ETV Bharat / state

ਚੱਲੋ ਜੀ ਹੁਣ ਮਿਊਨੀਜ਼ ਹੋਈ ਬੈਨ, ਸਰਕਾਰ ਨੇ ਲਿਆ ਵੱਡਾ ਫੈਸਲਾ - MAYONNAISE BAN

ਮਿਊਨੀਜ਼ ਨੂੰ ਲੈ ਕੇ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

MAYONNAISE BAN
ਮਿਊਨੀਜ਼ ਤੇ ਪਾਬੰਦੀ (Etv Ban)
author img

By ETV Bharat Punjabi Team

Published : Nov 2, 2024, 7:16 PM IST

ਮਿਊਨੀਜ਼ ਖਾਣ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਹੁਣ ਤੁਹਾਨੂੰ ਮਿਊਨੀਜ਼ ਨਹੀਂ ਮਿਲੇਗੀ।ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ। ਸਰਕਾਰ ਨੇ ਮਿਊਨੀਜ਼ ਨੂੰ ਬੈਨ ਕਰ ਦਿੱਤਾ ਹੈ। ਇਹ ਅਹਿਮ ਫੈਸਲਾ ਸੂਬੇ ਦੇ ਮੈਡੀਕਲ ਅਤੇ ਸਿਹਤ ਵਿਭਾਗ ਨੇ ਲਿਆ ਹੈ। ਦਰਅਸਲ ਹੈਦਰਾਬਾਦ ਦੇ ਸਿਹਤ ਮੰਤਰੀ ਦਾਮੋਦਰ ਰਾਜਾ ਨਸੀਮ੍ਹਾ ਨੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਫੂਡ ਸੇਫਟੀ ਕਮਿਸ਼ਨਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।

ਕਿਉਂ ਬੈਨ ਮਿਊਨੀਜ਼?

ਤੁਹਾਨੂੰ ਦੱਸ ਦਈਏ ਕਿ ਮੰਤਰੀ ਨੇ ਸੂਬੇ ਵਿੱਚ ਤਿੰਨ ਨਵੀਆਂ ਫੂਡ ਟੈਸਟਿੰਗ ਲੈਬਾਰਟਰੀਆਂ ਅਤੇ ਪੰਜ ਮੋਬਾਈਲ ਫੂਡ ਸੇਫਟੀ ਲੈਬਾਰਟਰੀਆਂ ਸਥਾਪਤ ਕਰਨ ਦੇ ਹੁਕਮ ਦਿੱਤੇ। ਸਰਕਾਰ ਨੇ ਇਹ ਫੈਸਲਾ ਮਿਲਾਵਟੀ ਭੋਜਨ ਪਦਾਰਥਾਂ ਦਾ ਸੇਵਨ ਕਰਨ ਨਾਲ ਕਈ ਲੋਕਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੇ ਮੱਦੇਨਜ਼ਰ ਲਿਆ ਹੈ। ਮਿਊਨੀਜ਼ ਜ਼ਿਆਦਾਤਰ ਬਿਰਯਾਨੀ, ਕਬਾਬ, ਪੀਜ਼ਾ, ਬਰਗਰ, ਸੈਂਡਵਿਚ ਅਤੇ ਹੋਰ ਫਾਸਟ ਫੂਡ ਵਿੱਚ ਚਟਨੀ ਦੇ ਰੂਪ ਵਿੱਚ ਖਾਧੀ ਜਾਂਦੀ ਹੈ। ਹਾਲ ਹੀ ਵਿੱਚ ਵਾਪਰੀਆਂ ਅਣਸੁਖਾਵੀਂ ਘਟਨਾਵਾਂ ਤੋਂ ਸਬਕ ਲੈਂਦਿਆਂ, ਗ੍ਰੇਟਰ ਹੈਦਰਾਬਾਦ ਮਿਉਂਸਪਲ ਕਾਰਪੋਰੇਸ਼ਨ ਦਾ ਭੋਜਨ ਮਿਲਾਵਟ ਕੰਟਰੋਲ ਵਿਭਾਗ ਚੌਕਸ ਹੋ ਗਿਆ ਹੈ। ਜੀਐਚਐਮਸੀ ਅਧਿਕਾਰੀਆਂ ਨੇ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਹੋਟਲ ਮਿਊਨੀਜ਼ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਮਿਊਨੀਜ਼ 'ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਮੰਗੀ।

