ETV Bharat / entertainment

ਕਿਸੇਂ ਸਮੇਂ ਨੌਕਰੀ ਲਈ ਘਰ-ਘਰ ਭਟਕਦੀ ਸੀ ਅਦਾਕਾਰਾ ਪਰਿਣੀਤੀ ਚੋਪੜਾ, ਜਾਣੋ ਅੱਜ ਕਿਵੇਂ ਬਣ ਗਈ ਮਸ਼ਹੂਰ ਸਿਤਾਰਾ - HAPPY BIRTHDAY PARINEETI CHOPRA

ਅੱਜ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਜਨਮਦਿਨ ਹੈ।

HAPPY BIRTHDAY PARINEETI CHOPRA
HAPPY BIRTHDAY PARINEETI CHOPRA (Instagram)
author img

By ETV Bharat Entertainment Team

Published : Oct 22, 2024, 12:07 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਸੀਂ ਤੁਹਾਨੂੰ ਪਰਿਣੀਤੀ ਦੀ ਜ਼ਿੰਦਗੀ ਨਾਲ ਜੁੜੀ ਇੱਕ ਦਿਲਚਸਪ ਘਟਨਾ ਦੱਸਣ ਜਾ ਰਹੇ ਹਾਂ। ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਬਾਵਜੂਦ ਪਰਿਣੀਤੀ ਕੋਲ ਕੋਈ ਨੌਕਰੀ ਨਹੀਂ ਸੀ ਅਤੇ ਉਹ ਨੌਕਰੀ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਫਿਰ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਉਨ੍ਹਾਂ ਦੀ ਮਦਦ ਕੀਤੀ।

ਪਰਿਣੀਤੀ ਚੋਪੜਾ ਕੋਲ ਨਹੀਂ ਸੀ ਕੋਈ ਕੰਮ

ਪਰਿਣੀਤੀ ਚੋਪੜਾ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਜਦੋਂ ਉਹ ਬ੍ਰਿਟੇਨ ਤੋਂ ਪੜ੍ਹਾਈ ਕਰਕੇ ਵਾਪਸ ਆਈ ਸੀ, ਤਾਂ ਉਸ ਸਮੇਂ ਉਸ ਕੋਲ ਕੋਈ ਕੰਮ ਨਹੀਂ ਸੀ ਅਤੇ ਉਹ ਬੇਰੁਜ਼ਗਾਰ ਸੀ। ਅਦਾਕਾਰਾ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨੂੰ ਜ਼ਿੱਦ ਕੀਤੀ ਸੀ ਕਿ ਮੈਨੂੰ ਗ੍ਰੈਜੂਏਸ਼ਨ ਲਈ ਯੂਕੇ ਜਾਣਾ ਹੈ ਕਿਉਂਕਿ ਮੈਂ ਸੋਚਿਆ ਸੀ ਕਿ ਉੱਥੋਂ ਪੜ੍ਹ ਕੇ ਮੈਨੂੰ ਚੰਗੀ ਨੌਕਰੀ ਮਿਲੇਗੀ। ਇਸ ਲਈ ਜਦੋਂ ਮੈਂ ਵਾਪਸ ਆਈ ਤਾਂ ਮੇਰੇ 'ਤੇ ਦਬਾਅ ਸੀ ਕਿ ਮੈਂ ਕੋਈ ਨਾ ਕੋਈ ਕੰਮ ਕਰਨਾ ਹੈ। ਮੇਰੇ ਕੋਲ ਡਿਗਰੀ ਸੀ, ਪਰ ਨੌਕਰੀ ਨਹੀਂ ਸੀ। ਅਜਿਹੀ ਹਾਲਤ ਵਿੱਚ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। -ਪਰਿਣੀਤੀ ਚੋਪੜਾ

