਘੁੰਮਣ ਨਿਭਾਉਂਦੇ ਨਜ਼ਰੀ ਪੈਣਗੇ।

Punjabi film majhe da bhau
Punjabi film majhe da bhau (instagram)
author img

By ETV Bharat Entertainment Team

Published : Nov 2, 2024, 7:20 PM IST

ਚੰਡੀਗੜ੍ਹ: ਰਿਲੀਜ਼ ਹੋਣ ਜਾ ਰਹੀ ਧਾਰਮਿਕ ਪੰਜਾਬੀ ਫਿਲਮ 'ਕਰਮੀ ਆਪੋ ਆਪਣੀ' ਨਾਲ ਇੰਨੀਂ ਦਿਨੀਂ ਖਾਸੀ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ ਨਿਰਦੇਸ਼ਕ ਕਰਨ ਸਿੰਘ ਮਾਨ, ਜਿੰਨ੍ਹਾਂ ਵੱਲੋਂ ਅੱਜ ਆਪਣੀ ਇੱਕ ਹੋਰ ਪੰਜਾਬੀ ਫਿਲਮ 'ਮਾਝੇ ਦਾ ਭਾਊ' ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਬੱਤਰਾ ਸ਼ੋਅ ਬਿਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਵਰਿੰਦਰ ਘੁੰਮਣ ਲੀਡ ਅਤੇ ਟਾਈਟਲ ਭੂਮਿਕਾ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪਾਲੀਵੁੱਡ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਕਲਾਕਾਰ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

ਐਕਸ਼ਨ ਪੈਕਡ ਫਿਲਮ ਦੇ ਰੂਪ ਵਿੱਚ ਬਣਾਈ ਜਾ ਰਹੀ ਇਸ ਬਿੱਗ ਸੈੱਟਅੱਪ ਫਿਲਮ ਦੇ ਨਿਰਮਾਤਾ ਰਾਜਨ ਬੱਤਰਾ ਅਤੇ ਸੰਜੀਵ ਠਾਕੁਰ ਹਨ, ਜਦਕਿ ਲੇਖਕ ਅਤੇ ਨਿਰਦੇਸ਼ਨ ਦੀ ਦੋਹਰੀ ਜ਼ਿੰਮੇਵਾਰੀ ਕਰਨ ਸਿੰਘ ਮਾਨ ਹੀ ਸੰਭਾਲਣਗੇ, ਜੋ ਅਪਣੇ ਇਸ ਇੱਕ ਹੋਰ ਅਹਿਮ ਪ੍ਰੋਜੈਕਟ ਨਾਲ ਪਾਲੀਵੁੱਡ 'ਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਕਦਮ ਵਧਾ ਚੁੱਕੇ ਹਨ।

ਉੱਚਕੋਟੀ ਬਾਡੀ ਬਿਲਡਰ ਵਜੋਂ ਦੁਨੀਆ ਭਰ ਵਿੱਚ ਅਪਣੇ ਸ਼ਾਨਦਾਰ ਵਿਅਕਤੀਤੱਵ ਅਤੇ ਬਹੁ-ਕਲਾਵਾਂ ਦਾ ਲੋਹਾ ਮੰਨਵਾ ਚੁੱਕੇ ਹਨ ਵਰਿੰਦਰ ਘੁੰਮਣ, ਜੋ ਲੰਮੇਂ ਵਕਫ਼ੇ ਬਾਅਦ ਅਪਣੇ ਅਦਾਕਾਰੀ ਫਨ ਦਾ ਮੁਜ਼ਾਹਰਾ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ ਕੀਤੀਆਂ ਫਿਲਮਾਂ ਵਿੱਚ 'ਕਬੱਡੀ ਵਨਸ ਅਗੇਨ', 'ਰੋੜ', 'ਮਰਜਾਵਾਂ', 'ਟਾਈਗਰ 3' ਆਦਿ ਸ਼ੁਮਾਰ ਰਹੀਆਂ ਹਨ।

ਉਕਤ ਫਿਲਮ ਦਾ ਨਿਰਮਾਣ ਕਰ ਰਹੇ ਨਿਰਮਾਤਾ ਰਾਜਨ ਬੱਤਰਾ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜੋ ਲੰਮੇ ਸਮੇਂ ਦੀ ਸਿਨੇਮਾ ਦੂਰੀ ਉਪਰੰਤ ਇਸ ਖਿੱਤੇ ਵਿੱਚ ਮੁੜ ਕਾਰਜਸ਼ੀਲ ਹੋਏ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਜਲਦ ਸੈੱਟ ਉਤੇ ਜਾਣ ਵਾਲੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦਾ ਖੁਲਾਸਾ ਵੀ ਜਲਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.