ETV Bharat / entertainment

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਆਪਣੀ ਨਵਜੰਮੀ ਬੱਚੀ ਦੀ ਦਿਖਾਈ ਪਹਿਲੀ ਝਲਕ, ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ

ਬਿੱਗ ਬੌਸ 9 ਫੇਮ ਜੋੜੇ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਹਾਲ ਹੀ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ ਹੈ।

PRINCE YUVIKA DAUGHTER 1ST PIC
PRINCE YUVIKA DAUGHTER 1ST PIC (Instagram)
author img

By ETV Bharat Entertainment Team

Published : Oct 22, 2024, 10:47 AM IST

ਮੁੰਬਈ: ਬਿੱਗ ਬੌਸ 9 ਫੇਮ ਜੋੜੇ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ 19 ਅਕਤੂਬਰ ਨੂੰ ਆਪਣੇ ਘਰ ਇੱਕ ਬੇਟੀ ਦਾ ਸਵਾਗਤ ਕੀਤਾ ਹੈ। ਹੁਣ ਦੋ ਦਿਨਾਂ ਬਾਅਦ ਜੋੜੇ ਨੇ ਆਪਣੀ ਛੋਟੀ ਰਾਜਕੁਮਾਰੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਪੋਸਟ 'ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਵੱਲੋ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਸ਼ੇਅਰ ਕੀਤੀ ਪੋਸਟ

21 ਅਕਤੂਬਰ ਦੀ ਦੇਰ ਰਾਤ ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ। ਇਸ 'ਚ ਉਨ੍ਹਾਂ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਦਿਖਾਈ ਹੈ। ਇਹ ਫੋਟੋ ਹਸਪਤਾਲ 'ਚ ਕਲਿੱਕ ਕੀਤੀ ਗਈ ਹੈ, ਜਿਸ 'ਚ ਯੁਵਿਕਾ ਚੌਧਰੀ ਮਰੀਜ਼ ਦੀ ਡਰੈੱਸ ਪਾਈ ਨਜ਼ਰ ਆ ਰਹੀ ਹੈ ਅਤੇ ਉਹ ਹਸਪਤਾਲ ਦੇ ਬੈੱਡ 'ਤੇ ਪ੍ਰਿੰਸ ਦੇ ਕੋਲ ਬੈਠੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ, ਪ੍ਰਿੰਸ ਚਿੱਟੇ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਚਿੱਟੀ ਟੋਪੀ ਵੀ ਪਾਈ ਹੋਈ ਹੈ। ਦੋਵਾਂ ਨੇ ਬੱਚੇ ਨੂੰ ਦੇਖਦੇ ਹੋਏ ਕੈਮਰੇ ਅੱਗੇ ਪੋਜ਼ ਦਿੱਤਾ ਹੈ। ਬੱਚੇ ਦੀ ਨਿੱਜਤਾ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਨਵਜੰਮੇ ਬੱਚੇ ਦੇ ਚਿਹਰੇ 'ਤੇ ਬੇਬੀ ਇਮੋਜੀ ਲਗਾਇਆ ਹੈ।

ਇਸ ਪੋਸਟ 'ਤੇ 1976 ਵਿੱਚ ਰਿਲੀਜ਼ ਹੋਈ ਫਿਲਮ 'ਕਭੀ ਕਭੀ ਦੇ' ਵਿੱਚ ਗਾਏ ਲਤਾ ਮੰਗੇਸ਼ਕਰ ਦੇ ਗੀਤ 'ਮੇਰੇ ਘਰ ਆਈ ਏਕ ਨੰਨੀ ਪਰੀ' ਨੂੰ ਲਗਾਇਆ ਗਿਆ ਹੈ। ਇਸ ਪੋਸਟ 'ਤੇ ਸੈਲੇਬਸ ਅਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

ਲੋਕ ਕਰ ਰਹੇ ਨੇ ਕੰਮੈਟ

ਇਸ ਪੋਸਟ 'ਤੇ ਮਾਹੀ ਵਿਜ ਨੇ ਕਮੈਂਟ ਕਰਦੇ ਹੋਏ ਲਿਖਿਆ, 'ਵੈਲਕਮ ਪ੍ਰਿੰਸੈਸ'। ਨੀਲ ਨਿਤਿਨ ਮੁਕੇਸ਼ ਅਤੇ ਸੰਭਾਵਨਾ ਸੇਠ ਨੇ ਲਾਲ ਦਿਲ ਦੇ ਇਮੋਜੀ ਪੋਸਟ ਕੀਤੇ। ਇਸ ਤੋਂ ਇਲਾਵਾ, ਹੋਰ ਵੀ ਕਈ ਲੋਕ ਇਸ ਪੋਸਟ 'ਤੇ ਕੰਮੈਂਟ ਕਰ ਰਹੇ ਹਨ।

ਯੁਵਿਕਾ ਅਤੇ ਪ੍ਰਿੰਸ ਦੀ ਪ੍ਰੇਮ ਕਹਾਣੀ

ਯੁਵਿਕਾ ਅਤੇ ਪ੍ਰਿੰਸ ਦੀ ਪ੍ਰੇਮ ਕਹਾਣੀ 'ਬਿੱਗ ਬੌਸ 9' ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਦਾ ਵਿਆਹ 12 ਅਕਤੂਬਰ 2018 ਨੂੰ ਹੋਇਆ ਸੀ। ਇਸ ਸਾਲ ਜੂਨ ਵਿੱਚ ਜੋੜੇ ਨੇ ਆਪਣੀ ਗਰਭ ਅਵਸਥਾ ਬਾਰੇ ਖੁਲਾਸਾ ਕੀਤਾ ਸੀ। ਜੋੜੇ ਨੇ ਅਗਸਤ ਵਿੱਚ ਇੱਕ ਬੇਬੀ ਸ਼ਾਵਰ ਦੀ ਮੇਜ਼ਬਾਨੀ ਵੀ ਕੀਤੀ ਸੀ।

ਪ੍ਰਿੰਸ ਅਤੇ ਯੁਵਿਕਾ ਦਾ ਕਰੀਅਰ

ਪ੍ਰਿੰਸ ਨੂੰ 'ਰੋਡੀਜ਼' ਅਤੇ 'ਬਿੱਗ ਬੌਸ 9' ਲਈ ਜਾਣਿਆ ਜਾਂਦਾ ਹੈ ਜਦਕਿ ਯੁਵਿਕਾ ਸ਼ਾਹਰੁਖ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ', 'ਸਮਰ 2007' ਅਤੇ 'ਤੋਂ ਬਾਤ ਪੱਕੀ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਇਸਦੇ ਨਾਲ ਹੀ, ਉਹ 'ਬਿੱਗ ਬੌਸ 9' ਅਤੇ ਫਿਰ 'ਨੱਚ ਬਲੀਏ 9' 'ਚ ਵੀ ਪ੍ਰਿੰਸ ਨਰੂਲਾ ਨਾਲ ਨਜ਼ਰ ਆਈ ਸੀ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.