ਪ੍ਰਿਅੰਕਾ ਚੋਪੜਾ ਦੀ ਮਾਂ ਨੇ ਅਦਾਕਾਰਾ ਦੀ ਕੀਤੀ ਮਦਦ

ਅਦਾਕਾਰਾ ਨੇ ਅੱਗੇ ਕਿਹਾ ਕਿ ਫਿਰ ਮੈਂ ਸੋਚਿਆ ਕਿ ਕੁਝ ਵੀ ਹੋ ਜਾਵੇ, ਮੈਨੂੰ ਜਲਦੀ ਹੀ ਕੋਈ ਕੰਮ ਲੱਭਣਾ ਪਵੇਗਾ। ਫਿਰ ਮੈਂ ਆਪਣੀ ਸਥਿਤੀ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੂੰ ਦੱਸੀ ਅਤੇ ਉਨ੍ਹਾਂ ਨੇ ਮੇਰੀ ਮਦਦ ਕੀਤੀ। ਉਸ ਸਮੇਂ ਪ੍ਰਿਅੰਕਾ YRF ਦੀ ਸ਼ੂਟਿੰਗ ਕਰ ਰਹੀ ਸੀ। ਮੈਂ ਉਹ ਸ਼ੂਟਿੰਗ ਦੇਖਣ ਗਈ ਅਤੇ ਫਿਰ ਮੈਨੂੰ ਇਹ ਵਿਚਾਰ ਆਇਆ ਕਿ ਮੈਂ YRF ਵਿੱਚ ਕੰਮ ਕਰ ਸਕਦੀ ਹਾਂ ਅਤੇ ਮੈਂ ਉੱਥੇ ਇੰਟਰਨ ਬਣ ਗਈ। ਇਸ ਤਰ੍ਹਾਂ ਮੈਂ ਆਪਣੀ ਪਹਿਲੀ ਨੌਕਰੀ ਉਥੋਂ ਸ਼ੁਰੂ ਕੀਤੀ।-ਪਰਿਣੀਤੀ ਚੋਪੜਾ

ਪਰਿਣੀਤੀ ਚੋਪੜਾ ਦਾ ਕਰੀਅਰ

ਪਰਿਣੀਤੀ ਨੇ 2011 ਵਿੱਚ 'ਲੇਡੀਜ਼ VS ਰਿੱਕੀ ਬਹਿਲ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੀ ਭੂਮਿਕਾ ਛੋਟੀ ਸੀ। ਉਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਰਣਵੀਰ ਸਿੰਘ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾਵਾਂ 'ਚ ਸਨ। ਇਸ ਤੋਂ ਬਾਅਦ ਪਰਿਣੀਤੀ ਦੀ ਬਤੌਰ ਅਦਾਕਾਰੀ ਪਹਿਲੀ ਫਿਲਮ 'ਇਸ਼ਕਜ਼ਾਦੇ' ਸੀ, ਜਿਸ ਵਿੱਚ ਉਨ੍ਹਾਂ ਦੇ ਨਾਲ ਅਰਜੁਨ ਕਪੂਰ ਸਨ। ਇਹ ਫਿਲਮ ਹਿੱਟ ਰਹੀ ਸੀ।

ਪਰਿਣੀਤੀ ਚੋਪੜਾ ਦਾ ਵਿਆਹ

ਪਰਿਣੀਤੀ ਨੇ 24 ਸਤੰਬਰ 2023 ਨੂੰ ਰਾਜਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪਰਿਣੀਤੀ ਦੀ ਆਖਰੀ ਰਿਲੀਜ਼ ਫਿਲਮ ਅਮਰ ਸਿੰਘ ਚਮਕੀਲਾ ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਨੇ ਉਨ੍ਹਾਂ ਨਾਲ ਕੰਮ ਕੀਤਾ ਸੀ। ਇਹ ਫਿਲਮ 12 ਅਪ੍ਰੈਲ 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਫਿਲਹਾਲ, ਪਰਿਣੀਤੀ ਦੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਕੋਈ ਅਪਡੇਟ ਨਹੀਂ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.