ਅਣਸੁਖਾਵੀਆਂ ਘਟਨਾਵਾਂ

ਰੇਸ਼ਮਾ ਬੇਗਮ, ਉਸਦੇ ਬੱਚਿਆਂ ਅਤੇ ਹੋਰਾਂ ਨੇ ਨੰਦੀਨਗਰ, ਬੰਜਾਰਾ ਹਿੱਲਜ਼ ਵਿੱਚ ਦਿੱਲੀ ਹੌਟ ਮੋਮੋਜ਼ ਦੀ ਦੁਕਾਨ ਵਿੱਚ ਮਿਊਨੀਜ਼ ਅਤੇ ਚਟਨੀ ਦੇ ਨਾਲ ਮਾਸਾਹਾਰੀ ਮੋਮੋਜ਼ ਖਾਧੇ। ਉਸੇ ਰਾਤ ਕੁਝ ਲੋਕਾਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਐਤਵਾਰ ਨੂੰ ਰੇਸ਼ਮਾ ਬੇਗਮ ਦੀ ਹਾਲਤ ਵਿਗੜਨ 'ਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਬਾਕੀ ਸਾਰੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਸਨ।

ਕੁਝ ਦਿਨ ਪਹਿਲਾਂ ਅਲਵਲ ਦੇ ਗ੍ਰਿਲ ਹਾਊਸ ਹੋਟਲ 'ਚ ਘਟੀਆ ਮਿੳੀਨੀਜ਼ ਖਾਣ ਤੋਂ ਬਾਅਦ ਕੁਝ ਨੌਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਹ ਮਾਮਲਾ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਪੰਜ ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕਰਕੇ ਸਥਾਨਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਇਸੇ ਤਰ੍ਹਾਂ ਦੀ ਘਟਨਾ ਇਸ ਸਾਲ 10 ਜਨਵਰੀ ਨੂੰ ਵੀ ਵਾਪਰੀ ਸੀ। ਇਸੇ ਹੋਟਲ ਵਿੱਚ ਸ਼ਵਰਮਾ ਖਾਣ ਵਾਲੇ 20 ਤੋਂ ਵੱਧ ਨੌਜਵਾਨਾਂ ਨੂੰ 3-4 ਦਿਨਾਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਕੁਝ ਲੋਕਾਂ ਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੇ ਸਿੱਟਾ ਕੱਢਿਆ ਕਿ ਉਹਨਾਂ ਵਿੱਚ ਹਾਨੀਕਾਰਕ ਸਾਲਮੋਨੇਲਾ ਬੈਕਟੀਰੀਆ ਸੀ।

ਘਟੀਆ ਮਿਊਨੀਜ਼ ਦੀਆਂ ਸ਼ਿਕਾਇਤਾਂ

ਜੀਐਚਐਮਸੀ ਨੂੰ ਤੋਲੀਚੌਕੀ, ਚੰਦਰਯਾਨਗੁਟਾ, ਕਟੇਦਾਨ ਅਤੇ ਬੰਜਾਰਾ ਹਿੱਲਜ਼ ਦੇ ਕਈ ਹੋਟਲਾਂ ਵਿੱਚ ਸ਼ਵਰਮਾ, ਮੰਡੀ ਬਿਰਯਾਨੀ ਅਤੇ ਬਰਗਰ ਬਾਰੇ ਸ਼ਿਕਾਇਤਾਂ ਮਿਲੀਆਂ ਹਨ। ਬੰਜਾਰਾ ਹਿੱਲਜ਼ ਅਤੇ ਜੁਬਲੀ ਹਿਲਜ਼ ਦੇ ਮਸ਼ਹੂਰ ਹੋਟਲਾਂ, ਪੱਬਾਂ, ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੀ ਘਟੀਆ ਮਿਊਨੀਜ਼ ਪਾਇਆ ਗਿਆ ਹੈ। ਕੱਚਾ ਮਾਲ ਹੋਣ ਕਾਰਨ ਮਿਊਨੀਜ਼ ਵਿਚ ਹਾਨੀਕਾਰਕ ਬੈਕਟੀਰੀਆ ਵੱਧਦੇ ਹਨ।ਮਿਊਨੀਜ਼ ਅੰਡੇ ਦੀ ਜ਼ਰਦੀ, ਨਿੰਬੂ ਦਾ ਰਸ, ਤੇਲ ਅਤੇ ਨਮਕ ਤੋਂ ਬਣਾਈ ਜਾਂਦੀ ਹੈ। ਸ਼ਿਕਾਇਤਾਂ ਵੱਧਣ 'ਤੇ ਸਰਕਾਰ ਨੇ ਅੰਡੇ ਆਧਾਰਿਤ ਮਿਊਨੀਜ਼ 'ਤੇ ਇਕ ਸਾਲ ਲਈ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.