ਚੰਡੀਗੜ੍ਹ: ਰੀਲ ਤੋਂ ਰੀਅਲ ਲਾਈਫ਼ ਜੋੜੀ ਬਣੇ ਗੁਰਜੀਤ ਸਿੰਘ ਅਤੇ ਜਸਪਿੰਦਰ ਚੀਮਾ ਸਾਹਮਣੇ ਆਉਣ ਜਾ ਰਹੇ ਮਿਊਜ਼ਿਕ ਵੀਡੀਓ 'ਸੁਣੋ ਸਰਦਾਰ ਜੀ' ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਮਿਊਜ਼ਿਕ ਬੈਂਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਿਊਜ਼ਿਕ ਸੰਬੰਧਤ ਵੀਡੀਓ ਸੰਬੰਧਤ ਗਾਣੇ ਨੂੰ ਆਵਾਜ਼ ਹੁਨਰ ਕੌਰ ਵੱਲੋਂ ਦਿੱਤੀ ਗਈ ਹੈ, ਜਦ ਇਸ ਦੇ ਸੰਗੀਤ ਅਤੇ ਕੰਪੋਜੀਸ਼ਨ ਦੀ ਸਿਰਜਨਾ ਸਚਿਨ ਆਹੂਜਾ ਵੱਲੋਂ ਕੀਤੀ ਗਈ ਹੈ, ਜੋ ਕਾਫ਼ੀ ਲੰਮੇਂ ਸਮੇਂ ਬਾਅਦ ਸੰਗੀਤਕ ਸਫਾਂ ਵਿੱਚ ਮੁੜ ਅਪਣੀ ਸ਼ਾਨਦਾਰ ਸੰਗੀਤਬੱਧਤਾ ਦਾ ਅਹਿਸਾਸ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣ ਜਾ ਰਹੇ ਹਨ।
ਸੰਗੀਤ ਨਿਰਮਾਤਾ ਸ਼ਵੇਤਾ ਆਹੂਜਾ ਅਤੇ ਪੰਕਜ ਆਹੂਜਾ ਵੱਲੋਂ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਸੰਬੰਧਤ ਗੀਤ ਦੇ ਬੋਲ ਆਮੀਨ ਨੇ ਲਿਖੇ ਹਨ, ਜਿੰਨ੍ਹਾਂ ਦੀ ਖੂਬਸੂਰਤ ਕਲਮ ਵਿੱਚੋਂ ਜਨਮੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਪਿੰਦਰ ਚੀਮਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਕਾਫ਼ੀ ਲੰਮੇਂ ਸਮੇਂ ਬਾਅਦ ਇਕੱਠਿਆਂ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ।
2016 ਵਿੱਚ ਰਿਲੀਜ਼ ਹੋਈ ਅਤੇ ਮਨਭਾਵਨ ਸਿੰਘ ਨਿਰਦੇਸ਼ਿਤ ਅਰਥ-ਭਰਪੂਰ ਪੰਜਾਬੀ ਫਿਲਮ 'ਗੇਲੋ' ਦਾ ਬਤੌਰ ਲੀਡ ਜੋੜੀ ਵਜੋਂ ਪ੍ਰਭਾਵੀ ਹਿੱਸਾ ਰਹੇ ਸਨ ਅਦਾਕਾਰ ਗੁਰਜੀਤ ਸਿੰਘ ਅਤੇ ਅਦਾਕਾਰਾ ਜਸਪਿੰਦਰ ਚੀਮਾ, ਜੋ ਲਗਭਗ ਨੌ ਸਾਲਾਂ ਦੇ ਲੰਮੇਂ ਵਕਫ਼ੇ ਬਾਅਦ ਇਕੱਠਿਆਂ ਪਾਲੀਵੁੱਡ ਅਤੇ ਪੰਜਾਬੀ ਸੰਗੀਤ ਗਲਿਆਰਿਆਂ ਵਿੱਚ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ।
ਬਤੌਰ ਐਂਕਰ ਕਈ ਵੱਡੇ ਸੰਗੀਤਕ ਪ੍ਰੋਗਰਾਮਾਂ ਅਤੇ ਫਿਲਮਾਂ ਵਿੱਚ ਆਪਣੀ ਮੌਜ਼ੂਦਗੀ ਦਾ ਅਹਿਸਾਸ ਲਗਾਤਾਰ ਕਰਵਾਉਂਦੇ ਆ ਰਹੇ ਹਨ ਅਦਾਕਾਰ ਗੁਰਜੀਤ ਸਿੰਘ, ਜੋ ਵੈੱਬ ਸੀਰੀਜ਼ ਦੀ ਦੁਨੀਆਂ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ, ਜਿੰਨ੍ਹਾਂ ਤੋਂ ਇਲਾਵਾ ਜੇਕਰ ਜਸਪਿੰਦਰ ਚੀਮਾ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰਿਕ ਰੁਝੇਵਿਆਂ ਦੇ ਮੱਦੇਨਜ਼ਰ ਉਨ੍ਹਾਂ ਲੰਮੇਂ ਸਮੇਂ ਤੋਂ ਸਿਨੇਮਾ ਦੇ ਖੇਤਰ ਤੋਂ ਲਗਭਗ ਪੂਰੀ ਦੂਰੀ ਬਣਾਈ ਹੋਈ ਹੈ, ਜਿੰਨ੍ਹਾਂ ਦੇ ਇਸ ਅਦਾਕਾਰੀ ਖਲਾਅ ਨੂੰ ਪੂਰਾ ਕਰਨ ਵਿੱਚ ਵੀ ਉਕਤ ਮਿਊਜ਼ਿਕ ਵੀਡੀਓ ਅਹਿਮ ਭੂਮਿਕਾ ਨਿਭਾਵੇਗਾ।
ਇਹ ਵੀ ਪੜ੍ਹੋ: